ਆਕਸਫੋਰਡ ਪਾਇਲ ਨੇ ਇੰਟਰ ਸਕੂਲ ਮੁਕਾਬਲੇ ’ਚ ਓਵਰਆਲ ਟਰਾਫੀ ’ਤੇ ਕੀਤਾ ਕਬਜ਼ਾ
ਪਾਇਲ, 3 ਨਵੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਇਲਾਕੇ ਦੀ ਨਾਮਵਰ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਚ ਆਯੋਜਿਤ ਇੰਟਰ ਸਕੂਲ ਮੁਕਾਬਲਿਆਂ ਵਿੱਚ ਓਵਰਆਲ ਟਰਾਫੀ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੁਕਾਬਲੇ ਵਿਚ 18 ਸਕੂਲਾਂ ਦੇ ਲਗਪਗ 400 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਆ
ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਜੇਤੂ ਵਿਦਿਆਰਥੀ ਸਕੂਲ ਦੇ ਸਟਾਫ਼ ਨਾਲ। ਤਸਵੀਰ ਰਾਜਿੰਦਰ ਸਿੰਘ
04-11-2026
ਪਾਇਲ, 3 ਨਵੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਇਲਾਕੇ ਦੀ ਨਾਮਵਰ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਚ ਆਯੋਜਿਤ ਇੰਟਰ ਸਕੂਲ ਮੁਕਾਬਲਿਆਂ ਵਿੱਚ ਓਵਰਆਲ ਟਰਾਫੀ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੁਕਾਬਲੇ ਵਿਚ 18 ਸਕੂਲਾਂ ਦੇ ਲਗਪਗ 400 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਸੱਭਿਆਚਾਰਕ, ਸਾਹਿਤਕ ਸਾਹਿਤ ਅਤੇ ਕਲਾ ਨਾਲ ਸੰਬੰਧਤ ਵੱਖ-ਵੱਖ ਗਤੀਵਿਧੀਆਂ ਵਿਚ ਆਕਸਫੋਰਡ ਦੇ ਵਿਦਿਆਰਥੀਆਂ ਨੇ ਵਿੱਚ ਕੁੱਲ 19 ਪ੍ਰਤੀਯੋਗਤਾਵਾਂ ਵਿੱਚ ਜਿੱਤ ਪ੍ਰਾਪਤ ਕਰਕੇ ਸਕੂਲ ਦੀ ਉਪਲਬਧੀ ਵਿਚ ਇਕ ਨਵਾਂ ਇਤਿਹਾਸ ਸਿਰਜਿਆ।ਨਾਚ ਤੇ ਸੰਗੀਤ ਕਲਾ ਵਿਚ ਜਿੱਥੇ ਸਕੂਲ ਨੇ ਕੋਰੀਓਗ੍ਰਾਫੀ ਵਿਚ ਪਹਿਲਾ ਤੇ ਸਮੂਹ ਗਾਨ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਉੱਥੇ ਹੀਂ ਸ਼ਬਦ ਗਾਇਨ ਤੇ ਸਮੂਹ ਡਾਂਸ ਵਿਚ ਉੱਚ ਸਥਾਨ ਪ੍ਰਾਪਤ ਕੀਤਾ। ਡਾਂਸ ਅਤੇ ਸੰਗੀਤ ਮੁਕਾਬਲਿਆਂ ਵਿਚ ਯੂਵਰਾਜ ਨੇ ਕਥਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦਲਵੀਰ ਤੇ ਯੁਵਰਾਜ ਦੀ ਜੋੜੀ ਨੇ ਜੁਗਲ ਡਾਂਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਆਮਿਰ ਨੇ ਵੀ ਡਾਂਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਰਨਿਸਟ ਨੇ ਗੀਤ ਗਾਇਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਇਬਰਾਹਿਮ ਨੇ ਲੋਕਗੀਤ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਇੰਟਰ ਸਕੂਲ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਤੇ ਸਾਹਿਤਕਾਰਾਂ ਦੀਆਂ ਉਪਲਬਧੀਆਂ ਵਿਚ ਅਰਮੀਤ ਕੌਰ ਨੇ ਕਵਿਤਾ ਮੁਕਾਬਲੇ ਵਿਚ ਪਹਿਲਾ ਸਥਾਨ, ਬਾਰ੍ਹਵੀ (ਸਾਇੰਸ) ਦੇ ਹਰਦੀਪ ਸਿੰਘ ਨੇ ਤੀਜਾ, ਬਾਰ੍ਹਵੀਂ ਆਰਟਸ ਦੀ ਮਨਜੋਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਦੀ ਲੜੀ ਵਿੱਚ ਸ਼ਾਮਲ ਇਕ ਹੋਰ ਨਾਮ ਵਾਣੀ ਸੱਚਦੇਵਾ ਜਿਸ ਨੇ ਹਿੰਦੀ ਸੁਲੇਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਕਲਾ ਤੇ ਸ਼ਿਲਪ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਾਰ੍ਹਵੀਂ ਸਾਇੰਸ ਦੀ ਵੰਸ਼ਕਾ ਨੇ ਲੈਂਡਸਕੇਪ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਟਾਈਲ ਲਾਈਫ ਪੇਂਟਿੰਗ ਮੁਕਾਬਲਿਆਂ ਵਿੱਚ ਗਿਆਰਵੀਂ (ਸਾਇੰਸ) ਦੀ ਬਨਪ੍ਰੀਤ ਕੌਰ ਨੇ ਪਹਿਲਾ ਅਤੇ ਬਾਰ੍ਹਵੀਂ (ਸਾਇੰਸ) ਦੀ ਰਾਧਿਕਾ ਨੇ ਦੂਜਾ ਸਥਾਨ ਹਾਸਲ ਕੀਤਾ। ਕੋਲਾਜ ਮੇਕਿੰਗ ਵਿੱਚ ਬਾਰ੍ਹਵੀਂ (ਸਾਇੰਸ) ਦੀ ਰਿਦਮ ਨੇ ਪਹਿਲਾ ਅਤੇ ਕੋਮਲਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ, ਸਕੂਲ ਨੇ ਵਿਗਿਆਨ ਪ੍ਰੋਜੈਕਟ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਉਪਲਬੱਧਤਾ ਲਈ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਅਤੇ ਅਕੈਡਮਿਕ ਮੁੱਖੀ ਅਸ਼ੋਕ ਗੁਪਤਾ ਨੇ ਵਧਾਈ ਦਿੱਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਲਗਨ ਸਦਕਾ ਸਕੂਲ ਨੇ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।