04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਹੋਈ

ਦੋਰਾਹਾ, 3 ਨਵੰਬਰ (ਮਨਜੀਤ ਸਿੰਘ ਗਿੱਲ)- ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸੈਮੀਨਾਰ ਹਾਲ ਵਿਚ ਪ੍ਰਧਾਨ ਅਮਰਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਖ਼ਾਸੀਅਤ ਇਹ ਰਹੀ ਕਿ ਇਸ ਵਿਚ ਨਾਮਵਰ ਪੰਜਾਬੀ ਕਵੀ ਭਗਵਾਨ ਢਿੱਲੋਂ ਨੇ ਸ਼ਮੂਲੀਅਤ ਕਰੀ।

Ad Position 21
No active advertisement
ਅਜੀਤ ਡੈਸਕ 04-11-2026
ਦੋਰਾਹਾ, 3 ਨਵੰਬਰ (ਮਨਜੀਤ ਸਿੰਘ ਗਿੱਲ)- ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸੈਮੀਨਾਰ ਹਾਲ ਵਿਚ ਪ੍ਰਧਾਨ ਅਮਰਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਖ਼ਾਸੀਅਤ ਇਹ ਰਹੀ ਕਿ ਇਸ ਵਿਚ ਨਾਮਵਰ ਪੰਜਾਬੀ ਕਵੀ ਭਗਵਾਨ ਢਿੱਲੋਂ ਨੇ ਸ਼ਮੂਲੀਅਤ ਕਰੀ। ਭਗਵਾਨ ਢਿੱਲੋਂ ਨੇ ਆਪਣੀ ਕਵਿਤਾ ‘ਬਜ਼ਾਰ ਗਜ਼ਨੀ ਦਾ’ ਸੁਣਾ ਕੇ ਭਰਪੂਰ ਦਾਦ ਖੱਟੀ। ਕਵਿਤਾ ਦਾ ਭਾਵ ਸੀ ਕਿ ਅਜੋਕੇ ਸਮੇਂ ਗਜ਼ਨੀ ਦਾ ਬਜ਼ਾਰ ਭਾਰਤ ਦੇ ਹਰ ਹਿੱਸੇ ਵਿਚ ਫੈਲ ਚੁੱਕਾ ਹੈ। ਕਵਿਤਾ ਦਾ ਅੰਦਾਜ਼ ਵਿਅੰਗ ਭਰਪੂਰ ਸੀ। ਪੰਜਾਬੀ ਲਿਖਾਰੀ ਸਭਾ ਰਾਮਪੁਰ ਸਿਰ ਇਸ ਗੱਲ ਦਾ ਵਿਸ਼ੇਸ਼ ਸਿਹਰਾ ਜਾਂਦਾ ਹੈ ਕਿ ਇੱਥੇ ਨਵੀਂਆਂ ਕਲਮਾਂ ਵਿਸ਼ੇਸ਼ ਤੌਰ ’ਤੇ ਪੁੱਜਦੀਆਂ ਹਨ ਅਤੇ ਸੇਧ ਲੈ ਕੇ ਸਾਹਿਤ ਵਿਚ ਆਪਣਾ ਮੁਕਾਮ ਬਣਾਉਂਦੀਆਂ ਹਨ। ਇਸ ਮੀਟਿੰਗ ਵਿਚ ਲੁਧਿਆਣੇ ਤੋਂ ਨੌਜਵਾਨ ਚਿੰਤਕ ਅਤੇ ਕਵੀ ਗੁਰਜੀਤ ਸੈਣੀ ਪਹਿਲੀ ਵਾਰ ਮੀਟਿੰਗ ਵਿਚ ਪੁੱਜੇ। ਸਭਾ ਵਲੋਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਗੁਰਜੀਤ ਸੈਣੀ ਨੇ ਕਵਿਤਾ ‘ਰਾਤ ਦਾ ਹਨੇਰਾ’ ਸੁਣਾ ਕੇ ਚੰਗਾ ਰੰਗ ਬੰਨਿ੍ਹਆ। ਸੈਣੀ ਨੇ ਕਿਹਾ ਕਿ ਉਹ ਲਿਖਦੇ ਬਹੁਤ ਘੱਟ ਹਨ ਪਰ ਉਹ ਕਿਤਾਬਾਂ ਬਹੁਤ ਜ਼ਿਆਦਾ ਪੜ੍ਹਦੇ ਹਨ। ਦਲਜਿੰਦਰ ਰਾਮਪੁਰ ਨੇ ਲੇਖ ‘ਪਹਿਲਾਂ ਵੇਲ਼ਾ’ ਸੁਣਾਇਆ, ਜਿਸ ’ਤੇ ਨਿੱਠ ਕੇ ਗੱਲਬਾਤ ਹੋਈ। ਕਰਮਜੀਤ ਆਜ਼ਾਦ ਨੇ ਆਪਣਾ ਗੀਤ ‘ਅੱਜ ਤਿਤਲੀਆਂ ਖ਼ਾਮੋਸ਼ ਕਿਉਂ’ ਸੁਣਾਇਆ, ਜਿਸ ਨੂੰ ਸਾਰਿਆਂ ਵੱਲੋਂ ਪਸੰਦ ਕੀਤਾ ਗਿਆ। ਪ੍ਰਭਜੋਤ ਰਾਮਪੁਰ ਨੇ ਗ਼ਜ਼ਲ ‘ਨਾ ਦੇਖ ਹੋਣਾ ਜੋ, ਉਹ ਮੰਜ਼ਰ ਹੋ ਗਿਆ’ ਸੁਣਾਈ, ਜਿਸ ਨੂੰ ਚੰਗੀ ਦਾਦ ਮਿਲੀ। ਅਮਰਿੰਦਰ ਸਿੰਘ ਸੋਹਲ ਨੇ ਗ਼ਜ਼ਲ ਸੁਣਾਈ, ਜਿਸ ਦਾ ਇਕ ਸ਼ਿਅਰ ਸੀ। ਸਰਪ੍ਰਸਤ ਗੁਰਦਾਸ ਸਿੰਘ ਤੇ ਮਨਦੀਪ ਸਿੰਘ ਮਾਂਗਟ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ। ਹਾਜ਼ਰ ਸਾਹਿਤਕਾਰਾਂ ਵਲੋਂ ਮੁੱਲਵਾਨ ਟਿੱਪਣੀਆਂ ਕਰੀਆਂ ਗਈਆਂ। ਪ੍ਰਧਾਨ ਅਮਰਿੰਦਰ ਸਿੰਘ ਸੋਹਲ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਿਆ।
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਪਾਇਲ ਨੇ ਇੰਟਰ ਸਕੂਲ ਮੁਕਾਬਲੇ ’ਚ ਓਵਰਆਲ ਟਰਾਫੀ ’ਤੇ ਕੀਤਾ ਕਬਜ਼ਾ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਵਿਦਿਆਰਥੀਆਂ ਨੇ ਇਤਿਹਾਸਿਕ ਟੂਰ ਲਗਾਇਆ
Ad Position 24