05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਮਰਾਲਾ ਸਰਕਾਰੀ ਕੰਨਿਆ ਸਕੂਲ ਦੇ ਦੋ ਅਧਿਆਪਕ ਅੱਜ ਰਾਜ ਪੁਰਸਕਾਰ ਨਾਲ਼ ਸਨਮਾਨਿਤ ਕੀਤੇ ਜਾਣਗੇ

ਸਮਰਾਲਾ, 4 ਸਤੰਬਰ (ਗੋਪਾਲ ਸੋਫਤ)-ਇਸ ਵਾਰ ਵਿੱਦਿਆ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨ ਕੀਤੇ ਜਾਣ ਵਾਲੇ ਅਧਿਆਪਕਾਂ ਵਿਚੋਂ ਸਥਾਨਕ ਪੀ. ਐੱਮ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਸਮਰਾਲਾ, 4 ਸਤੰਬਰ (ਗੋਪਾਲ ਸੋਫਤ)-ਇਸ ਵਾਰ ਵਿੱਦਿਆ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨ ਕੀਤੇ ਜਾਣ ਵਾਲੇ ਅਧਿਆਪਕਾਂ ਵਿਚੋਂ ਸਥਾਨਕ ਪੀ. ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਦੋ ਲੈਕਚਰਾਰ ਡਾ. ਸੁਖਪਾਲ ਕੌਰ ਅਤੇ ਸਰਬਜੀਤ ਸਿੰਘ ਨੂੰ ਚੁਣਿਆ ਗਿਆ ਹੈ। ਕੱਲ੍ਹ ਅਧਿਆਪਕ ਦਿਵਸ ‘ਤੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸਰਬਜੀਤ ਸਿੰਘ ਸਥਾਨਕ ਸਕੂਲ ਵਿਚ ਅਰਥ ਸ਼ਾਸਤਰ ਦੇ ਲੈਕਚਰਾਰ ਹਨ ਅਤੇ 1994 ਵਿਚ ਮਕੜੋਨਾ ਕਲਾਂ ਤੇ ਸਰਕਾਰੀ ਸਕੂਲ ਤੋਂ ਲੈ ਕੇ ਹੁਣ ਤੱਕ ਵਿਦਿਆਰਥੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਹੀ ਸੇਧ ਦੇਣ ਲਈ ਉਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਹੈ। ਪਿਛਲੇ ਸਾਲ 120 ਲੋੜਵੰਦ ਵਿਦਿਆਰਥੀਆਂ ਨੂੰ ਆਪਣੇ ਪੱਲਿਓਂ ਬੂਟ-ਜੁਰਾਬਾਂ ਅਤੇ ਆਪਣੇ ਪਿੰਡ ‘ਚ ਸਕੂਲ ਨੂੰ ਪੱਖੇ ਦੇਣ ਸਮੇਤ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਕੂਲ ਸਬੰਧੀ ਹੋਰ ਸਮਗਰੀ ਦਾਨ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਲਗਾਤਾਰ ਜਾਰੀ ਹੈ। ਉਹ 2024 ਤੋਂ ਸਥਾਨਕ ਲੜਕੀਆਂ ਦੇ ਸਕੂਲ ਵਿਚ ਅਰਥ ਸ਼ਾਸਤਰ ਪੜ੍ਹਾ ਰਹੇ ਹਨ ਅਤੇ ਅੱਜ ਤੱਕ ਮੀਂਹ ਹਨੇਰੀ ਵਿਚ ਵੀ ਸਕੂਲ ਵਿਚ ਡਿਊਟੀ ‘ਤੇ ਲੇਟ ਪਹੁੰਚਣਾ ਤਾਂ ਦੂਰ ਦੀ ਗੱਲ ਉਨ੍ਹਾਂ ਦਾ ਹਮੇਸ਼ਾ 15 ਮਿੰਟ ਪਹਿਲਾਂ ਹੀ ਸਕੂਲ ਵਿਚ ਹਾਜ਼ਰ ਹੋਣ ਦਾ ਰਿਕਾਰਡ ਬਣਿਆ ਹੋਇਆ ਹੈ। ਡਾ. ਸੁਖਪਾਲ ਕੌਰ ਸਥਾਨਕ ਪੀ. ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਚ 2014 ਤੋਂ ਪੰਜਾਬੀ ਦੇ ਲੈਕਚਰਾਰ ਹਨ ਅਤੇ ਉਨ੍ਹਾਂ ਨੇ ਆਪਣੇ 20 ਸਾਲ ਦੇ ਸੇਵਾ ਕਾਲ ਵਿਚ ਆਪਣੇ ਵਿਦਿਆਰਥੀਆਂ ਨੂੰ ਸੇਧ ਦੇ ਕੇ ਐਨ. ਐੱਸ. ਐੱਸ ਦੇ ਇੰਟਰ-ਸਟੇਟ ਮੁਕਾਬਲਿਆਂ ਵਿਚ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੋਈ ਨਾ ਕੋਈ ਵਿਦਿਆਰਥੀ ਹਰ ਸਾਲ ਨੀਟ ਦਾ ਪੇਪਰ ਪਾਸ ਕਰਦਾ ਹੈ। ਅੱਜ ਉਨ੍ਹਾਂ ਨੂੰ ਰਾਜ ਪੁਰਸਕਾਰ ਵਜੋਂ ਚੁਣੇ ਜਾਣ ‘ਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਧਿਆਪਕ ਵਜੋਂ ਮਿਹਨਤ ਅਤੇ ਹਰ ਉਸ ਸਮੇਂ ਆਪਣੇ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੀ ਜਾ ਰਹੀ ਮਿਹਨਤ ਨੂੰ ਇਹ ਗੌਰਵਸ਼ਾਲੀ ਸਨਮਾਨ ਮਿਲਿਆ ਹੈ। ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਆਪਣੇ ਸਕੂਲ ਦੇ ਦੋ ਅਧਿਆਪਕਾਂ ਨੂੰ ਰਾਜ ਪੁਰਸਕਾਰ ਚੁਣੇ ਜਾਣ ‘ਤੇ ਖ਼ੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਕਿਹਾ ਕਿ ਇਹ ਨਾ ਸਿਰਫ਼ ਇਸ ਸਕੂਲ ਲਈ ਬਲਕਿ ਸਮਰਾਲਾ ਹਲਕੇ ਲਈ ਮਾਣ ਦੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ, ਪੈਨਸ਼ਨਰਜ਼, ਸਾਂਝਾ ਫ਼ਰੰਟ ਤੇ ਮਨਿਸਟਰੀਅਲ ਸਟਾਫ਼ ਦੇ ਸਾਂਝੇ ਸੰਘਰਸ਼ਾਂ ਦੀ ਹਮਾਇਤ ਅਗਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਪਾਇਲ ਨੇ ਪਿੰਡ ਬੇਰਕਲਾਂ ਤੋਂ ਪੰਨਾ ਪ੍ਰਮੁੱਖ ਲਗਾਉਣ ਦੀ ਕੀਤੀ ਸ਼ੁਰੂਆਤ
Ad Position 24