ਪੈਰਾਗੌਨ ਸਕੂਲ ਨੰਗਲ ਵਿਖੇ ਦੇਵ ਰਾਜ ਸੋਫਤ ਦੀ ਯਾਦ ਵਿਚ ਪਹਿਲੇ ਕਬੱਡੀ ਕੱਪ ਦੇ ਪੋਸਟਰ ਜਾਰੀ
ਡੇਹਲੋਂ, 20 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਖੇ ਸਵਰਗੀ ਦੇਵ ਰਾਜ ਸੋਫਤ ਰਿਟਾਇਰਡ ਏ. ਡੀ.
ਸ
ਸਰਪੰਚ ਗਿੱਲ ਦੀ ਅਗਵਾਈ ’ਚ ਫਾਗਲਾ ਵਿਖੇ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਵਰਕਰਾਂ ਨਾਲ ਭਰਵੀਂ ਮੀਟਿੰਗ
21-09-2026
ਡੇਹਲੋਂ, 20 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਖੇ ਸਵਰਗੀ ਦੇਵ ਰਾਜ ਸੋਫਤ ਰਿਟਾਇਰਡ ਏ. ਡੀ. ਐੱਮ. ਦੀ ਯਾਦ ਨੂੰ ਸਮਰਪਿਤ ਪਹਿਲਾ ਕਬੱਡੀ ਕੱਪ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਸਮੇਤ ਸੋਫਤ ਪਰਿਵਾਰ ਦੇ ਮੈਂਬਰਾਂ ਦੀ ਹਾਜ਼ਰੀ ਜਾਰੀ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆਂ ਕਿ ਇਕ ਦਿਨਾਂ ਓਪਨ ਕਬੱਡੀ ਕੱਪ ਵਿਚ ਇੱਕ ਪਿੰਡ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਹਰੇਕ ਟੀਮ ਵਿਚ ਵੱਧ ਤੋਂ ਵੱਧ ਦੋ ਬਾਹਰਲੇ ਖਿਡਾਰੀ ਖੇਡ ਸਕਣਗੇ। ਖੇਡਾਂ ਦਾ ਪੋਸਟਰ ਜਾਰੀ ਕਰਨ ਸਮੇਂ ਸਵਰਗੀ ਦੇਵ ਰਾਜ ਸੋਫਤ ਦੇ ਸਪੁੱਤਰ ਡਾ. ਸੁਰਿੰਦਰਪਾਲ ਸਿੰਘ ਸੋਫਤ , ਲੈਕਚਰਾਰ ਰਾਜਿੰਦਰ ਕੁਮਾਰ ਸੋਫਤ, ਸੀ-ਵਨ ਦੇ ਐੱਮ. ਡੀ. ਉੱਘੇ ਕਬੱਡੀ ਖਿਡਾਰੀ ਨਿਰਮਲ ਸਿੰਘ ਨਿੰਮ੍ਹਾ, ਮਨਦੀਪ ਸਿੰਘ ਜਵੰਦਾ ਸ਼ੰਕਰ, ਅਜੀਤਪਾਲ ਸਿੰਘ ਲਾਲੀ ਬੁਟਾਹਰੀ, ਮਨਦੀਪ ਸਿੰਘ ਐੱਮ. ਡੀ. ਜੀ-ਗ੍ਰੈਂਡ, ਗੋਲਡੀ ਸਰੀਂਹ, ਪਰਮਦੀਪ ਸਿੰਘ ਦੀਪਾ ਸਰਪੰਚ ਡੇਹਲੋਂ, ਹਰਵਿੰਦਰ ਸਿੰਘ ਐੱਮ. ਡੀ. ਕੈਲੇਫੋਰਨੀਆ, ਡੀ. ਪੀ. ਮਨਪਾਲ ਸਿੰਘ, ਡੀ. ਪੀ. ਨਵਜੋਤ ਚਾਹਲ ਕੰਗਣਵਾਲ ਸਮੇਤ ਹੋਰ ਕਈ ਖੇਡ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਡਾ. ਸੁਰਿੰਦਰਪਾਲ ਸਿੰਘ ਸੋਫਤ ਅਤੇ ਲੈਕਚਰਾਰ ਰਾਜਿੰਦਰ ਕੁਮਾਰ ਸੋਫਤ ਨੇ ਗੋਲਡੀ ਸਰੀਂਹ ਅਤੇ ਡੀ. ਪੀ. ਮਨਪਾਲ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵੇਂ ਖੇਡ ਪ੍ਰੇਮੀ ਲੰਮੇ ਸਮੇਂ ਤੋਂ ਕਬੱਡੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਅਜਿਹੇ ਖੇਡ ਮੁਕਾਬਲਿਆਂ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਤੇ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਹੈ। ਇਸ ਸਮੇਂ ਪੈਰਾਗੌਨ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ, ਐੱਮ. ਵੀ. ਆਈ. ਫੁਲਵੀਰ ਕੁਮਾਰ ਲਾਡੀ, ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਮਨਜੀਤ ਸਿੰਘ ਬੱਗਾ, ਐੱਮ. ਡੀ. ਵਰਦੀ ਪੁਆਇੰਟ ਸਮੇਤ ਇਲਾਕੇ ਦੇ ਪੰਚ, ਸਰਪੰਚ ਅਤੇ ਪਤਵੰਤੇ ਵੀ ਹਾਜ਼ਰ ਸਨ।