04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਤੇਜਿੰਦਰ ਇਕੋਲਾਹਾ, ਰਾਜਾ ਗਿੱਲ ਅਤੇ ਸਾਥੀਆਂ ਨੇ ਪਾਲਾ ਰਾਜੇਵਾਲੀਆ ਨਾਲ ਕੀਤਾ ਦੁੱਖ ਸਾਂਝਾ

ਖੰਨਾ, 4 ਸਤੰਬਰ (ਹਰਜਿੰਦਰ ਸਿੰਘ ਲਾਲ)-ਰੋਜ਼ਾਨਾ ਅਜੀਤ ਦੇ ਜੌੜੇਪੁਲ ਜਰਗ ਤੋਂ ਪੱਤਰਕਾਰ ਤੇ ਗੀਤਕਾਰ ਪਾਲਾ ਰਾਜੇਵਾਲੀਆ ਦੇ ਮਾਤਾ ਜਸਵੰਤ ਕੌਰ ਬੈਨੀਪਾਲ ਦੇ ਸਦੀਵੀ ਵਿਛੋੜਾ ਦੇਣ ਤੇ ਵੱਖ ਵੱਖ ਰਾਜਨੀਤਿਕ, ਸਮਾਜਿਕ, ਵਿੱਦਿਅਕ, ਵਪਾਰਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਉਨ੍ਹਾਂ ਦੇ ਗ੍ਰਹਿ ਪਿੰਡ ਰਾਜੇਵਾਲ ਆ ਕੇ ਦੁੱਖ ਸਾਂਝਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਕਾਂਗਰਸ ਪਾਰਟੀ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਪਾਲਾ ਰਾਜੇਵਾਲੀਆ ਦੇ ਗ੍ਰਹਿ ਪਿੰਡ ਰਾਜੇਵਾਲ ਆ ਕੇ ਦੁੱਖ ਪ੍ਰਗਟ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਖੰਨਾ, 4 ਸਤੰਬਰ (ਹਰਜਿੰਦਰ ਸਿੰਘ ਲਾਲ)-ਰੋਜ਼ਾਨਾ ਅਜੀਤ ਦੇ ਜੌੜੇਪੁਲ ਜਰਗ ਤੋਂ ਪੱਤਰਕਾਰ ਤੇ ਗੀਤਕਾਰ ਪਾਲਾ ਰਾਜੇਵਾਲੀਆ ਦੇ ਮਾਤਾ ਜਸਵੰਤ ਕੌਰ ਬੈਨੀਪਾਲ ਦੇ ਸਦੀਵੀ ਵਿਛੋੜਾ ਦੇਣ ਤੇ ਵੱਖ ਵੱਖ ਰਾਜਨੀਤਿਕ, ਸਮਾਜਿਕ, ਵਿੱਦਿਅਕ, ਵਪਾਰਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਉਨ੍ਹਾਂ ਦੇ ਗ੍ਰਹਿ ਪਿੰਡ ਰਾਜੇਵਾਲ ਆ ਕੇ ਦੁੱਖ ਸਾਂਝਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਕਾਂਗਰਸ ਪਾਰਟੀ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਪਾਲਾ ਰਾਜੇਵਾਲੀਆ ਦੇ ਗ੍ਰਹਿ ਪਿੰਡ ਰਾਜੇਵਾਲ ਆ ਕੇ ਦੁੱਖ ਪ੍ਰਗਟ ਕੀਤਾ। ਰਾਜਾ ਗਿੱਲ ਨੇ ਮਾਤਾ ਜਸਵੰਤ ਕੌਰ ਸ਼ਖ਼ਸੀਅਤ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮਾਤਾ ਜਸਵੰਤ ਕੌਰ ਧਾਰਮਿਕ ਬਿਰਤੀ ਦੇ ਮਾਲਕ ਅਤੇ ਦਲੇਰ ਮਾਤਾ ਸੀ, ਜਿਨ੍ਹਾਂ ਜੀਵਨ ਨੂੰ ਬਹੁਤ ਚੰਗੇ ਢੰਗ ਨਾਲ ਜੀਇਆ। ਇਸ ਮੌਕੇ ਹਰਚੰਦ ਸਿੰਘ ਮਲਕਪੁਰ, ਗੁਰਮੁਖ ਸਿੰਘ ਬੁੱਲ੍ਹੇਪੁਰ ਸਮੇਤ ਹੋਰ ਹਾਜ਼ਰ ਸਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ ਨੇ ਵੀ ਰਾਜੇਵਾਲ ਆ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਯੂਥ ਵਿੰਗ ਦੇ ਨੌਜਵਾਨ ਹਾਜ਼ਰ ਸਨ। ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਸੁੱਖੀ ਅਜਨੌਦ, ਜਸਬੀਰ ਸਿੰਘ ਜੱਸੀ, ਰਵਿੰਦਰ ਕੁਮਾਰ ਬਿੱਟੂ, ਗੁਰਿੰਦਰ ਸਿੰਘ ਬਾਠ ਮਾਣਕੀ, ਲਖਵਿੰਦਰ ਸਿੰਘ ਲੱਕੀ ਮਾਜਰੀ, ਜੋਗਿੰਦਰ ਸਿੰਘ ਬੱਲੀ ਅਤੇ ਜਸਪ੍ਰੀਤ ਸਿੰਘ ਮੱਲ੍ਹੀ ਰਾਜਗੜ੍ਹ ਆਦਿ ਨੇ ਵੀ ਪਾਲਾ ਰਾਜੇਵਾਲੀਆ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੌਰਲੇ ਦੀ ਖੇਡ ਮੇਲੇ ਤੇ ਕਬੱਡੀ 45 ਕਿੱਲੋ ਦੀਆਂ ਟੀਮਾਂ ਭਿੜੀਆਂ, ਅੱਜ ਕਬੱਡੀ ਦਾ ਮਹਾਂ ਕੁੰਭ ਹੋਵੇਗਾ ਅਗਲੀ ਖ਼ਬਰ ਕੈਨੇਡਾ ਚ ਕਿੰਗ ਚਾਰਲਸ ਦੀ ਤਸਵੀਰ ਵਾਲਾ 20 ਡਾਲਰ ਦਾ ਨੋਟ ਜਾਰੀ
Ad Position 24