ਵਿਸ਼ਵ ਸਿੱਖ ਸਾਹਿਤ ਅਕਾਦਮੀ ਨੇ ਅਰਸ਼ ਦੋਰਾਹਾ ਦਾ ਗੀਤ ਕੀਤਾ ਰਿਲੀਜ਼
ਪਾਇਲ, 2 ਨਵੰਬਰ (ਰਾਜਿੰਦਰ ਸਿੰਘ)-ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਹੋਈ। ਮੀਟਿੰਗ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਗੁਰਬਾਣੀ ਸ਼ਬਦ ‘ਸੋ ਦਰੁ ਤੇਰਾ ਕੇਹਾ’ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ।
ਪਾਇਲ, 2 ਨਵੰਬਰ (ਰਾਜਿੰਦਰ ਸਿੰਘ)-ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਹੋਈ। ਮੀਟਿੰਗ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਗੁਰਬਾਣੀ ਸ਼ਬਦ ‘ਸੋ ਦਰੁ ਤੇਰਾ ਕੇਹਾ’ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਇਸ ਤੋਂ ਬਾਅਦ ਮੀਟਿੰਗ ਵਿੱਚ ਹਾਜ਼ਰ ਸਾਹਿਤਕਾਰਾਂ ਵੱਲੋਂ ਗੋਲਡਨ ਰਿਕਾਰਡਜ ਐਂਡ ਗੁਰੀ ਮਾਂਗਟ ਦੀ ਪੇਸ਼ਕਸ਼ ਰੋਹੀ ਬੇਗੋਵਾਲ ਦਾ ਲਿਖਿਆ ਤੇ ਅਰਸ਼ ਦੋਰਾਹਾ, ਮੁਹੰਮਦ ਰਹਿਮਾਨ ਦੀ ਸੁਰੀਲੀ ਆਵਾਜ਼ ਵਿਚ ਗਾਇਆ ਗੀਤ ‘ਤੇਰੇ ਹੋ ਗਏ ਨੀ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਵਿਚ ਗੀਤਾ ਕੰਮੇ ਵਾਲਾ ਨੇ ਧਾਰਮਿਕ ਗੀਤ ਮੇਲੇ ਜਾਂਦੀ ਵਾਰ ਦੇ, ਜਸਵੀਰ ਝੱਜ ਨੇ ਕਵਿਤਾ ਧਰਨਾ, ਪੱਪੂ ਬਲਵੀਰ ਨੇ ਗੀਤ ਦੇਸ਼ ਦਾ ਹਾਲ, ਹਰਪ੍ਰੀਤ ਸਿੰਘ ਸਿਹੌੜਾ ਨੇ ਗੀਤ ਰੁੱਤ ਨਸ਼ਿਆਂ ਦੀ, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਮੇਰੇ ਵੱਲੋਂ ਜੀ ਵਧਾਈਆਂ ਨੇ, ਹਰਬੰਸ ਸਿੰਘ ਸ਼ਾਨ ਨੇ ਗੀਤ ਜਿਵੇਂ ਮਿਰਗ ਭਾਲੇ ਕਸਤੂਰੀ ਨੂੰ, ਰਣਜੀਤ ਸਿੰਘ ਚੌਹਾਨ ਨੇ ਕਵਿਤਾ ਸੱਚ ਦੀ ਕੁਰਸੀ, ਅਰਸ਼ ਦੋਰਾਹਾ ਨੇ ਗੀਤ ਮੇਲ ਕਰਾਏ ਰੱਬ ਨੇ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਦਿੱਤੇ ਗਏ।