ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਹੋਈ
ਸਮਰਾਲਾ, 17 ਨਵੰਬਰ (ਗੋਪਾਲ ਸੋਫਤ)- ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਇੰਗਲੈਂਡ ਵਿਖੇ ‘ਦੂਜਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਰੋਹ’ ਕਰਵਾਉਣ ਉੱਤੇ ਬਲਵਿੰਦਰ ਸਿੰਘ ਚਹਿਲ, ਦਲਜਿੰਦਰ ਰਹਿਲ ਇਟਲੀ ਤੇ ਸੰਸਥਾ ਦੇ ਹੋਰ ਦਰਜਾ-ਬਾ-ਦਰਜਾ ਅਹੁਦੇਦਾਰਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ।
ਲ
ਲੇਖਿਕਾ ਸਵਾਤੀ ਘਈ ਦਾ ਪਲੇਠਾ ਕਹਾਣੀ ਸੰਗ੍ਰਹਿ ‘ਪੜ੍ਹੀਆਂ ਲਿਖੀਆਂ ਕੁੜੀਆਂ ਦੇ ਅਨਪੜ੍ਹ ਲੇਖ’ ਰਿਲੀਜ਼ ਕਰਦੇ ਹੋਏ ਸਾਹਿਤ ਸਭਾ ਸਮਰਾਲਾ ਦੇ ਅਹੁਦੇਦਾਰ ਅਤੇ ਮੈਂਬਰਾਨ।
18-11-2026
ਸਮਰਾਲਾ, 17 ਨਵੰਬਰ (ਗੋਪਾਲ ਸੋਫਤ)- ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਇੰਗਲੈਂਡ ਵਿਖੇ ‘ਦੂਜਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਰੋਹ’ ਕਰਵਾਉਣ ਉੱਤੇ ਬਲਵਿੰਦਰ ਸਿੰਘ ਚਹਿਲ, ਦਲਜਿੰਦਰ ਰਹਿਲ ਇਟਲੀ ਤੇ ਸੰਸਥਾ ਦੇ ਹੋਰ ਦਰਜਾ-ਬਾ-ਦਰਜਾ ਅਹੁਦੇਦਾਰਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦਾ ਅਰੰਭ ਗਾਰਡਨ ਵੈਲੀ ਸਕੂਲ ਦਿਆਲਪੁਰਾ ਦੀ ਪ੍ਰਿੰਸੀਪਲ ਸਵਾਤੀ ਘਈ ਦਾ ਪਲੇਠਾ ਕਹਾਣੀ ਸੰਗ੍ਰਹਿ “ਪੜ੍ਹੀਆਂ ਲਿਖੀਆਂ ਕੁੜੀਆਂ ਦੇ ਅਨਪੜ੍ਹ ਲੇਖ” ਲੋਕ-ਅਰਪਣ ਕਰਕੇ ਕੀਤਾ ਗਿਆ। ਲੇਖਿਕਾ ਜਤਿੰਦਰ ਕੌਰ ਬੁਆਲ ਨੇ ਸਵਾਤੀ ਘਈ ਅਤੇ ਉਸਦੇ ਪਰਿਵਾਰ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਪਰਿਵਾਰ ਵਿੱਚ ਭਾਵੇਂ ਲਿਖਣ-ਪੜ੍ਹਨ ਦਾ ਕੋਈ ਚਲਣ ਨਹੀਂ ਸੀ ਪਰ ਸਵਾਤੀ ਨੇ ਇਕ ਨਵੀਂ ਲੀਹ ਪਾਈ ਹੈ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕਹਾਣੀ ਦੇ ਨੁਕਤਿਆਂ ’ਤੇ ਗੱਲ ਕਰਦਿਆਂ ਕਹਾਣੀ ਲਿਖਣ ਸੰਬੰਧੀ, ਪਾਤਰ ਉਸਾਰੀ ਸੰਬੰਧੀ ਅਤੇ ਕਹਾਣੀ ਦੇ ਵਿਸ਼ੇ ਸੰਬੰਧੀ ਹਾਜ਼ਰੀਨ ਨਾਲ ਵਿਸਥਾਰ ਸਹਿਤ ਗੱਲਾਂ ਕੀਤੀਆਂ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਗੁਰਦੀਪ ਮਹੌਣ, ਨਵਸ਼ਿਖਾ ਸ਼ਰਮਾ ਅਤੇ ਦਲਵੀਰ ਕੌਰ ਵੀ ਸ਼ਾਮਲ ਸਨ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ। ਅਗਲੇ ਮਹੀਨੇ ਫੇਰ ਮਿਲਣ ਦੇ ਵਾਅਦੇ ਨਾਲ ਸਭਾ ਉਠਾਅ ਦਿੱਤੀ ਗਈ।