04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਜਾਬ ਦੇ ਹਰ ਮਸਲੇ ਦਾ ਹੱਲ ਕੀਤਾ ਜਾਵੇਗਾ-ਸੰਦੀਪ ਸਿੰਘ ਰੁਪਾਲੋਂ

ਰਾੜਾ ਸਾਹਿਬ, 4 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਦੇ ਹਰ ਘਰ ਵਿਚੋਂ ਇਹੋ ਆਵਾਜ਼ ਆ ਰਹੀ ਹੈ ਕਿ ਪੰਜਾਬ ਦੀ ਖੁਸੀ ਸਰਦਾਰੀ ਨੂੰ ਮੁੜ ਬਹਾਲ ਕਰਨ ਲਈ ਇਕ ਖੇਤਰੀ ਪਾਰਟੀ ਖੜੀ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇਕ ਹੱਲ ਹੈ ਕਿ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਸਰਕਾਰ ਕਾਇਮ ਕੀਤੀ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਿੰਡ ਘਲੋਟੀ ਵਿਖੇ ਰੱਖੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਰਾੜਾ ਸਾਹਿਬ, 4 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਦੇ ਹਰ ਘਰ ਵਿਚੋਂ ਇਹੋ ਆਵਾਜ਼ ਆ ਰਹੀ ਹੈ ਕਿ ਪੰਜਾਬ ਦੀ ਖੁਸੀ ਸਰਦਾਰੀ ਨੂੰ ਮੁੜ ਬਹਾਲ ਕਰਨ ਲਈ ਇਕ ਖੇਤਰੀ ਪਾਰਟੀ ਖੜੀ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇਕ ਹੱਲ ਹੈ ਕਿ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਸਰਕਾਰ ਕਾਇਮ ਕੀਤੀ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਿੰਡ ਘਲੋਟੀ ਵਿਖੇ ਰੱਖੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਪਿੱਠ ਦੇ ਕੇ ਕੇਵਲ ਕੁਰਸੀ ਦੀ ਲੜਾਈ ਸ਼ੁਰੂ ਕੀਤੀ ਹੋਈ ਹੈ। ਇਸ ਤੋਂ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਾਉਣ ਵਾਲੀ ਪਾਰਟੀ ਬਾਦਲ ਦਲ ਨੇ ਬੇਗਾਨੇ ਲੋਕਾਂ ਦਾ ਪੰਜਾਬ ‘ਤੇ ਕਬਜ਼ਾ ਕਰਾਉਣ ਦੇ ਲਈ ਯੂਨੀਵਰਸਿਟੀ ਦੇ ਵਿਚ ਪੰਜਾਬ ਵਿਰੋਧੀ ਤਾਕਤਾਂ ਨਾਲ ਮਿਲ ਕੇ ਜਸਵੰਤ ਸਿੰਘ ਖਾਲੜਾ ਦੇ ਵਾਰਿਸਾਂ ਨੂੰ ਹਰਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰ 2027 ਦੀ ਲੜਾਈ ਕੇਵਲ ਵੋਟਾਂ ਦੀ ਨਹੀਂ ਬਲਕਿ ਪੰਜਾਬ ਦੇ ਭਵਿੱਖ ਦੀ ਹੈ। ਸਾਡਾ ਮੁਕਾਬਲਾ ਇੱਕ ਪਾਸੇ ਦਿੱਲੀ ਦੀ ਕੇਂਦਰ ਸਰਕਾਰ ਦੇ ਨਾਲ ਤੇ ਦੂਜੇ ਪਾਸੇ ਦਿੱਲੀ ਤੋਂ ਹੀ ਚੱਲਣ ਵਾਲੀ ਝਾੜੂ ਸਰਕਾਰ ਨਾਲ ਹੈ। ਜਦਕਿ ਬਾਦਲ ਦਲ ਅਤੇ ਕਾਂਗਰਸ ਦੀਆਂ ਕਮਜ਼ੋਰੀਆਂ ਦਾ ਹੀ ਖ਼ਮਿਆਜ਼ਾ ਪੰਜਾਬ ਭੁਗਤ ਰਿਹਾ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਬਣੀ ਵਾਅਦਾ ਕਰਦੇ ਆ ਕਿ ਯੂਨੀਵਰਸਿਟੀ ਬੇਗਾਨਿਆਂ ਤੋਂ ਆਜ਼ਾਦ ਕਰਾ ਕੇ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿਚ ਸੌਂਪਾਂਗੇ ਅਤੇ ਇਸ ਗੱਲ ਦਾ ਵੀ ਵਾਅਦਾ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਵਿਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਕੇ ਸਾਹਿਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਕਿਉਂਕਿ ਸਰਕਾਰ ਕੀ ਨਹੀਂ ਕਰ ਸਕਦੀ। ਜੇਕਰ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਇੱਕ ਗ੍ਰਾਮ ਵੀ ਨਸ਼ਾ ਪੰਜਾਬ ਵਿਚ ਨਹੀਂ ਵਿਕ ਸਕਦਾ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ 2027 ਦੇ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਹਰਬੰਤ ਸਿੰਘ ਮਾਸਟਰ ਮਹਿੰਦਰ ਸਿੰਘ, ਗਿੱਲ, ਗੁਰਪ੍ਰੀਤ ਸਿੰਘ ਘਲੋਟੀ, ਹਰਮੇਲ ਸਿੰਘ ਘਲੋਟੀ, ਪ੍ਰਦੀਪ ਸਿੰਘ, ਬੰਤਾ ਸਿੰਘ, ਹਰਬੰਤ ਸਿੰਘ, ਭਗਵੰਤ ਸਿੰਘ, ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਸੇਵਾ ਸਿੰਘ, ਰਜਿੰਦਰ ਸਿੰਘ, ਜਸਵੰਤ ਸਿੰਘ ਪ੍ਰੀਤਮ ਸਿੰਘ, ਬਾਰਾ ਸਿੰਘ, ਬਲਵੰਤ ਸਿੰਘ, ਜਸਦੀਪ ਕੌਰ, ਅਜੈਬ ਕੌਰ, ਗੁਰਲੀਨ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਸੜਕ ਹਾਦਸੇ ’ਚ ਫੌਤ ਹੋਏ ਚੰਡੀਗੜ੍ਹ ਤੋਂ ਅਜੀਤ ਵੈੱਬ ਟੀ.ਵੀ. ਦੇ ਸੀਨੀਅਰ ਪੱਤਰਕਾਰ... ਅਗਲੀ ਖ਼ਬਰ ਕਿਸਾਨ ਆਗੂਆਂ ਨੇ ਚੌਥੇ ਦਿਨ ਵੀ ਧਰਨੇ ਵਿਚ ਕੀਤੀ ਸ਼ਮੂਲੀਅਤ
Ad Position 24