23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੀਮਾ ਧੋਖਾਧੜੀ ਮਾਮਲੇ ’ਚ ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 4 ਸਾਲ ਤੋਂ ਵੱਧ ਦੀ ਕੈਦ

ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਵਾਹਨਾਂ ਦੀਆਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਤੋਂ ਧੋਖੇ ਨਾਲ ਮੁਆਵਜ਼ਾ ਹਾਸਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਚਾਰ ਸਾਲ ਅਤੇ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ 42 ਸਾਲਾ ਕੁਲਦੀਪ ਸਿੰਘ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵਿਚ ਅਧਿਕਾਰੀ ਵਜੋਂ ਤਾਇਨਾਤ ਸੀ, ਜਦੋਂ ਉਹ ਇਕ ਅਜਿਹੇ ਗਿਰੋਹ ਨਾਲ ਜੁੜ ਗਿਆ, ਜੋ ਵਾਹਨਾਂ ਦੀਆਂ ਪਹਿਲਾਂ ਤੋਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਕੋਲ ਨਿੱਜੀ ਸੱਟਾਂ ਦੇ ਝੂਠੇ ਦਾਅਵੇ ਪੇਸ਼ ਕਰਦਾ ਸੀ।

Ad Position 21
No active advertisement
ਅਜੀਤ ਡੈਸਕ 23-09-2026
ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਵਾਹਨਾਂ ਦੀਆਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਤੋਂ ਧੋਖੇ ਨਾਲ ਮੁਆਵਜ਼ਾ ਹਾਸਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਚਾਰ ਸਾਲ ਅਤੇ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ 42 ਸਾਲਾ ਕੁਲਦੀਪ ਸਿੰਘ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵਿਚ ਅਧਿਕਾਰੀ ਵਜੋਂ ਤਾਇਨਾਤ ਸੀ, ਜਦੋਂ ਉਹ ਇਕ ਅਜਿਹੇ ਗਿਰੋਹ ਨਾਲ ਜੁੜ ਗਿਆ, ਜੋ ਵਾਹਨਾਂ ਦੀਆਂ ਪਹਿਲਾਂ ਤੋਂ ਯੋਜਨਾਬੱਧ ਟੱਕਰਾਂ ਕਰਵਾ ਕੇ ਬੀਮਾ ਕੰਪਨੀਆਂ ਕੋਲ ਨਿੱਜੀ ਸੱਟਾਂ ਦੇ ਝੂਠੇ ਦਾਅਵੇ ਪੇਸ਼ ਕਰਦਾ ਸੀ। ਇਸ ਤਰ੍ਹਾਂ ਦੀ ਧੋਖਾਧੜੀ ਨੂੰ ਬਰਤਾਨੀਆ ਵਿਚ ‘ਕਰੈਸ਼ ਫਾਰ ਕੈਸ਼’ ਕਿਹਾ ਜਾਂਦਾ ਹੈ। ਇਸ ਵਿਚ ਵਾਹਨਾਂ ਦੀਆਂ ਜਾਣਬੁੱਝ ਕੇ ਟੱਕਰਾਂ ਕਰਵਾਈਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਬੀਮਾ ਕੰਪਨੀਆਂ ਤੋਂ ਸੱਟਾਂ ਅਤੇ ਹੋਰ ਨੁਕਸਾਨ ਦੇ ਨਾਂਅ ’ਤੇ ਮੁਆਵਜ਼ਾ ਲੈਣ ਲਈ ਫਰਜ਼ੀ ਦਾਅਵੇ ਕੀਤੇ ਜਾਂਦੇ ਹਨ।ਕੁਲਦੀਪ ਸਿੰਘ ਨੇ ਇਸ ਸਾਲ ਦੇ ਸ਼ੁਰੂ ਵਿਚ ਆਪਣੇ ਅਪਰਾਧ ਵਿਚ ਸ਼ਾਮਿਲ ਹੋਣ ਦਾ ਦੋਸ਼ ਕਬੂਲ ਕਰ ਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਕੀਤੀਆਂ ਵਧੀਕੀਆਂ ਦਾ ਹਿਸਾਬ ਦੇਣਾ ਹੀ ਪਵੇਗਾ-ਲੱਖਾ ਪਾਇਲ ਅਗਲੀ ਖ਼ਬਰ ਬੀ.ਐਸ.ਐਫ. ਤੇ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ ਵਿਚਾਲੇ ਫਾਈਨਲ ਅੱਜ
Ad Position 24