05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੁਲਾਜ਼ਮ, ਪੈਨਸ਼ਨਰਜ਼, ਸਾਂਝਾ ਫ਼ਰੰਟ ਤੇ ਮਨਿਸਟਰੀਅਲ ਸਟਾਫ਼ ਦੇ ਸਾਂਝੇ ਸੰਘਰਸ਼ਾਂ ਦੀ ਹਮਾਇਤ

ਮਲੌਦ, 4 ਸਤੰਬਰ (ਸਹਾਰਨ ਮਾਜਰਾ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ, ਫੀਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਕਨਵੀਨਰ ਹਰਵਿੰਦਰ ਸਿੰਘ ਛੀਨਾ, ਮਨਜੀਤ ਕੌਰ ਬਾਜਵਾ, ਗੁਰਦੇਵ ਸਿੰਘ ਢਿੱਲੋਂ ਤੋਂ ਇਲਾਵਾ ਸੂਬਾਈ ਆਗੂਆਂ ਨਰਿੰਦਰ ਸ਼ਰਮਾ, ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ, ਅਵਤਾਰ ਸਿੰਘ ਗੰਢੂਆਂ, ਹਰਜੀਤ ਸਿੰਘ ਪਹੁਵਿੰਡ, ਜਸਵਿੰਦਰ ਸਿੰਘ ਪੰਧੇਰਖੇੜੀ ਲੁਧਿਆਣਾ, ਸਵਰਨ ਸਿੰਘ ਹਠੂਰ, ਜਸਵੀਰ ਸਿੰਘ ਮਾਛੀਵਾੜਾ ਸਾਹਿਬ, ਭਗਵੰਤ ਸਿੰਘ ਸਿਵਲ ਸਰਜਨ ਦਫ਼ਤਰ ਲੁਧਿਆਣਾ, ਪਰਮਿੰਦਰ ਸਿੰਘ ਮਲੌਦ, ਸੁਖਜੀਤ ਸਿੰਘ ਸੇਖੋਂ, ਬਲਜਿੰਦਰ ਸਿੰਘ ਬਰਨਾਲਾ, ਸਰਬਜੀਤ ਕੌਰ ਬੰਗੜ, ਰਣਜੀਤ ਕੌਰ ਪਟਿਆਲਾ, ਵੀਰਪਾਲ ਕੌਰ ਲੁਧਿਆਣਾ, ਕਵਿਤਾ, ਬਿਕਰਮ ਸਿੰਘ ਗੁਰਦਾਸਪੁਰ ਸਮੇਤ ਹੋਰ ਆਗੂਆਂ ਨੇ ਜਾਰੀ ਬਿਆਨ ਰਾਹੀਂ ਕਲੈਰੀਕਲ ਸਟਾਫ਼ ਵਲੋਂ 8 ਸਤੰਬਰ ਨੂੰ ਪੂਰੇ ਸੂਬੇ ਵਿਚ ਕੀਤੇ ਜਾ ਰਹੇ ਸੰਘਰਸ਼ੀ ਪ੍ਰੋਗਰਾਮ ਦੀ ਹਮਾਇਤ ਕੀਤੀ ਹੈ। ਆਗੂ ਜਸਵਿੰਦਰ ਸਿੰਘ ਪੰਧੇਰਖੇੜੀ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੁਆਰਾ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮਲੌਦ, 4 ਸਤੰਬਰ (ਸਹਾਰਨ ਮਾਜਰਾ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ, ਫੀਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਕਨਵੀਨਰ ਹਰਵਿੰਦਰ ਸਿੰਘ ਛੀਨਾ, ਮਨਜੀਤ ਕੌਰ ਬਾਜਵਾ, ਗੁਰਦੇਵ ਸਿੰਘ ਢਿੱਲੋਂ ਤੋਂ ਇਲਾਵਾ ਸੂਬਾਈ ਆਗੂਆਂ ਨਰਿੰਦਰ ਸ਼ਰਮਾ, ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ, ਅਵਤਾਰ ਸਿੰਘ ਗੰਢੂਆਂ, ਹਰਜੀਤ ਸਿੰਘ ਪਹੁਵਿੰਡ, ਜਸਵਿੰਦਰ ਸਿੰਘ ਪੰਧੇਰਖੇੜੀ ਲੁਧਿਆਣਾ, ਸਵਰਨ ਸਿੰਘ ਹਠੂਰ, ਜਸਵੀਰ ਸਿੰਘ ਮਾਛੀਵਾੜਾ ਸਾਹਿਬ, ਭਗਵੰਤ ਸਿੰਘ ਸਿਵਲ ਸਰਜਨ ਦਫ਼ਤਰ ਲੁਧਿਆਣਾ, ਪਰਮਿੰਦਰ ਸਿੰਘ ਮਲੌਦ, ਸੁਖਜੀਤ ਸਿੰਘ ਸੇਖੋਂ, ਬਲਜਿੰਦਰ ਸਿੰਘ ਬਰਨਾਲਾ, ਸਰਬਜੀਤ ਕੌਰ ਬੰਗੜ, ਰਣਜੀਤ ਕੌਰ ਪਟਿਆਲਾ, ਵੀਰਪਾਲ ਕੌਰ ਲੁਧਿਆਣਾ, ਕਵਿਤਾ, ਬਿਕਰਮ ਸਿੰਘ ਗੁਰਦਾਸਪੁਰ ਸਮੇਤ ਹੋਰ ਆਗੂਆਂ ਨੇ ਜਾਰੀ ਬਿਆਨ ਰਾਹੀਂ ਕਲੈਰੀਕਲ ਸਟਾਫ਼ ਵਲੋਂ 8 ਸਤੰਬਰ ਨੂੰ ਪੂਰੇ ਸੂਬੇ ਵਿਚ ਕੀਤੇ ਜਾ ਰਹੇ ਸੰਘਰਸ਼ੀ ਪ੍ਰੋਗਰਾਮ ਦੀ ਹਮਾਇਤ ਕੀਤੀ ਹੈ। ਆਗੂ ਜਸਵਿੰਦਰ ਸਿੰਘ ਪੰਧੇਰਖੇੜੀ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੁਆਰਾ ਡੀ. ਏ. ਦੇਣ ਦੇ ਫ਼ੈਸਲੇ ਦੇ ਖ਼ਿਲਾਫ਼ ਪੰਜਾਬ ਦੀ ਮੌਜੂਦਾ ਸਰਕਾਰ ਤੇ ਕੈਬਨਿਟ ਸਬ ਕਮੇਟੀ ਵਲੋਂ ਮੁਲਾਜ਼ਮਾਂ ਦੇ ਤਨਖ਼ਾਹ ਸਕੇਲਾਂ ਤੇ ਭੱਤਿਆਂ ਸਬੰਧੀ ਫੈਲਾਏ ਜਾ ਰਹੇ ਭਰਮ ਜਾਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਸਾਂਝਾ ਫ਼ਰੰਟ ਵਲੋਂ ਕੈਬਨਿਟ ਮੰਤਰੀਆਂ ਦੀ ਰਿਹਾਇਸ਼ ਦੇ ਘਿਰਾਓ ਦੀ ਲੜੀ ਤਹਿਤ ਜਿਹੜੇ ਪ੍ਰੋਗਰਾਮ ਹੋਣਗੇ, ਉਨ੍ਹਾਂ ਵਿਚ ਜਥੇਬੰਦੀ ਵੱਡੀ ਪੱਧਰ ਤੇ ਸ਼ਮੂਲੀਅਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਰੂਬਰੂ ਸਮਾਗਮ ਅੱਜ ਅਗਲੀ ਖ਼ਬਰ ਸਮਰਾਲਾ ਸਰਕਾਰੀ ਕੰਨਿਆ ਸਕੂਲ ਦੇ ਦੋ ਅਧਿਆਪਕ ਅੱਜ ਰਾਜ ਪੁਰਸਕਾਰ ਨਾਲ਼ ਸਨਮਾਨਿਤ ਕੀਤੇ ਜਾਣਗੇ
Ad Position 24