ਏ. ਐੱਸ. ਕਾਲਜ ਫਾਰ ਵੂਮੈਨ ’ਚ ਦੀਵਾਲੀ ਫੈਸਟ ਪ੍ਰੋਗਰਾਮ ਕਰਵਾਇਆ
ਖੰਨਾ, 3 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਖੰਨਾ ਦੀ ਸ੍ਰਪਰਸਤੀ ਹੇਠ ਚੱਲ ਰਹੇ ਏ.
ਖੰਨਾ, 3 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਖੰਨਾ ਦੀ ਸ੍ਰਪਰਸਤੀ ਹੇਠ ਚੱਲ ਰਹੇ ਏ. ਐੱਸ. ਕਾਲਜ ਫਾਰ ਵੂਮੈਨ ਖੰਨਾ ਵਿਚ ਕਾਲਜ ਪ੍ਰਿੰਸੀਪਲ ਡਾ. ਨੀਤੂ ੳਹਰੀ ਹਾਂਡਾ ਦੀ ਅਗਵਾਈ ਤੇ ਪ੍ਰੋ. ਹਰਿੰਦਰ ਕੌਰ (ਕਨਵੀਨਰ), ਡਾ. ਗੋਲਡੀ ਗਰਗ (ਕੋ-ਕਨਵੀਨਰ) ਅਤੇ ਪ੍ਰੋ ਸੋਨੀਆ ਦੀ ਨਿਗਰਾਨੀ ਹੇਠ ਦਿਵਾਲੀ ਫੈਸਟ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰੇਰਨਾ ਸਰੋਤ ਵਜੋਂ ਐਡਵੋਕੇਟ ਨਵੀਨ ਥੰਮਨ (ਉਪ ਪ੍ਰਧਾਨ) ਅਤੇ ਉਨਾਂ ਦੀ ਧਰਮਪਤਨੀ ਇੰਦੂ ਥੰਮਨ, ਸੰਜੀਵ ਧਮੀਜਾ (ਜਨਰਲ ਸੈਕਟਰੀ) ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ, ਖੰਨਾ) ਅਤੇ ਉਨਾਂ ਦੀ ਧਰਮਪਤਨੀ ਨੀਟਾ ਧਮੀਜਾ, ਜਤਿੰਦਰ ਦੇਵਗਨ (ਜੁਆਇੰਟ ਜਨਰਲ ਸੈਕਟਰੀ ਅਤੇ ਇੰਟਰਨਲ ਆਡੀਟਰ) ਅਤੇ ਉਨਾਂ ਦੀ ਧਰਮਪਤਨੀ ਅੰਸ਼ੂ ਦੇਵਗਨ, ਕਵਿਤਾ ਗੁਪਤਾ (ਕਾਲਜ ਸੈਕਟਰੀ), ਮੋਹਿਤ ਗੋਇਲ (ਮੈੇਨੇਜਰ ਏ.ਐਸ. ਸੀਨਿਅਰ ਸੈਕੰਡਰੀ ਸਕੂਲ), ਨੀਤੂ ਭਾਂਬਰੀ ਧਰਮਪਤਨੀ ਮਨੀਸ਼ ਭਾਂਬਰੀ (ਸਕੱਤਰ ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ), ਅਚਲਾ ਸ਼ਰਮਾ ਧਰਮਪਤਨੀ ਦਿਨੇਸ਼ ਕੁਮਾਰ ਸ਼ਰਮਾ (ਮੈਂਬਰ) ਅਤੇ ਪੁਨੀਤ ਸ਼ਰਮਾ ਧਰਮਪਤਨੀ ਕੇ. ਕੇ. ਸ਼ਰਮਾ (ਪ੍ਰਿੰਸੀਪਲ ਏ. ਐਸ. ਕਾਲਜ ਖੰਨਾ) ਵੀ ਹਾਜਰ ਸਨ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋ ਵੱਖ-ਵੱਖ ਤਰਾਂ ਦੀਆਂ ਸਟਾਲਾਂ ਜਿਵੇਂ ਖਾਣ- ਪੀਣ ਵਾਲੀਆਂ ਵਸਤੂਆਂ, ਹੱਥੀ ਤਿਆਰ ਕੀਤੇ ਸਮਾਨ (ਦੀਵੇ, ਮੋਮਬਤੀਆਂ, ਪਰਾਂਦੇ, ਪੱਖੀਆਂ, ਸੂਟ, ਹੇਅਰ ਕਲਿਪ, ਪੇਂਟਿੰਗ) ਆਦਿ। ਪ੍ਰੋਗਰਾਮ ਦੇ ਅੰਤ ਵਿੱਚ ਲੱਕੀ ਡਰਾਅ ਕਢਿਆ ਗਿਆ। ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਜੇਤੂ ਰਹੇ। ਇਸ ਤਰਾਂ ਦਿਵਾਲੀ ਦਾ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਪ੍ਰੋਗਰਾਮ ਦੌਰਾਨ ਲੱਕੀ ਡਰਾਅ ਵੀ ਕੱਢਿਆ ਗਿਆ ਜਿਸ ਵਿਚ ਡਾ. ਅਮਰਦੀਪ ਗਰੀਮਾ ਟੰਡਨ, ਅਨੰਨਿਆ, ਬੀ. ਸੀ. ਏ. ਭਾਗ ਤੀਜਾ, ਖੁਸ਼ੀ, ਬੀ.ਕਾਮ ਭਾਗ ਤੀਜਾ, ਹਰਿੰਦਰ ਕੌਰ, ਉਵਿਕਾ, ਹਰਿੰਦਰ ਕੌਰ, ਸੋਨੀਆ, ਐੱਸ. ਕਮਲਪ੍ਰੀਤ ਸਿੰਘ, ਡਾ. ਗੋਲਡੀ ਗਰਗ ਜੇਤੂ ਰਹੇ।