23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਹਿਲਾ ਆਕਸਫੋਰਡ ਸੀਨੀਅਰ ਨਾਇਟ ਬੈਡਮਿੰਟਨ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ

ਪਾਇਲ, 22 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਆਕਸਫੋਰਡ ਸੀਨੀਅਰ ਸਕੂਲ ਬੈਡਮਿੰਟਨ ਕਲੱਬ ਵਲੋਂ ਕਰਵਾਇਆ ਨਾਇਟ ਸੀਨੀਅਰ ਬੈਡਮਿੰਟਨ ਟੂਰਨਾਮੈਂਟ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਸ ਟੂਰਨਾਮੈਂਟ ਦੌਰਾਨ ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ 32 ਟੀਮਾ ਨੇ ਹਿੱਸਾ ਲਿਆ ਅਤੇ ਅਪਣੇ ਜੌਹਰ ਦਿਖਾਏ ਜਿਨ੍ਹਾਂ ਵਿੱਚ ਦੁੱਗਰੀ 1 ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਘੁਡਾਣੀ ਖੁਰਦ ਨੇ ਦੂਜਾ ਸਥਾਨ ਹਾਸਿਲ ਕੀਤਾ ਅਪਣੀ ਬਿਹਤਰੀਨ ਖੇਡ ਨਾਲ ਦੁੱਗਰੀ-2 ਤੀਜੇ ਅਤੇ ਰਾਮਪੁਰ ਚੌਥੇ ਸਥਾਨ ’ਤੇ ਕਾਬਜ਼ ਹੋਏ।

Ad Position 21
No active advertisement
ਅਜੀਤ ਡੈਸਕ 23-09-2026
ਪਾਇਲ, 22 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਆਕਸਫੋਰਡ ਸੀਨੀਅਰ ਸਕੂਲ ਬੈਡਮਿੰਟਨ ਕਲੱਬ ਵਲੋਂ ਕਰਵਾਇਆ ਨਾਇਟ ਸੀਨੀਅਰ ਬੈਡਮਿੰਟਨ ਟੂਰਨਾਮੈਂਟ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਸ ਟੂਰਨਾਮੈਂਟ ਦੌਰਾਨ ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ 32 ਟੀਮਾ ਨੇ ਹਿੱਸਾ ਲਿਆ ਅਤੇ ਅਪਣੇ ਜੌਹਰ ਦਿਖਾਏ ਜਿਨ੍ਹਾਂ ਵਿੱਚ ਦੁੱਗਰੀ 1 ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਘੁਡਾਣੀ ਖੁਰਦ ਨੇ ਦੂਜਾ ਸਥਾਨ ਹਾਸਿਲ ਕੀਤਾ ਅਪਣੀ ਬਿਹਤਰੀਨ ਖੇਡ ਨਾਲ ਦੁੱਗਰੀ-2 ਤੀਜੇ ਅਤੇ ਰਾਮਪੁਰ ਚੌਥੇ ਸਥਾਨ ’ਤੇ ਕਾਬਜ਼ ਹੋਏ। ਗੌਰਤਲਬ ਹੈ ਜਿੱਥੇ ਸਾਰੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸ਼ਾਨਦਾਰ ਟਰਾਫੀਆਂ ਦਿੱਤੀਆਂ ਗਈਆਂ। ਓਥੇ ਬੀਤੇ ਸਾਲਾਂ ਦੌਰਾਨ ਅਪਣੀ ਖੇਡ ਨਾਲ ਮਾਣ ਖੱਟਣ ਵਾਲੇ ਬਹੁਤ ਸਾਰੇ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ ਜੋ ਇਸ ਟੂਰਨਾਮੈਂਟ ਦਾ ਸਾਰਥਕ ਉਪਰਾਲਾ ਸੀ। ਟੂਰਨਾਮੈਂਟ ਦੌਰਾਨ ਸੁਚੱਜੇ ਲਾਈਟ, ਸਾਊਂਡ ਅਤੇ ਖੇਡ ਪ੍ਰਬੰਧਾਂ ਦੇ ਨਾਲ-ਨਾਲ ਦਰਸ਼ਕਾਂ, ਕੋਚਿੰਗ ਸਟਾਫ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਸੀ। ਟੂਰਨਾਮੈਂਟ ਦੇ ਪ੍ਰਬੰਧਾਂ ਵਿੱਚ ਨਰਿੰਦਰ ਸਿੰਘ, ਹਰਦੀਪ ਸਿੰਘ, ਗੁਰਵੀਰ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸੁਖਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਅਤੇ ਕਮੇਟੀ ਮੈਂਬਰਾਂ ਵਲੋਂ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਵਿੱਚ ਖੇਡ ਭਾਵਨਾ, ਅਨੁਸ਼ਾਸਨ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਇਸ ਮੌਕੇ ਸਕੂਲ ਦੇ ਕੋਚਿੰਗ ਸਟਾਫ ਰਵਿੰਦਰਪਾਲ ਸਿੰਘ ਅਤੇ ਮਨਜੀਤ ਸਿੰਘ ਨੂੰ ਉਹਨਾਂ ਦੇ ਅਣਥੱਕ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਬਦਲਾਅ ਦੇ ਨਾਂਅ ’ਤੇ ਬਣੀ ਸਰਕਾਰ ਨੂੰ ਬਦਲਣ ਲਈ ਤਿਆਰ ਬੈਠੇ ਹਨ-ਲੱਖਾ ਪਾਇਲ ਪਿੰਡ ਘੁਡਾਣੀ ਕਲਾਂ ਵਿਖੇ ਪ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਐੱਸ.ਐੱਸ.ਪੀ. ਦਫ਼ਤਰ ਅੱਗੇ ਦਿੱਤਾ ਧਰਨਾ
Ad Position 24