ਰਾੜਾ ਸਾਹਿਬ ਲਾਗੇ ਬਠਿੰਡਾ ਬ੍ਰਾਂਚ ਨਹਿਰ ’ਚ ਚੱਲ ਰਹੀ ਮਾਈਨਿੰਗ ਦੀ ਚਰਚਾ ਲੋਕਾਂ ਵਿਚ ਜ਼ੋਰਾਂ ’ਤੇ
ਰਾੜਾ ਸਾਹਿਬ, 23 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)- ਰਾੜਾ ਸਾਹਿਬ ਲਾਗੇ ਸਰਕਾਰੀ ਕਾਲਜ ਦੇ ਸਾਹਮਣੇ ਬਠਿੰਡਾ ਬ੍ਰਾਂਚ ਨਹਿਰ ਵਿੱਚ ਮਾਈਨਿੰਗ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਮਸ਼ੀਨਾਂ ਦੀ ਮਦਦ ਨਾਲ ਨਹਿਰ ਵਿੱਚੋਂ ਰੇਤਾ ਕੱਢ ਕੇ ਟਿੱਪਰਾਂ ਵਿੱਚ ਭਰਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸੋਸਲ ਮੀਡੀਆ ਤੇ ਪਿਛਲੇ ਦਿਨ ਤੋਂ ਇਸਦੀ ਖੂਬ ਚਰਚਾ ਹੈ ਤੇ ਲੋਕ ਇੱਕ ਦੂਸਰੇ ਨੂੰ ਸਵਾਲ ਕਰ ਰਹੇ ਹਨ ਕਿ ਇਹ ਕੰਮ ਜਾਇਜ ਹੈ ਜਾਂ ਨਜਾਇਜ।
ਰਾੜਾ ਸਾਹਿਬ, 23 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)- ਰਾੜਾ ਸਾਹਿਬ ਲਾਗੇ ਸਰਕਾਰੀ ਕਾਲਜ ਦੇ ਸਾਹਮਣੇ ਬਠਿੰਡਾ ਬ੍ਰਾਂਚ ਨਹਿਰ ਵਿੱਚ ਮਾਈਨਿੰਗ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਮਸ਼ੀਨਾਂ ਦੀ ਮਦਦ ਨਾਲ ਨਹਿਰ ਵਿੱਚੋਂ ਰੇਤਾ ਕੱਢ ਕੇ ਟਿੱਪਰਾਂ ਵਿੱਚ ਭਰਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸੋਸਲ ਮੀਡੀਆ ਤੇ ਪਿਛਲੇ ਦਿਨ ਤੋਂ ਇਸਦੀ ਖੂਬ ਚਰਚਾ ਹੈ ਤੇ ਲੋਕ ਇੱਕ ਦੂਸਰੇ ਨੂੰ ਸਵਾਲ ਕਰ ਰਹੇ ਹਨ ਕਿ ਇਹ ਕੰਮ ਜਾਇਜ ਹੈ ਜਾਂ ਨਜਾਇਜ। ਇਸ ਕੰਮ ਲਈ ਟਿੱਪਰਾਂ ਦੀ ਆਵਾਜਾਈ ਵਾਸਤੇ ਨਹਿਰ ਦੇ ਕਿਨਾਰੇ ਵੱਡਾ ਪਾੜਾ ਪਾਇਆ ਗਿਆ ਹੈ। ਜਿਸ ਕਾਰਨ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਨਹਿਰ ਦੇ ਕਿਨਾਰੇ ਇਸ ਤਰ੍ਹਾਂ ਪਾੜਾ ਪਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਕਰਵਾਉਣ ਨਾਲ ਨਹਿਰ ਦੀ ਸੁਰੱਖਿਆ ਅਤੇ ਆਲੇ-ਦੁਆਲੇ ਦੇ ਇਲਾਕੇ ’ਤੇ ਕੀ ਅਸਰ ਪਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਸੰਬੰਧਤ ਵਿਭਾਗ ਵੱਲੋਂ ਨਹਿਰ ਦੇ ਕਿਨਾਰੇ ਪਾਏ ਗਏ ਪਾੜੇ ਲਈ ਕੀ ਕਦਮ ਚੁੱਕੇ ਜਾਂਦੇ ਹਨ। ਇਲਾਕਾ ਨਿਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਨਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਨਹਿਰ ਵਿੱਚ ਰੇਤਾ ਕੱਢਣ ਲਈ ਟੈਂਡਰ ਲੱਗਿਆ ਹੈ – ਐਸ. ਡੀ. ਓ. ਕਰਨਵੀਰ ਸਿੰਘ ਜਦੋਂ ਇਸ ਸੰਬੰਧੀ ਸੰਬੰਧਤ ਐੱਸ. ਡੀ. ਓ. ਕਰਨਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਹਿਰ ਵਿੱਚੋਂ ਰੇਤਾ ਕੱਢਣ ਲਈ ਟੈਂਡਰ ਲੱਗਿਆ ਹੋਇਆ ਹੈ ਜਿਸ ਤੋਂ ਬਾਅਦ ਹੀ ਨਹਿਰ ਵਿੱਚੋਂ ਠੇਕੇਦਾਰ ਵੱਲੋਂ ਰੇਤਾ ਕੱਢਣ ਦਾ ਕੰਮ ਸੁਰੂ ਕੀਤਾ ਗਿਆ ਹੈ।।ਜਦੋਂ ਉਨ੍ਹਾਂ ਨਾਲ ਨਹਿਰ ਕਿਨਾਰੇ ਪਾਏ ਪਾੜ ਬਾਰੇ ਪੁੱਛਿਆ ਕਿ ਇਸ ਸੰਬੰਧੀ ਠੇਕੇਦਾਰ ਵੱਲੋਂ ਕੋਈ ਮਨਜੂਰੀ ਲਈ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਇਸਨੂੰ ਵਿਭਾਗ ਵੱਲੋਂ ਉਨ੍ਹਾਂ ਕੋਲੋ ਸਹੀ ਕਰਵਾਇਆ ਜਾਵੇਗਾ, ਪਰ ਕੋਈ ਠੋਸ ਜਵਾਬ ਨਹੀਂ ਮਿਲਿਆ ।