10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰਾਜ ਪੱਧਰੀ ਰਗਬੀ ਮੁਕਾਬਲਿਆਂ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕੁਹਾੜਾ, 10 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁੱਢੇਵਾਲ ਦੇ ਵਿਦਿਆਰਥੀਆਂ ਨੇ 70ਵੀਆਂ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਬਰਨਾਲਾ ਵਿਖੇ ਕਰਵਾਏ ਗਏ ਰਗਬੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਲੜਕੀਆਂ ਦੇ ਅੰਡਰ-14 ਵਰਗ ਵਿਚ ਜਪੁਜੀ ਗਿੱਲ, ਕੁਲਵੀਰ ਕੌਰ ਅਤੇ ਦਿਸ਼ਰੂਪ ਕੌਰ ਅਤੇ ਅੰਡਰ-17 ਵਰਗ ਵਿਚ ਗੀਤ ਧੀਮਾਨ, ਮਹਿਕਜੀਤ ਕੌਰ, ਮਨਰੀਤ ਕੌਰ ਅਤੇ ਹਰਨੂਰ ਕੌਰ, ਇਸੇ ਤਰ੍ਹਾਂਅੰਡਰ-19 ਵਰਗ ਵਿਚ ਕਮਲਪ੍ਰੀਤ ਕੌਰ, ਗੁਰਲੀਨ ਕੌਰ, ਗੁਰਜੋਤ ਕੌਰ ਅਤੇ ਨਵਨੀਤ ਕੌਰ ਨੇ ਮੱਲ੍ਹਾਂ ਮਾਰੀਆਂ।

Ad Position 21
No active advertisement
ਅਜੀਤ ਡੈਸਕ 11-10-2026
ਕੁਹਾੜਾ, 10 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁੱਢੇਵਾਲ ਦੇ ਵਿਦਿਆਰਥੀਆਂ ਨੇ 70ਵੀਆਂ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਬਰਨਾਲਾ ਵਿਖੇ ਕਰਵਾਏ ਗਏ ਰਗਬੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਲੜਕੀਆਂ ਦੇ ਅੰਡਰ-14 ਵਰਗ ਵਿਚ ਜਪੁਜੀ ਗਿੱਲ, ਕੁਲਵੀਰ ਕੌਰ ਅਤੇ ਦਿਸ਼ਰੂਪ ਕੌਰ ਅਤੇ ਅੰਡਰ-17 ਵਰਗ ਵਿਚ ਗੀਤ ਧੀਮਾਨ, ਮਹਿਕਜੀਤ ਕੌਰ, ਮਨਰੀਤ ਕੌਰ ਅਤੇ ਹਰਨੂਰ ਕੌਰ, ਇਸੇ ਤਰ੍ਹਾਂਅੰਡਰ-19 ਵਰਗ ਵਿਚ ਕਮਲਪ੍ਰੀਤ ਕੌਰ, ਗੁਰਲੀਨ ਕੌਰ, ਗੁਰਜੋਤ ਕੌਰ ਅਤੇ ਨਵਨੀਤ ਕੌਰ ਨੇ ਮੱਲ੍ਹਾਂ ਮਾਰੀਆਂ। ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-14 ਵਰਗ ਵਿਚ ਨਵਰੂਪ ਸਿੰਘ, ਸਾਹਿਬਪ੍ਰੀਤ ਸਿੰਘ, ਵਿਦਾਂਸ਼ ਅਤੇ ਸਾਹਿਬਜੀਤ ਸਿੰਘ ਨੇ ਰਾਜ ਪੱਧਰੀ ਰਗਬੀ ਮੁਕਾਬਲਿਆਂ ਵਿਚ ਸਕੂਲ ਵਲੋਂ ਭਾਗ ਲਿਆ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਸਕੂਲ ਦੀ ਪ੍ਰਿੰਸੀਪਲ ਅਮਰਦੀਪ ਕੌਰ ਗਿੱਲ ਨੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਤੇ ਲਗਨ ਨਾਲ ਖੇਡਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਵੀ ਰਾਜ ਪੱਧਰੀ ਮੁਕਾਬਲਿਆਂ ਵਿਚ ਸਕੂਲ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਪੀ. ਦੀ ਕਿੱਲਤ ਤੇ ਮੰਡੀਆਂ ਵਿਚ ਝੋਨੇ ਦੀ ਮਾੜੀ ਖ਼ਰੀਦ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ, ਸਰਕਾਰ ਤੁਰੰਤ ਸੁਚ... ਅਗਲੀ ਖ਼ਬਰ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਵਿਸ਼ੇਸ਼ ਲੈਕਚਰ ਨਸ਼ੀਲੇ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਤੇ ਨਸ਼ਿਆਂ ਦੀ ਰੋਕਥਾਮ ਸੰਬ...
Ad Position 24