ਡਾਕਘਰ ਵਿਖੇ ਲੋਕਾਂ ਨੂੰ ਵਿੱਤੀ ਸੇਵਾਵਾਂ ਸੰਬੰਧੀ ਜਾਗਰੂਕ ਕਰਨ ਸੰਬੰਧੀ ਸੈਮੀਨਾਰ ਕਰਵਾਇਆ
ਡੇਹਲੋਂ, 3 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਡਾਕਘਰ ਡੇਹਲੋਂ ਵਿਖੇ ਜ਼ਿਲਾ ਸੁਪਰਡੈਂਟ ਪ੍ਰਸ਼ਾਂਤ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬ-ਪੋਸਟ ਮਾਸਟਰ ਦਿਨੇਸ਼ ਕੁਮਾਰ ਗਰਗ ਦੀ ਅਗਵਾਈ ਹੇਠ ਵਿੱਤੀ ਸੇਵਾਵਾਂ ਸੰਬੰਧੀ ਗਾਹਕਾਂ ਨੂੰ ਜਾਗਰੂਕ ਕਰਨ ਲਈ ਡਾਕ ਚੋਪਾਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਏ.
ਡੇਹਲੋਂ, 3 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਡਾਕਘਰ ਡੇਹਲੋਂ ਵਿਖੇ ਜ਼ਿਲਾ ਸੁਪਰਡੈਂਟ ਪ੍ਰਸ਼ਾਂਤ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬ-ਪੋਸਟ ਮਾਸਟਰ ਦਿਨੇਸ਼ ਕੁਮਾਰ ਗਰਗ ਦੀ ਅਗਵਾਈ ਹੇਠ ਵਿੱਤੀ ਸੇਵਾਵਾਂ ਸੰਬੰਧੀ ਗਾਹਕਾਂ ਨੂੰ ਜਾਗਰੂਕ ਕਰਨ ਲਈ ਡਾਕ ਚੋਪਾਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਏ. ਐਸ. ਪੀ ਜਗਵਿੰਦਰ ਸਿੰਘ ਨੇ ਵਿਸ਼ੇਸ਼ ਕਰਕੇ ਸ਼ਿਰਕਤ ਕੀਤੀ ਅਤੇ ਡਾਕ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਤਾਂ ਕਿ ਲੋਕ ਡਾਕ ਵਿਭਾਗ ਵਲੋਂ ਚਲਾਈਆਂ ਲੋਕਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ । ਏ. ਐਸ. ਪੀ ਜਗਵਿੰਦਰ ਸਿੰਘ ਨੇ ਕਿਹਾ ਕਿ ਡਾਕ ਵਿਭਾਗ ਦੀਆਂ ਸਕੀਮਾਂ ਨਾਲ ਸਮੂਹ ਮਾਪੇ ਆਪਣੇ ਪਰਿਵਾਰ ਤੇ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾ ਸਕਦੇ ਹਨ, ਕਿਉਂਕਿ ਡਾਕ ਭਭਾਗ ਨਰੋਲ ਇਕ ਸੁਰੱਖਿਅਤ ਅਦਾਰਾ ਹੈ, ਜਿਸ ਜਿਸ ਵਿੱਚ ਲੋਕਾਂ ਦੀ ਪੂੰਜੀ ਹਮੇਸ਼ਾ ਸੁਰੱਖਿਅਤ ਰਹਿਣ ਦੇ ਨਾਲ ਨਾਲ ਵੱਧ ਵਿਆਜ ਦਰਾਂ ਮਿਲਦੀਆਂ ਹਨ। ਇਸ ਸਮੇਂ ਡਾਕ ਸੇਵਾ, ਜਨ ਸੇਵਾ ਅਤੇ ਡਾਕ ਚੋਪਾਲ ਦੀ ਇੱਕ ਬੈਨ ਵੀ ਡੇਹਲੋਂ ਡਾਕਖਾਨਾ ਵਿਖੇ ਪੁੱਜੀ ਜਿਸ ਦੀਆਂ ਸਕਰੀਨਾਂ ਰਾਹੀ ਸੈਮੀਨਾਰ ਦੌਰਾਨ ਹਾਜ਼ਰ ਲੋਕਾਂ ਨੂੰ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਡੇਹਲੋਂ ਡਾਕਘਰ ਪੋਸਟਮਾਸਟਰ ਸੰਦੀਪ ਕੁਮਾਰ, ਏ. ਬੀ. ਪੀ. ਐਮ ਸੁਖਦੀਪ ਸਿੰਘ, ਬੁਟਾਹਰੀ ਬ੍ਰਾਂਚ ਪੋਸਟ ਮਾਸਟਰ ਲਛਮਣ ਸਿੰਘ, ਸਾਇਆਂ ਪੋਸਟ ਆਫਿਸ ਤੋਂ ਜਸਵੀਰ ਕੌਰ, ਨਵਜੋਤ ਕੌਰ ਲਹਿਰਾ, ਖੁਸ਼ੀ ਖੱਟੜਾ ਚੁਹਾਰਮ, ਸ਼ਰਨਜੀਤ ਸਿੰਘ ਏ. ਬੀ. ਪੀ. ਐਮ, ਗੁਰਿੰਦਰ ਸਿੰਘ ਏ. ਬੀ. ਪੀ. ਐਮ. ਸਮੇਤ ਘੁੰਗਰਾਣਾ ਤੇ ਡੇਹਲੋਂ ਡਾਕਘਰ ਤੋਂ ਸਮੂਹ ਕਰਮਚਾਰੀ ਹਾਜ਼ਰ ਸਨ।