ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ 16 ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ-ਕੇ.ਕੇ. ਬਾਵਾ
ਰਾਏਕੋਟ, 11 ਅਕਤੂਬਰ (ਸੁਸ਼ੀਲ)-ਕੁੱਲ ਹਿੰਦ ਬੈਰਾਗੀ ਵੈਸ਼ਨਵ ਸੁਆਮੀ ਮਹਾਂ ਮੰਡਲ ਦੀ ਇਕ ਮੀਟਿੰਗ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ।
ਰਾਏਕੋਟ, 11 ਅਕਤੂਬਰ (ਸੁਸ਼ੀਲ)-ਕੁੱਲ ਹਿੰਦ ਬੈਰਾਗੀ ਵੈਸ਼ਨਵ ਸੁਆਮੀ ਮਹਾਂ ਮੰਡਲ ਦੀ ਇਕ ਮੀਟਿੰਗ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮੀਟਿੰਗ ’ਚ ਪੁੱਜੇ ਆਗੂਆਂ ਵਲੋਂ ਰਾਜੇਸ਼ ਮਹੰਤ ਪੁੱਤਰ ਸਵ. ਨਰਾਇਣ ਦਾਸ ਮਹੰਤ ਨੂੰ ਬੈਰਾਗੀ ਮਹਾਂ-ਮੰਡਲ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਪ੍ਰਧਾਨ ਐਲਾਨਿਆਂ ਗਿਆ। ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ ਰਕਬਾ ਭਵਨ ਮੁੱਲਾਂਪੁਰ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਨਵੇਂ ਥਾਪੇ ਗਏ ਜ਼ਿਲ੍ਹਾ ਪ੍ਰਧਾਨ ਰਾਜੇਸ਼ ਮਹੰਤ ਨੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਪੂਰਾ ਕਰਨਗੇ ਅਤੇ 16 ਅਕਤੂਬਰ ਨੂੰ ਸਮਾਗਮ ’ਚ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਜੱਥਾ ਰਾਏਕੋਟ ਤੋਂ ਸ਼ਮੂਲੀਅਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਵੀਰ ਦਾਸ, ਡਾ. ਬਲਰਾਜ ਕ੍ਰਿਸ਼ਨ, ਮਨਿੰਦਰ ਦਾਸ, ਨਰਿੰਦਰ ਦਾਸ, ਹੰਸਰਾਜ ਮਹੰਤ, ਗੋਪਾਲ ਕ੍ਰਿਸ਼ਨ ਜੋਸ਼ੀ, ਸੁਮਨਦੀਪ ਸਿੰਘ ਦੀਪਾ, ਇੰਦਰਪਾਲ ਨਾਰੰਗ, ਸਚਿਨ ਗੋਗਨਾ, ਮਨਦੀਪ ਜੈਨ, ਤੀਸ਼ ਪਰੂਥੀ, ਸੁਰੇਸ਼ ਅਰੋੜਾ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।