20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਵੱਖ-ਵੱਖ ਜਥੇਬੰਦੀਆਂ ਵਲੋਂ ਪਰਮਿੰਦਰ ਸਿੰਘ ਝੋਟੇ ਨੂੰ ਇਨਸਾਫ ਦਵਾਉਣ ਲਈ ਵਿਧਾਇਕ ਦਾ ਘੇਰਿਆ ਦਫ਼ਤਰ

ਪਾਇਲ, 19 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਅਤੇ ਆਪਣੀ ਸ਼ਹਾਦਤ ਦੇ ਕੇ ਲੱਖਾਂ ਨੌਜਵਾਨਾਂ ਨੂੰ ਜ਼ਿੰਦਗੀ ਦੇਣ ਵਾਲੇ ਪਰਮਿੰਦਰ ਸਿੰਘ ਝੋਟੇ ਦੇ ਮਾਨਸਾ ਵਿੱਚ ਹੋਏ ਕਤਲ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮਹਿਮ ਉੱਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਵੱਡਾ ਯੁੱਧ ਲੜ ਰਹੇ ਹਾਂ ਪਰ ਦੂਜੇ ਪਾਸੇ ਨਸ਼ਿਆਂ ਖਿਲਾਫ ਲੜਨ ਵਾਲਿਆਂ ਦੇ ਹੀ ਕਤਲ ਹੋ ਰਹੇ, ਜਿੰਨਾ ਸਮਾਂ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਵਿੱਚ ਪੂਰਨ ਤੌਰ ’ਤੇ ਇਨਸਾਫ ਨਹੀਂ ਮਿਲ ਜਾਂਦਾ ਉਨਾ ਚਿਰ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਜਾਰੀ ਰਹੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 20-10-2026
ਪਾਇਲ, 19 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਨਸ਼ਿਆਂ ਵਿਰੁੱਧ ਲੜਾਈ ਲੜਨ ਵਾਲੇ ਅਤੇ ਆਪਣੀ ਸ਼ਹਾਦਤ ਦੇ ਕੇ ਲੱਖਾਂ ਨੌਜਵਾਨਾਂ ਨੂੰ ਜ਼ਿੰਦਗੀ ਦੇਣ ਵਾਲੇ ਪਰਮਿੰਦਰ ਸਿੰਘ ਝੋਟੇ ਦੇ ਮਾਨਸਾ ਵਿੱਚ ਹੋਏ ਕਤਲ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮਹਿਮ ਉੱਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਵੱਡਾ ਯੁੱਧ ਲੜ ਰਹੇ ਹਾਂ ਪਰ ਦੂਜੇ ਪਾਸੇ ਨਸ਼ਿਆਂ ਖਿਲਾਫ ਲੜਨ ਵਾਲਿਆਂ ਦੇ ਹੀ ਕਤਲ ਹੋ ਰਹੇ, ਜਿੰਨਾ ਸਮਾਂ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਵਿੱਚ ਪੂਰਨ ਤੌਰ ’ਤੇ ਇਨਸਾਫ ਨਹੀਂ ਮਿਲ ਜਾਂਦਾ ਉਨਾ ਚਿਰ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਜਾਰੀ ਰਹੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਕੀਤਾ। ਉਹਨਾਂ ਨੇ ਕਿਹਾ ਜੇਕਰ ਕਈ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਅਸ਼ਵਨੀ ਕੁਮਾਰ ਦਾ ਅਸਲਾ ਲਾਇਸੰਸ ਨਾ ਬਣਦਾ ਤਾਂ ਪਰਮਿੰਦਰ ਸਿੰਘ ਝੋਟੇ ਦਾ ਕਤਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਭੇਜੇ ਗਏ ਲਾਹਣਤੀ ਪੱਤਰ ਨੂੰ ਅਸੀਂ ਮਨਵਿੰਦਰ ਸਿੰਘ ਗਿਆਸਪੁਰੇ ਨੂੰ ਨਹੀਂ ਦੇਣਾ ਕਿਉਂਕਿ ਉਹ ਪੰਥ ਦਾ ਤਨਖਾਹੀਆ ਕਰਾਰ ਹੈ ਇਸ ਕਰਕੇ ਇਹ ਲਾਹਣਤੀ ਪੱਤਰ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ ਨੂੂੰ ਦੇਵਾਂਗੇ। ਪਰ ਬਾਅਦ ਵਿਚ ਕੂਹਲੀ ਦੇ ਨਾ ਹੋਣ ਕਾਰਨ ਇਹ ਪੱਤਰ ਰੀਤੂ ਗੁਪਤਾ ਤਹਿਸੀਲਦਾਰ ਪਾਇਲ ਨੂੰ ਦਿੱਤਾ ਗਿਆ। ਰੁਪਾਲੋਂ ਨੇ ਕਿਹਾ ਕਿ ਹਲਕਾ ਪਾਇਲ ਦੇ ਵਿੱਚ ਵੀ ਨਸ਼ਿਆਂ ਨਾਲ ਮਰਨ ਵਾਲੇ ਨੌਜਵਾਨਾਂ ਦੀ ਅਸਲ ਗਿਣਤੀ ਬਹੁਤ ਜਿਆਦੇ ਹੈ ਪਰ ਪ੍ਰਸ਼ਾਸਨ ਇਹਨਾਂ ਮੌਤਾਂ ਉੱਤੇ ਕੁਦਰਤੀ ਮੌਤਾਂ ਦੱਸ ਕੇ ਪੜਦਾ ਪਾਉਂਦਾ ਆ ਰਿਹਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਚੀਮਾ, ਗਗਨਦੀਪ ਸਿੰਘ, ਹਰਬੰਤ ਸਿੰਘ ਗਿੱਲ, ਜੋਗਾ ਸਿੰਘ, ਸਮਾਜ ਸੇਵਕ ਗੁਰਜੋਤ ਕੌਰ ਮਾਂਗਟ, ਅਮਰਪ੍ਰੀਤ ਸਿੰਘ, ਮੋਹਣ ਸਿੰਘ ਦੁਰਾਹਾ, ਪ੍ਰਗਟ ਸਿੰਘ ਰੱਬੋਂ, ਸੁਖੀ ਅੜੈਚਾ, ਕਰਨੈਲ ਸਿੰਘ ਬਰਮਾਲੀਪੁਰ, ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਹੈਪੀ ਸਿਹੋੜਾ, ਤਨਵੀਰ ਸਿੰਘ ਕੱਦੋਂ, ਬਲਵਿੰਦਰ ਸਿੰਘ ਬਿੱਲੂ, ਹਰਦੇਵ ਸਿੰਘ ਘਣਗਸ, ਤਰਲੋਚਨ ਸਿੰਘ ਘਣਗਸ, ਰੁਲਦਾ ਸਿੰਘ, ਅਮਰ ਰਾਮਪੁਰ, ਹਰਜਿੰਦਰ ਸਿੰਘ ਪੱਲਾ, ਅਮਨਦੀਪ ਰਾਮਗੜ੍ਹ ਸਰਦਾਰਾਂ, ਰਾਜਵੀਰ ਸਿੰਘ ਘੁਡਾਣੀ, ਬਲਰਾਜ ਸਿੰਘ ਰਾਮਪੁਰ, ਸਤਿੰਦਰ ਸਿੰਘ ਨੌਜਵਾਨ ਸਭਾ, ਰੂਪ ਸਿੰਘ ਮਾਲੋ ਦੌਦ, ਗੁਰਦੀਪ ਸਿੰਘ ਲਸਾੜਾ, ਸਵਰਨਜੀਤ ਸਿੰਘ ਜੱਗੀ ਸਿਰਥਲਾ, ਅਮਰਵੀਰ ਸਿੰਘ ਸਿਰਥਲਾ, ਗੁਰਪ੍ਰੀਤ ਸਿੰਘ ਰਾਜਗੜ੍ਹ, ਗੁਰਬਚਨ ਸਿੰਘ, ਸੁਖਬੀਰ ਸਿੰਘ ਗਿੱਦੜੀ, ਗੁਰਮੀਤ ਸਿੰਘ ਕਿਸ਼ਨਪੁਰ, ਹਰਦੀਪ ਸਿੰਘ ਦੌਦ, ਬੁੱਧ ਸਿੰਘ ਮਦਨੀਪੁਰ, ਦੀਦਾਰ ਸਿੰਘ ਰਾਣੋ, ਬਿੱਕਰ ਸਿੰਘ ਘੁਡਾਣੀ, ਸੰਦੀਪ ਸਿੰਘ ਘੁੜਾਣੀ, ਜੱਸੀ ਦੁਧਾਲ, ਰਣਜੀਤ ਸਿੰਘ ਦੋਰਾਹਾ, ਪਰਮਿੰਦਰ ਸਿੰਘ ਬੇਗੋਵਾਲ, ਹਰਭਜਨ ਸਿੰਘ ਬੇਗੋਵਾਲ, ਜਥੇਦਾਰ ਤਾਰਾ ਸਿੰਘ ਘੁਡਾਣੀ, ਗੁਰਦੀਪ ਸਿੰਘ ਕਾਲੀ, ਮੋਹਣ ਸਿੰਘ ਪਾਇਲ, ਹਰੀ ਸਿੰਘ, ਹਰਮੇਲ ਸਿੰਘ ਘਲੋਟੀ, ਜਗਦੇਵ ਸਿੰਘ ਕਟਾਰੀ, ਗੁਰਪ੍ਰੀਤ ਸਿੰਘ ਬੋਆਣੀ, ਜਗਦੇਵ ਸਿੰਘ ਜੱਗਾ ਮਕਸੂਦੜਾ, ਪਿਰਤਪਾਲ ਸਿੰਘ ਘੁੜਾਣੀ, ਹਰਦੇਵ ਸਿੰਘ ਮਦਨੀਪੁਰ, ਹਰਜੀਤ ਸਿੰਘ ਨਵਾਂ ਪਿੰਡ, ਹਰਭਜਨ ਸਿੰਘ ਮਲਕਪੁਰ, ਅਵਤਾਰ ਸਿੰਘ ਮਲਕਪੁਰ, ਚਮਕੌਰ ਸਿੰਘ ਦੌਲਤਪੁਰ, ਗੁਰਮੀਤ ਸਿੰਘ ਨੀਲਾ ਬੇਰਕਲਾਂ, ਜੋਗਾ ਸਿੰਘ ਬੇਰਕਲਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਲ ਰਾਮ-ਲੀਲ੍ਹਾ ਮੰਚਨ ਦੀ ਸਮਾਪਤੀ ਮੌਕੇ ਪਰਮਜੀਤ ਢਿੱਲੋਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24