04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕੈਨੇਡਾ ਚ ਕਿੰਗ ਚਾਰਲਸ ਦੀ ਤਸਵੀਰ ਵਾਲਾ 20 ਡਾਲਰ ਦਾ ਨੋਟ ਜਾਰੀ

ਕੈਨੇਡਾ ਚ ਕਿੰਗ ਚਾਰਲਸ ਦੀ ਤਸਵੀਰ ਵਾਲਾ 20 ਡਾਲਰ ਦਾ ਨੋਟ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਐਬਟਸਫੋਰਡ, 4 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਵਲੋਂ 20 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ ਗਿਆ, ਜਿਸ ਉਤੇ ਕਿੰਗ ਚਾਰਲਸ ਦੀ ਤਸਵੀਰ ਹੈ। ਇਹ ਪਹਿਲਾ ਕੈਨੇਡੀਅਨ ਬੈਂਕ ਨੋਟ ਹੈ, ਜਿਸ ਉੱਤੇ ਕਿੰਗ ਚਾਰਲਸ ਦੀ ਤਸਵੀਰ ਛਪੀ ਹੈ। ਉਨ੍ਹਾਂ ਦੀ ਤਸਵੀਰ ਹੁਣ ਸਵਰਗੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਤਸਵੀਰ ਦੀ ਥਾਂ ਲਵੇਗੀ।ਗਵਰਨਰ ਟਿਫ ਮੈਕਲਮ ਨੇ ਇਸ ਨਵੇਂ ਨੋਟ ਦੇ ਉਦਘਾਟਨ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨਵੇਂ ਰਾਜਾ ਜਾਂ ਰਾਣੀ ਦੀ ਤਸਵੀਰ ਕੈਨੇਡੀਅਨ ਬੈਂਕ ਨੋਟ ਉਤੇ ਆਏ ਨੂੰ 70 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਮੈਕਲਮ ਨੇ ਦੱਸਿਆ ਕਿ ਸਵਰਗੀ ਮਹਾਰਾਣੀ ਐਲਿਜ਼ਾਬੈਥ-2 ਦੀ ਤਸਵੀਰ ਸਭ ਤੋਂ ਪਹਿਲਾਂ 1935 ਵਿਚ ਬੈਂਕ ਦੇ ਪਹਿਲੇ 20 ਡਾਲਰ ਦੇ ਨੋਟ ਉਤੇ ਇਕ ਨੌਜਵਾਨ ਰਾਜਕੁਮਾਰੀ ਵਜੋਂ ਨਜ਼ਰ ਆਈ ਸੀ।
ਦੋ ਸਾਲ ਬਾਅਦ 1937 ਵਿਚ ਬੈਂਕ ਦੀ ਦੋਭਾਸ਼ੀ ਲੜੀ ਦੇ ਜ਼ਿਆਦਾਤਰ ਨੋਟਾਂ ਉਤੇ ਕਿੰਗ ਜਾਰਜ ਦੀ ਤਸਵੀਰ ਛਾਪੀ ਗਈ। 1954 ਤੱਕ, ਜਦੋਂ ਬੈਂਕ ਨੇ ਆਪਣੀ ਲੈਂਡਸਕੇਪ ਲੜੀ ਜਾਰੀ ਕੀਤੀ, ਹਰ ਨੋਟ ਉਤੇ ਮਹਾਰਾਣੀ ਐਲਿਜ਼ਾਬੈਥ-2 ਦੀ ਤਸਵੀਰ ਸੀ ਅਤੇ ਹੁਣ ਇਹ ਬਦਲ ਗਿਆ ਹੈ।ਉਨ੍ਹਾਂ ਕਿਹਾ ਕਿ ਨਵਾਂ ਨੋਟ ਇੱਕ ਹੋਰ ਕਾਰਨ ਕਰਕੇ ਵੀ ਇਤਿਹਾਸਕ ਹੈ, ਕਿਉਂਕਿ ਇਸ ਵਿਚ ਅਜਿਹੀਆਂ ਸੁਰੱਖਿਆ ਤਕਨੀਕਾਂ ਸ਼ਾਮਿਲ ਹਨ, ਜੋ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਕੈਨੇਡੀਅਨ ਬੈਂਕ ਨੋਟ ਉਤੇ ਨਹੀਂ ਵਰਤੀਆਂ ਗਈਆਂ।ਨਵਾਂ ਨੋਟ ਫਰਵਰੀ 2027 ਦੇ ਅਖੀਰ ਵਿਚ ਸਰਕੁਲੇਟ ਕੀਤਾ ਜਾਵੇਗਾ, ਨੋਟ ਜਾਰੀ ਕਰਨ ਮੌਕੇ ਕੈਨੇਡਾ ਦੀ ਗਵਰਨਰ ਜਨਰਲ ਲੂਸੀ ਅਰਬਰ ਵੀ ਮੌਜੂਦ ਸਨ।

 

Ad Position 22
No active advertisement
ਪਿਛਲੀ ਖ਼ਬਰ ਤੇਜਿੰਦਰ ਇਕੋਲਾਹਾ, ਰਾਜਾ ਗਿੱਲ ਅਤੇ ਸਾਥੀਆਂ ਨੇ ਪਾਲਾ ਰਾਜੇਵਾਲੀਆ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ ਆਪ ਸਰਕਾਰ ਦੇ-ਬਿਪਨਪਾਲ ਸਿੰਘ ਖੋਸਾ
Ad Position 24