ਆਮ ਆਦਮੀ ਪਾਰਟੀ ਨੂੰ ਕੀਤੀਆਂ ਵਧੀਕੀਆਂ ਦਾ ਹਿਸਾਬ ਦੇਣਾ ਹੀ ਪਵੇਗਾ-ਲੱਖਾ ਪਾਇਲ
ਮਲੌਦ, 22 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਮਾਲੋ ਦੌਦ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਲੋਕ ਮਿਲਣੀ ਤਹਿਤ ਮੀਟਿੰਗ ਰੱਖੀ ਗਈ, ਮੀਟਿੰਗ ਵਿਚ ਉਚੇਚੇ ਤੌਰ ’ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪੁੱਜੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਹਿਸਾਬ ਦੇਣਾ ਹੀ ਪਵੇਗਾ।
ਮਲੌਦ, 22 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਮਾਲੋ ਦੌਦ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਲੋਕ ਮਿਲਣੀ ਤਹਿਤ ਮੀਟਿੰਗ ਰੱਖੀ ਗਈ, ਮੀਟਿੰਗ ਵਿਚ ਉਚੇਚੇ ਤੌਰ ’ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪੁੱਜੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਹਿਸਾਬ ਦੇਣਾ ਹੀ ਪਵੇਗਾ। ਲੱਖਾ ਪਾਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਨਿਰਪੱਖ ਪਾਰਟੀ ਹੈ ਜੋ ਸੂਬੇ ਨੂੰ ਭਾਈਚਾਰਕ ਸਾਂਝ ਅਤੇ ਵਿਕਾਸ ਪੱਖੋਂ ਮਜ਼ਬੂਤ ਸਾਸਨ ਮੁਹਈਆ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਡਿਊਟੀਆਂ ਸੰਭਾਲ ਲੈਣੀਆਂ ਚਾਹੀਦੀਆਂ ਨੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ, ਕ੍ਰਿਸ਼ਨਦੇਵ ਜੋਗੀਮਾਜਰਾ ਮੰਡਲ ਪ੍ਰਧਾਨ, ਮਨਜੀਤ ਸਿੰਘ ਗੁਪਤਾ ਮਾਲੋ ਦੌਦ, ਦਲਵਾਰਾ ਸਿੰਘ, ਗੁਰਪ੍ਰੀਤ ਸਿੰਘ ਗੋਪੀ ਸੋਮਲ ਖੇੜੀ, ਜਗਰੂਪ ਸਿੰਘ ਫੌਜੀ ਰਾਮਗੜ ਸਰਦਾਰਾਂ, ਕਿਰਪਾਲ ਸਿੰਘ ਸਰਪੰਚ, ਸੁਖਵੀਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਜਸਪਾਲ ਸਿੰਘ ਪੰਚ, ਮੱਖਣ ਸਿੰਘ ਪੰਚ, ਹਰਬੰਸ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਪੰਮਾ, ਦੀਪਾ ਰਾਮਗੜ ਸਰਦਾਰਾਂ ਆਦਿ ਹਾਜ਼ਰ ਸਨ।