ਕਿਸਾਨ ਆਗੂਆਂ ਨੇ ਚੌਥੇ ਦਿਨ ਵੀ ਧਰਨੇ ਵਿਚ ਕੀਤੀ ਸ਼ਮੂਲੀਅਤ
ਦੋਰਾਹਾ, 4 ਸਤੰਬਰ (ਮਨਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੰਡੀਗੜ੍ਹ ਵਿਖੇ ਚੌਥੇ ਦਿਨ ਦੇ ਧਰਨੇ ਵਿਚ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਾਦੀਆਂ ਸਕੱਤਰ ਜਨਰਲ ਮਨਪ੍ਰੀਤ ਸਿੰਘ ਘਲਾਲ ਵੱਡੀ ਗਿਣਤੀ ਵਿਚ ਕਿਸਾਨਾਂ ਸਮੇਤ ਸ਼ਾਮਿਲ ਹੋਏ। ਉਨ੍ਹਾਂ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਪ੍ਰਤੀ ਰੋਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਚੰਡੀਗੜ੍ਹ ਧਰਨੇ ਵਿਚ ਸ਼ਾਮਿਲ ਹੋ ਰਹੇ ਹਨ।
ਦੋਰਾਹਾ, 4 ਸਤੰਬਰ (ਮਨਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੰਡੀਗੜ੍ਹ ਵਿਖੇ ਚੌਥੇ ਦਿਨ ਦੇ ਧਰਨੇ ਵਿਚ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਾਦੀਆਂ ਸਕੱਤਰ ਜਨਰਲ ਮਨਪ੍ਰੀਤ ਸਿੰਘ ਘਲਾਲ ਵੱਡੀ ਗਿਣਤੀ ਵਿਚ ਕਿਸਾਨਾਂ ਸਮੇਤ ਸ਼ਾਮਿਲ ਹੋਏ। ਉਨ੍ਹਾਂ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਪ੍ਰਤੀ ਰੋਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਚੰਡੀਗੜ੍ਹ ਧਰਨੇ ਵਿਚ ਸ਼ਾਮਿਲ ਹੋ ਰਹੇ ਹਨ। ਜੇਕਰ ਸਰਕਾਰ ਕੋਈ ਜਲਦੀ ਫ਼ੈਸਲਾ ਨਹੀਂ ਕਰਦੀ ਤਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਕੋਈ ਸਖ਼ਤ ਐਕਸ਼ਨ ਲਏ ਜਾਣਗੇ। ਇਸ ਸਮੇਂ ਜਤਿੰਦਰ ਸਿੰਘ ਮਾਣਾ ਸਲੌਦੀ, ਸਵਰਨ ਸਿੰਘ ਹੇੜੀਆਂ, ਜਸਪਾਲ ਸਿੰਘ ਸਲੌਦੀ, ਰਾਜੂ ਪੰਚ ਸਲੌਦੀ, ਦੀਪ ਕੱਦੋਂ ਵਾਲੇ, ਗਗਨਦੀਪ ਜਗਨ ਮੁੰਡੀ, ਹਰਵਿੰਦਰ ਸਿੰਘ ਸੋਹੀ, ਰਮਨਦੀਪ ਸਿੰਘ ਹੇੜੀਆਂ, ਜੋਤੀ ਬੌਂਦਲੀ ਮੁੰਡੀਆਂ, ਸੁੱਖੀ ਰੋਲਾ, ਨਿੰਮ੍ਹਾ ਰੋਲਾ ਆਦਿ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।