11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੰਜਾਬ ਬਸਪਾ ਵਲੋਂ ਕੀਤੀਆਂ4 ਸੰਕਲਪ ਰੈਲੀਆਂ ਨੇ ਵਰਕਰਾਂ ਅੰਦਰ ਭਰਿਆ ਨਵਾਂ ਜੋਸ਼ -ਬਿੱਟੂ ਕਿਸ਼ਨਗੜ੍ਹ, ਪ੍ਰਧਾਨ ਸੁਖਵਿੰਦਰ

ਬੀਜਾ, 11 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)- ਬਹੁਜਨ ਸਮਾਜ ਪਾਰਟੀ ਹਲਕਾ ਖੰਨਾ ਦੇ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ ਨੇ ਆਪਣੇ ਸਾਥੀਆਂ ਸਮੇਤ ਸੰਕਲਪ ਰੈਲੀ ਚ ਸਾਮਲ ਹੋਣ ਤੋਂ ਬਾਅਦ ਬੀਜਾ ਵਿਖੇ ਵਿਧਾਨ ਸਭਾ ਹਲਕਾ ਖੰਨਾ ਦੇ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਪ੍ਰਧਾਨ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਤੇ ਪੰਜਾਬ ਬਸਪਾ ਵੱਲੋਂ ਪੰਜਾਬ ਵਿੱਚ ਚਾਰ ਸਰਕਾਰ ਬਣਾਓ ਸੰਕਲਪ ਰੈਲੀਆਂ ਨੇ ਵਰਕਰਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਹੈ। ਇਹਨਾਂ ਰੈਲੀਆਂ ਵਿੱਚ ਹਰ ਵਰਗ ਦੇ ਲੋਕਾਂ ਨੇ ਵੱਡੀ ਪੱਧਰ ਤੇ ਸ਼ਿਰਕਤ ਕੀਤੀ।

Ad Position 21
No active advertisement
ਹਲਕਾ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਪ੍ਰਧਾਨ ਸੁਖਵਿੰਦਰ ਸਿੰਘ 12-10-2026
ਬੀਜਾ, 11 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)- ਬਹੁਜਨ ਸਮਾਜ ਪਾਰਟੀ ਹਲਕਾ ਖੰਨਾ ਦੇ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ ਨੇ ਆਪਣੇ ਸਾਥੀਆਂ ਸਮੇਤ ਸੰਕਲਪ ਰੈਲੀ ਚ ਸਾਮਲ ਹੋਣ ਤੋਂ ਬਾਅਦ ਬੀਜਾ ਵਿਖੇ ਵਿਧਾਨ ਸਭਾ ਹਲਕਾ ਖੰਨਾ ਦੇ ਇੰਚਾਰਜ ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਪ੍ਰਧਾਨ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਤੇ ਪੰਜਾਬ ਬਸਪਾ ਵੱਲੋਂ ਪੰਜਾਬ ਵਿੱਚ ਚਾਰ ਸਰਕਾਰ ਬਣਾਓ ਸੰਕਲਪ ਰੈਲੀਆਂ ਨੇ ਵਰਕਰਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਹੈ। ਇਹਨਾਂ ਰੈਲੀਆਂ ਵਿੱਚ ਹਰ ਵਰਗ ਦੇ ਲੋਕਾਂ ਨੇ ਵੱਡੀ ਪੱਧਰ ਤੇ ਸ਼ਿਰਕਤ ਕੀਤੀ। ਇਹਨਾਂ ਰੈਲੀਆਂ ਵਿੱਚ ਵਰਕਰਾਂ ਦੇ ਆਪ ਮੁਹਾਰੇ ਸ਼ਾਮਿਲ ਹੋ ਕੇ ਸਿੱਧ ਕਰ ਦਿੱਤਾ ਹੈ ਕਿ ਸੂਬੇ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਪਾਰਟੀ ਸ਼ਾਨਦਾਰ ਕਾਰਗੁਜਾਰੀ ਦਿਖਾ ਕਿ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਹੀ ਹੈ ਜੋ ਸੂਬੇ ਦੇ ਹਰ ਵਰਗ ਦਾ ਖਿਆਲ ਰੱਖਣ ਦੀ ਹਾਮੀ ਹੈ। ਵਿਰੋਧੀ ਪਾਰਟੀਆਂ ਨੇ ਸੂਬੇ ਨੂੰ ਕੰਗਾਲੀ ਦੇ ਕੰਡੇ ਖੜ੍ਹਾ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਸਫਲ ਰੈਲੀਆਂ ਨੇ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ ਹਨ। ਇਸ ਮੌਕੇ ਬਲਜੀਤ ਸਿੰਘ ਸਲਾਣਾ ਜਨਰਲ ਸਕੱਤਰ ਪੰਜਾਬ, ਹਰਭਜਨ ਸਿੰਘ ਦੁਲਵਾਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਐਸ. ਸੀ. ਵਰਗ ਹੁਣ ਜਾਗਰੂਕ ਹੋ ਚੁੱਕਾ ਹੈ ਤੇ ਉਹ ਬਸਪਾ ਦੀਆਂ ਨੀਤੀਆਂ ਨੂੰ ਸਮਝ ਚੁੱਕਾ ਹੈ ਤੇ ਉਹ 2027 ’ਚ ਬਸਪਾ ਉਮੀਦਵਾਰਾਂ ਦੇ ਹੱਕ ’ਚ ਭੁਗਤੇਗਾ। ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ ਖੰਨਾ, ਹਰਜਿੰਦਰ ਸਿੰਘ ਭਾਦਲਾ, ਦਿਲਬਾਗ ਸਿੰਘ ਲੱਖਾ, ਗੁਰਮੇਲ ਸਿੰਘ ਬੱਲ, ਦਰਸ਼ਨ ਸਿੰਘ ਰਹੌਣ, ਚੋਬਰ ਸਿੰਘ ਖੰਨਾ, ਜਗਦੀਸ਼ ਪ੍ਰਧਾਨ, ਗੁਰਵਿੰਦਰ ਸਿੰਘ ਜਸਪਾਲੋਂ, ਭੁਪਿੰਦਰ ਸਿੰਘ ਖੰਨਾ, ਬੁੱਧ ਸਿੰਘ ਖੰਨਾ, ਬਲਵੀਰ ਸਿੰਘ ਕੋਟ ਸੇਖੋਂ, ਹਰਨੇਕ ਸਿੰਘ ਕੋਟ ਸੇਖੋ, ਦਵਿੰਦਰ ਸਿੰਘ ਭਾਦਲਾ, ਡਾਕਟਰ ਹਰਜੀਤ ਸਿੰਘ ਭਾਦਲਾ, ਮੇਜਰ ਸਿੰਘ ਕਿਸ਼ਨਗੜ ਆਦਿ ਆਗੂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਮੁੱਖ ਮੰਤਰੀ ਤੀਰਥ ਯਾਤਰਾ’ ਵਾਲੀ ਬੱਸ ਵਿਧਾਇਕ ਗਿਆਸਪੁਰਾ ਨੇ ਕੀਤੀ ਰਵਾਨਾ ਅਗਲੀ ਖ਼ਬਰ ਰੇਲਵੇ ਵਿਭਾਗ ਦੇ ਸੀਨੀ ਲੋਕੋ ਇੰਸਪੈਕਟਰ ਬੰਤ ਸਿੰਘ ਕੈੜੇ ਭੌਰਲਾ ਨਮਿਤ ਅੰਬਾਲਾ ਕੈਂਟ ਵਿਖੇ ਹੋਇਆ ਸ਼ਰਧਾਂਜਲੀ ਸਮਾਗਮ
Ad Position 24