04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਕਾਂਗਰਸੀ ਆਗੂ ਮਾ. ਰਾਜ ਸਿੰਘ ਦੇ ਗ੍ਰਹਿ ਪੁੱਜੇ

ਮਲੌਦ, 3 ਨਵੰਬਰ (ਸਹਾਰਨ ਮਾਜਰਾ)- ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੁਭਮ ਸਰਮਾ ਸੁਭੀ ਧੂਰੀ ਆਪਣੇ ਸਾਥੀ ਕਾਂਗਰਸੀ ਆਗੂ ਮਾ. ਰਾਜ ਸਿੰਘ ਸਹਾਰਨ ਮਾਜਰਾ ਦੇ ਗ੍ਰਹਿ ਸੇਖਾ ਰੋਡ ਮਲੌਦ ਵਿਖੇ ਪੁੱਜੇ।

Ad Position 21
No active advertisement
ਅਜੀਤ ਡੈਸਕ 04-11-2026
ਮਲੌਦ, 3 ਨਵੰਬਰ (ਸਹਾਰਨ ਮਾਜਰਾ)- ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੁਭਮ ਸਰਮਾ ਸੁਭੀ ਧੂਰੀ ਆਪਣੇ ਸਾਥੀ ਕਾਂਗਰਸੀ ਆਗੂ ਮਾ. ਰਾਜ ਸਿੰਘ ਸਹਾਰਨ ਮਾਜਰਾ ਦੇ ਗ੍ਰਹਿ ਸੇਖਾ ਰੋਡ ਮਲੌਦ ਵਿਖੇ ਪੁੱਜੇ। ਇੱਥੇ ਉਨ੍ਹਾਂ ਦਾ ਮਾ. ਰਾਜ ਸਿੰਘ ਤੇ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪੰਜਾਬ ਸ਼ੁਭਮ ਸ਼ਰਮਾ ਧੂਰੀ ਨੇ ਜਿੱਥੇ ‘ਆਪ’ ਤੇ ਤਾਬੜਤੋੜ ਸਿਆਸੀ ਹਮਲੇ ਕੀਤੇ, ਉੱਥੇ ਹੀ ਦਾਅਵਾ ਕੀਤਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਯੂਥ ਕਾਂਗਰਸ ਬੇਹੱਦ ਮੋਹਰੀ ਭੂਮਿਕਾ ਅਦਾ ਕਰੇਗੀ ਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿਚ ਆਵੇਗੀ। ਉਨ੍ਹਾਂ ਕਿਹਾ ਕਿ ਅੱਜਕਲ੍ਹ ਲਗਾਤਾਰ ਪੂਰੇ ਪੰਜਾਬ ਦੇ ਹਰੇਕ ਹਲਕੇ ਵਿਚ ਨੌਜਵਾਨ ਵਰਗ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਮਾਣ ਸਨਮਾਨ ਦੇ ਕੇ ਪਾਰਟੀ ਲਈ ਹੁਣੇ ਤੋਂ ਹੀ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 117 ਵਿਧਾਨ ਸਭਾ ਹਲਕਿਆਂ ਵਿਚ ਜਿੱਥੇ ਪਿੰਡ ਪੱਧਰ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਪੂਰੇ ਸੂਬੇ ਵਿਚ ਨੌਜਵਾਨਾਂ ਦੀ ਇਕ ਟੀਮ ਬਣਾਈ ਜਾ ਰਹੀ ਹੈ ਜਿਹੜੀ ਜ਼ਮੀਨੀ ਪੱਧਰ ਦੀ ਹਕੀਕਤ ਇਕੱਠੀ ਕਰਕੇ ਹਾਈਕਮਾਂਡ ਤੱਕ ਪੁੱਜਦੀ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸੱਤਾ ਪ੍ਰਾਪਤ ਕਰਨ ਲਈ ਕਾਹਲੀ ਹੋਈ ਫਿਰਦੀ ਹੈ ਪਰ ਪੰਜਾਬੀਆਂ ਨੇ ਇਹ ਦਿੜ੍ਹ ਫੈਸਲਾ ਕਰ ਲਿਆ ਹੈ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਦਮ ਲੈਣਗੇ। ਇਸ ਮੌਕੇ ਮਾ. ਰਾਜ ਸਿੰਘ ਸਰੋਏ ਅਤੇ ਹੋਰ ਆਗੂਆਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੀ ਸਰਪੰਚ ਫ਼ਲੋਂਡ, ਸਰਪੰਚ ਲਖਵਿੰਦਰ ਸਿੰਘ, ਹਰਵੰਤ ਸਿੰਘ ਸਿਆੜ, ਸਾਬਕਾ ਚੇਅ. ਕਮਲਜੀਤ ਸਿੰਘ ਕਮਲ, ਬਿੱਲੂ ਸਿੰਘ, ਪ੍ਰਭਜੋਤ ਸਿੰਘ ਸੋਮਲ, ਸਾਬਕਾ ਸਰਪੰਚ ਕਿਸਨ ਦੇਵ ਆਦਿ ਹਾਜ਼ਰ ਸਨ। 03 ਖੰਨਾ07
Ad Position 22
No active advertisement
ਪਿਛਲੀ ਖ਼ਬਰ ਡਾਕਘਰ ਵਿਖੇ ਲੋਕਾਂ ਨੂੰ ਵਿੱਤੀ ਸੇਵਾਵਾਂ ਸੰਬੰਧੀ ਜਾਗਰੂਕ ਕਰਨ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਏ. ਐੱਸ. ਕਾਲਜ ਫਾਰ ਵੂਮੈਨ ’ਚ ਦੀਵਾਲੀ ਫੈਸਟ ਪ੍ਰੋਗਰਾਮ ਕਰਵਾਇਆ
Ad Position 24