11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਕਰਵਾਇਆ ਰੂਬਰੂ ਸਮਾਗਮ

ਦੋਰਾਹਾ, 10 ਸਤੰਬਰ (ਮਨਜੀਤ ਸਿੰਘ ਗਿੱਲ)-ਲਿਖਾਰੀ ਸਭਾ ਰਾਮਪੁਰ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ ਅਤੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਪੰਜਾਬੀ ਦੇ ਪ੍ਰਸਿੱਧ ਪੰਜਾਬੀ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਰੂਬਰੂ ਸਮਾਗਮ ਅਮਿੱਟ ਪੈੜਾਂ ਛੱਡ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਦੇ ਉੱਘੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕੀਤੀ।

Ad Position 21
repet_subhas-goyals [Copy P29]
ਲਿਖਾਰੀ ਸਭਾ ਰਾਮਪੁਰ ਵਲੋਂ ਕਰਵਾਏ ਸਮਾਗਮ ਦੌਰਾਨ ਲੇਖਕ ਤੇ ਸਹਿਤ ਪ੍ਰੇਮੀ ਨਜ਼ਰ ਆ ਰਹੇ ਹਨ। ਤਸਵੀਰ ਗਿੱਲ 11-09-2026
ਦੋਰਾਹਾ, 10 ਸਤੰਬਰ (ਮਨਜੀਤ ਸਿੰਘ ਗਿੱਲ)-ਲਿਖਾਰੀ ਸਭਾ ਰਾਮਪੁਰ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ ਅਤੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਪੰਜਾਬੀ ਦੇ ਪ੍ਰਸਿੱਧ ਪੰਜਾਬੀ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਰੂਬਰੂ ਸਮਾਗਮ ਅਮਿੱਟ ਪੈੜਾਂ ਛੱਡ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਦੇ ਉੱਘੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਡਾ. ਸੁਖਵਿੰਦਰ ਵਿਰਕ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਰਪ੍ਰਸਤ ਗੁਰਦਾਸ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਫ਼ਿਰੋਜ਼ਪੁਰ ਤੋਂ ਆਏ ਜ਼ਹੀਨ ਚਿੰਤਕ ਸੁਖਜਿੰਦਰ ਨੇ ਗੁਰਤੇਜ ਕੋਹਾਰਵਾਲਾ ਬਾਰੇ ਅਤੇ ਉਨ੍ਹਾਂ ਦੀ ਸ਼ਾਇਰੀ ਬਾਰੇ ਆਪਣੇ ਅਨੁਭਵ ਸਾਂਝੇ ਕਰੇ। ਗੁਰਤੇਜ ਕੋਹਾਰਵਾਲਾ ਨੇ ਰੂਬਰੂ ਦੌਰਾਨ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਿਚ ਆਉਣਾ ਉਨ੍ਹਾਂ ਲਈ ਆਪਣੇ ਦਿਲ ਦੀ ਜ਼ਿਆਰਤ ਕਰਨ ਵਰਗਾ ਅਹਿਸਾਸ ਹੈ। ਡਾ. ਸੰਦੀਪ ਸ਼ਰਮਾ ਨੇ ਆਪਣੇ ਨਿੱਜੀ ਤਜਰਬੇ ਵਿੱਚੋਂ ਗੁਰਤੇਜ ਕੋਹਾਰਵਾਲਾ ਦੀ ਸ਼ਖ਼ਸੀਅਤ ਦੇ ਕਈ ਪੱਖਾਂ ਨੂੰ ਛੋਹਿਆ। ਉਨ੍ਹਾਂ ਕਿਹਾ ਕਿ ਗੁਰਤੇਜ ਕੋਹਾਰਵਾਲਾ ਇਕ ਖ਼ੂਬਸੂਰਤ ਸ਼ਖ਼ਸੀਅਤ ਵੀ ਹਨ ਅਤੇ ਖ਼ੂਬਸੂਰਤ ਸ਼ਾਇਰ ਵੀ। ਡਾ. ਜਗਵਿੰਦਰ ਯੋਧਾ ਨੇ ਬੋਲਦਿਆਂ ਕਿਹਾ ਕਿ ਗੁਰਤੇਜ ਦੀ ਸ਼ਾਇਰੀ ਜਿੰਨੀ ਵਾਰ ਪੜ੍ਹੋ ਓਨੀ ਵਾਰ ਨਵੇਂ ਅਰਥ ਨਿਕਲਦੇ ਹਨ, ਇਸੇ ਲਈ ਇਸ ਸ਼ਾਇਰੀ ਨੇ ਨਵੀਂ ਰਹਿਣਾ ਹੈ। ਉਨ੍ਹਾਂ ਇਤਰਾਜ਼ ਜਤਾਇਆ ਕਿ ਯੂਨੀਵਰਸਿਟੀਆਂ ਵਿਚ ਬੈਠੇ ਪ੍ਰੋਫ਼ੈਸਰ ਸਾਹਿਬਾਨ ਸਾਹਿਤ ਲਈ ਕੋਈ ਵੱਡੇ ਯਤਨ ਨਹੀਂ ਕਰ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਹਜੇ ਤਾਂ ਗੁਰਤੇਜ ਕੋਹਾਰਵਾਲਾ ਦੀ ਸ਼ਾਇਰੀ ਨੂੰ ਸਹੀ ਵਿਸ਼ਲੇਸ਼ਕ ਵੀ ਨਹੀਂ ਮਿਲੇ। ਡਾ. ਯੋਧਾ ਨੇ ਇਹ ਵੀ ਕਿਹਾ ਕਿ ਸਾਨੂੰ ਜੰਗਲ ਦੇ ਅਰਥਾਂ ਨੂੰ ਸਕਾਰਾਤਮਕ ਤੌਰ ’ਤੇ ਲੈਣਾ ਚਾਹੀਦਾ ਹੈ ਨਕਾਰਾਤਮਕ ਨਹੀਂ। ਦੀਪ ਜਗਦੀਪ ਸਿੰਘ ਨੇ ਆਪਣੀ ਗੱਲਬਾਤ ਦੌਰਾਨ ਬੜੀਆਂ ਮੁੱਲਵਾਨ ਗੱਲਾਂ ਕਰੀਆਂ ਅਤੇ ਕੁਝ ਗੰਭੀਰ ਸਵਾਲ ਵੀ ਕਰੇ। ਸੁਰਿੰਦਰ ਖੰਨਾ ਨੇ ਗੁਰਤੇਜ ਕੋਹਾਰਵਾਲਾ ਦੀ ਸ਼ਾਇਰੀ ਦੇ ਬਰੀਕ ਪਹਿਲੂਆਂ ਬਾਰੇ ਗੰਭੀਰ ਗੱਲਬਾਤ ਕੀਤੀ। ਇਸ ਪਿੱਛੋਂ ਗੁਰਤੇਜ ਕੋਹਾਰਵਾਲਾ ਨੂੰ ਸਨਮਾਨ ਕਰਨ ਦੀ ਰਸਮ ਵਿਚ ਸਰਪੰਚ ਜਸਵੰਤ ਸਿੰਘ, ਗੁਰਦਾਸ ਸਿੰਘ, ਮਨਦੀਪ ਮਾਂਗਟ, ਸਵਰਨ ਸਿੰਘ ਪੱਲ੍ਹਾ, ਅਮਰਿੰਦਰ ਸੋਹਲ, ਦਲਬੀਰ ਕਲੇਰ, ਪ੍ਰਭਜੋਤ ਰਾਮਪੁਰ, ਡਾ. ਏ.ਪੀ. ਅੰਗਰਿਸ਼, ਜਗਵਿੰਦਰ ਜੋਧਾ, ਬਲਵਿੰਦਰ ਗਰੇਵਾਲ, ਦਲਜਿੰਦਰ ਸਿੰਘ ਰਾਮਪੁਰ, ਡਾ. ਸੁਖਵਿੰਦਰ ਵਿਰਕ ਅਤੇ ਵਿਸ਼ਵਿੰਦਰ ਰਾਮਪੁਰ ਆਦਿ ਸਾਹਿਤਕਾਰ ਸ਼ਾਮਲ ਸਨ । ਪਹਿਲੇ ਸ਼ੈਸ਼ਨ ਦਾ ਮੰਚ ਸੰਚਾਲਨ ਰਾਜਵਿੰਦਰ ਸਮਰਾਲਾ ਵਲੋਂ ਸ਼ਾਨਦਾਰ ਤਰੀਕੇ ਨਾਲ ਕਰਿਆ ਗਿਆ। ਦੂਜੇ ਸ਼ੈਸ਼ਨ ਵਿਚ ਸ਼ਾਨਦਾਰ ਕਵੀ ਦਰਬਾਰ ਹੋਇਆ, ਜਿਸ ਵਿਚ ਹਾਜ਼ਰ ਕਵੀਆਂ ਨੇ ਕਲਾਮ ਪੜ੍ਹਿਆ। ਤਰਸੇਮ ਨੂਰ, ਵਰਿੰਦਰ ਜਟਵਾਨੀ, ਹਰਨਾਮ ਸਿੰਘ ਡੱਲਾ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਜੋਗਿੰਦਰ ਸਿੰਘ ਓਬਰਾਏ, ਸੰਤ ਸਿੰਘ ਸੋਹਲ, ਨਰਿੰਦਰ ਮਣਕੂ, ਡਾ. ਸੁਪ੍ਰੇਰਣਾ ਖੰਨਾ, ਤਲਵਿੰਦਰ ਸ਼ੇਰਗਿੱਲ, ਅਨੀ ਕਾਠਗੜ੍ਹ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਸਿਮਰਜੀਤ ਸਿੰਘ ਕੰਗ, ਮਾਸਟਰ ਭਿੰਦਰ ਸਿੰਘ, ਚਮਕੌਰ ਸਿੰਘ ਸੱਲਣ, ਵਿਜੈ ਸਿੰਘ, ਕੁਨਾਲ ਅਭੈਜੀਤ ਸਿੰਘ, ਮਨਪ੍ਰੀਤ ਸਿੰਘ, ਧਰਮਿੰਦਰ ਸਿੰਘ ਭੰਗੂ, ਰਾਬਿੰਦਰ ਸਿੰਘ ਰੱਬੀ, ਸੁਰਜੀਤ ਮੰਡ, ਮਲਕੀਤ ਸਿੰਘ, ਨਾਜਰ ਸਿੰਘ, ਸ਼ਾਦੀ ਰਾਮਪੁਰ, ਬਲਜਿੰਦਰ ਸਿੰਘ ਭੈਣੀ ਸਾਹਿਬ, ਨਿਰਵੈਰ ਕੌਰ ਖਰੜ, ਪਰਮਜੀਤ ਗਰੇਵਾਲ, ਹਰਵਿੰਦਰ ਤਤਲਾ, ਮਨਜੀਤ ਕੌਰ ਜੀਤ, ਰਾਜਵੰਤ ਕੌਰ, ਰਾਮ ਕਮਲ, ਨਵਦੀਪ ਸ਼ਰਮਾ, ਕਰਮਜੀਤ ਸਿੰਘ ਆਜ਼ਾਦ, ਰਣਜੀਤ ਸਿੰਘ ਢਿੱਲੋਂ, ਹਾਕਮ ਸਿੰਘ ਮੀਤ ਬੌਂਦਲੀ, ਦਰਸ਼ਨ ਸਿੰਘ ਬਹਿਰਾਮਪੁਰ ਬੇਟ, ਰਘਵੀਰ ਸਿੰਘ ਮਹਿਤੋਤ, ਸੁਖਵੰਤ ਸਿੰਘ ਰਾਮਪੁਰ, ਲਖਵੀਰ ਸਿੰਘ ਲੱਬਾ, ਡਾ. ਟਹਿਲ ਸਿੰਘ ਜੱਸਲ, ਸਨੀ ਵਰਮਾ ਚਕੋਹੀ ਵਾਲ਼ਾ, ਬਲਰਾਜ ਰਾਮਪੁਰ, ਨੇਤਰ ਸਿੰਘ ਮੁੱਤੋਂ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ, ਮਨਦੀਪ ਸਿੰਘ ਮਾਣਕੀ, ਗੁਰਮੀਤ ਮਾਂਗਟ ਕਨੇਡਾ, ਜਗਦੇਵ ਮਕਸੂਦੜਾ, ਗੁਰਜੀਤ ਸਿੰਘ ਸੈਣੀ, ਅਮਨਪ੍ਰੀਤ ਸਿੰਘ ਮਾਨ, ਤਰਨ ਰਾਮਪੁਰ, ਸੁਭਾਸ਼ ਬਜਾਜ, ਪ੍ਰੀਤ ਰਿਆੜ, ਅਸ਼ਪ੍ਰੀਤ ਸਿੰਘ ਕੋਹਾੜਾ, ਕਮਲ ਰਾਮਪੁਰ, ਸੰਦੀਪ ਸਿੰਘ, ਉਜਾਗਰ ਸਿੰਘ, ਅਮਨਦੀਪ ਸਿੰਘ, ਭੁਪਿੰਦਰ ਡਿਓਟ , ਸਤਵੰਤ ਕੰਵਲ ਸਮਰਾਲਾ, ਸ਼ੇਰ ਰਾਮਪੁਰੀ, ਗੁਰਚਰਨ ਸਿੰਘ ਉੱਪਲ (ਸਾਬਕਾ ਸਰਪੰਚ) ਆਦਿ ਸਮੇਤ 100 ਦੇ ਕਰੀਬ ਸਾਹਿਤਕਾਰਾਂ ਨੇ ਇਸ ਸਮਾਗਮ ਵਿਚ ਭਾਗ ਲਿਆ। ਅੰਤ ਵਿਚ ਪ੍ਰਧਾਨ ਅਮਰਿੰਦਰ ਸੋਹਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਿਆ।
Ad Position 22
No active advertisement
ਪਿਛਲੀ ਖ਼ਬਰ ਛੌੜੀਆਂ ਬੇਟ ਦਾ ਦੰਗਲ ਮੇਲਾ ਸ਼ਾਨੋ - ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਵਲੋਂ ਸਾਹਨੇਵਾਲ ਤੋਂ ‘ ਖੇਡਾਂ ਵਤਨ ਪੰਜਾਬ ਦੀਆਂ ’ ਦਾ ਆਗਾਜ਼
Ad Position 24