16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਐੱਨ. ਓ. ਸੀ. ਨਾ ਮਿਲਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ-ਬਲਵੀਰ ਮਾਨ

ਮਾਛੀਵਾੜਾ ਸਾਹਿਬ, 14 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਕਾਰ ਲੋਕਾਂ ਨਾਲ ਵਾਅਦੇ ਕਰਦੀ ਰਹੀ ਕਿ ਅਸੀਂ ਪਲਾਟ ਵੇਚਣ ਤੇ ਖਰੀਦਣ ਲਈ ਐੱਨ. ਓ.

Ad Position 21
repet_subhas-goyals [Copy P29]
ਸਾਬਕਾ ਚੇਅਰਮੈਨ ਬਲਵੀਰ ਸਿੰਘ ਮਾਨ 15-09-2026
ਮਾਛੀਵਾੜਾ ਸਾਹਿਬ, 14 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਕਾਰ ਲੋਕਾਂ ਨਾਲ ਵਾਅਦੇ ਕਰਦੀ ਰਹੀ ਕਿ ਅਸੀਂ ਪਲਾਟ ਵੇਚਣ ਤੇ ਖਰੀਦਣ ਲਈ ਐੱਨ. ਓ. ਸੀ. ਦੀ ਸ਼ਰਤ ਖਤਮ ਕਰ ਦੇਵਾਂਗੇ, ਪਰ ਬਾਕੀ ਵਾਅਦਿਆਂ ਦੀ ਤਰ੍ਹਾਂ ਇਹ ਵਾਅਦਾ ਵੀ ਝੂਠਾ ਸਾਬਿਤ ਹੋਇਆ, ਜਿਸ ਨਾਲ ਲੋਕ ਖੱਜਲ-ਖੁਆਰ ਹੋ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਤੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਸੀਨੀਅਰ ਆਗੂ ਬਲਵੀਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਅੱਜ ਪਿੰਡਾਂ ਵਿਚ ਵੀ ਜੇਕਰ ਕਿਸੇ ਨੇ ਖਰੀਦਣਾ ਜਾਂ ਵੇਚਣਾ ਹੈ ਤਾਂ ਉਸ ਨੂੰ ਵੀ ਐੱਨ. ਓ. ਸੀ. ਦੀ ਸ਼ਰਤ ਲਾਜਮੀ ਕਰ ਦਿੱਤੀ ਹੈ ਅਤੇ ਲੋਕ ਕਚਹਿਰੀਆਂ ਤੇ ਦਫ਼ਤਰਾਂ ਵਿਚ ਖੱਜਲ ਖੁਆਰ ਹੋ ਰਹੇ ਹਨ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਮਾਛੀਵਾੜਾ ਸ਼ਹਿਰ ਦੇ ਲੋਕ ਨਗਰ ਕੌਂਸਲ ’ਚੋਂ ਆਪਣੇ ਪਲਾਟਾਂ ਦੀਆਂ ਐੱਨ. ਓ. ਸੀ. ਲੈਣ ਤੇ ਆਪਣੇ ਘਰ ਬਣਾਉਣ ਲਈ ਨਕਸ਼ੇ ਪਾਸ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ। ਬਲਵੀਰ ਮਾਨ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਐੱਨ. ਓ. ਸੀ. ਦੀ ਸ਼ਰਤ ਤੋਂ ਮੁਕਤ ਕਰਾਵਾਂਗੇ ਤਾਂ ਜੋ ਉਨ੍ਹਾਂ ਨੂੰ ਦਫ਼ਤਰਾਂ ਵਿਚ ਪ੍ਰੇਸ਼ਾਨ ਨਾ ਹੋਣਾ ਪਵੇ।
Ad Position 22
No active advertisement
ਪਿਛਲੀ ਖ਼ਬਰ ਜਾਅਲੀ ਪੁਲਿਸ ਕਰਮਚਾਰੀ ਬਣ ਕੇ, ਭਰਤੀ ਕਰਵਾਉਣ ਲਈ 10 ਲੱਖ ਰੁਪਏ ਠੱਗਣ ਦਾ ਦੋਸ਼, ਕਥਿਤ ਦੋਸ਼ੀ ਕਾਬੂ ਅਗਲੀ ਖ਼ਬਰ ਸਰਕਲ ਜਥੇਦਾਰ ਕੁਲਦੀਪ ਜਾਤੀਵਾਲ ਵਲੋਂ ਨਵ-ਨਿਯੁਕਤ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਦਾ ਸਨਮਾਨ
Ad Position 24