ਗੁਰੂ ਨਾਨਕ ਸਕੂਲ ਦੋਰਾਹਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਅਥਲੈਟਿਕ ਮੀਟ ਵਿਚ ਜਿੱਤੇ 18 ਤਗਮੇ
ਦੋਰਾਹਾ, 5 ਅਕਤੂਬਰ (ਪੱਤਰ ਪ੍ਰੇਰਕ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਦੇ ਵਿਦਿਆਰਥੀਆਂ ਨੇ ਖੰਨਾ ਵਿਖੇ ਕਰਵਾਈ ਗਈ 70ਵੀਂ ਪੀ. ਐੱਸ.
ਦੋਰਾਹਾ, 5 ਅਕਤੂਬਰ (ਪੱਤਰ ਪ੍ਰੇਰਕ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਦੇ ਵਿਦਿਆਰਥੀਆਂ ਨੇ ਖੰਨਾ ਵਿਖੇ ਕਰਵਾਈ ਗਈ 70ਵੀਂ ਪੀ. ਐੱਸ. ਈ. ਬੀ. ਜ਼ਿਲ੍ਹਾ ਅਥਲੈਟਿਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਸਕੂਲ ਦੇ ਅਥਲੀਟਾਂ ਨੇ ਕੁੱਲ 18 ਮੈਡਲ ਜਿੱਤ ਕੇ ਵੱਡੀ ਸਫ਼ਲਤਾ ਹਾਸਲ ਕੀਤੀ। ਜਿਸ ਵਿੱਚ 1 ਸੋਨ ਤਮਗਾ, 7 ਚਾਂਦੀ ਤਮਗੇ ਅਤੇ 10 ਕਾਂਸੀ ਤਮਗੇ ਸ਼ਾਮਿਲ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਦੋ ਹੋਣਹਾਰ ਖਿਡਾਰੀ, ਗੁਰਜੋਤ ਸਿੰਘ (+1 ਆਰਟਸ) ਅਤੇ ਕਮਲਪ੍ਰੀਤ ਕੌਰ (+2 ਨਾਨ-ਮੈਡੀਕਲ), ਰਾਜ ਪੱਧਰੀ (ਸਟੇਟ) ਖੇਡਾਂ ਲਈ ਚੁਣੇ ਗਏ ਹਨ। ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ ਅਤੇ ਪ੍ਰਿੰਸੀਪਲ ਡਾਕਟਰ ਡੀ. ਪੀ. ਠਾਕੁਰ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਰੇ ਬੱਚੇ ਅਤੇ ਉਨ੍ਹਾਂ ਦੇ ਕੋਚ ਊਧਮ ਸਿੰਘ ਵਧਾਈ ਦੇ ਪਾਤਰ ਹਨ।