ਖੰਨਾ ਦੇ ਟੈਕਸਦਾਤਾਵਾਂ ਲਈ ਆਮਦਨ ਕਰ ਜਾਗਰੂਕਤਾ ਪ੍ਰੋਗਰਾਮ
ਖੰਨਾ, 17 ਨਵੰਬਰ (ਹਰਜਿੰਦਰ ਸਿੰਘ ਲਾਲ)- ਆਮਦਨ ਕਰ ਵਿਭਾਗ ਖੰਨਾ ਨੇ 13 ਨਵੰਬਰ 2026 ਨੂੰ ਗੋਲਡਨ ਗ੍ਰੇਨ ਕਲੱਬ, ਖੰਨਾ ਵਿਖੇ ਟੈਕਸਦਾਤਾਵਾਂ, ਟੈਕਸ ਪੇਸ਼ੇਵਰਾਂ ਤੇ ਵਪਾਰ ਤੇ ਉਦਯੋਗ ਦੇ ਪ੍ਰਤੀਨਿਧੀਆਂ ਲਈ ਇੱਕ ਗੱਲਬਾਤ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਡਾ.
ਖ
ਖੰਨਾ ਵਿਖੇ ਕਰਵਾਏ ਜਾਗਰੂਕਤਾ ਪ੍ਰੋਗਰਾਮ ਦਾ ਇਕ ਦ੍ਰਿਸ਼। ਤਸਵੀਰ : ਸੋਨੀ ਗਿੱਲ
18-11-2026
ਖੰਨਾ, 17 ਨਵੰਬਰ (ਹਰਜਿੰਦਰ ਸਿੰਘ ਲਾਲ)- ਆਮਦਨ ਕਰ ਵਿਭਾਗ ਖੰਨਾ ਨੇ 13 ਨਵੰਬਰ 2026 ਨੂੰ ਗੋਲਡਨ ਗ੍ਰੇਨ ਕਲੱਬ, ਖੰਨਾ ਵਿਖੇ ਟੈਕਸਦਾਤਾਵਾਂ, ਟੈਕਸ ਪੇਸ਼ੇਵਰਾਂ ਤੇ ਵਪਾਰ ਤੇ ਉਦਯੋਗ ਦੇ ਪ੍ਰਤੀਨਿਧੀਆਂ ਲਈ ਇੱਕ ਗੱਲਬਾਤ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਡਾ. ਜੀ.ਐਸ. ਫਣੀ ਕਿਸ਼ੋਰ, ਆਈ.ਆਰ.ਐਸ., ਮੁੱਖ ਕਮਿਸ਼ਨਰ ਆਮਦਨ ਕਰ ਅੰਮ੍ਰਿਤਸਰ ਨੇ ਕੀਤੀ ਅਤੇ ਡਾ. ਸ਼ਿਵਦਾਨ ਸਿੰਘ ਭਦੌਰੀਆ, ਪ੍ਰਿੰਸੀਪਲ ਕਮਿਸ਼ਨਰ ਆਮਦਨ ਕਰ-1, ਲੁਧਿਆਣਾ ਨੇ ਮਾਰਗਦਰਸ਼ਨ ਕੀਤਾ। ਡਾ. ਜਤਿਨ ਅੱਬੀ, ਸੰਯੁਕਤ ਕਮਿਸ਼ਨਰ ਆਮਦਨ ਕਰ, ਰੇਂਜ-4, ਲੁਧਿਆਣਾ ਤੇ ਸ਼ਮੀਮ ਅਹਿਮਦ, ਸਹਾਇਕ ਕਮਿਸ਼ਨਰ ਆਮਦਨ ਕਰ, ਸਰਕਲ-4, ਲੁਧਿਆਣਾ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਖੰਨਾ ਦੇ ਆਮਦਨ ਕਰ ਅਧਿਕਾਰੀ ਨਿਸ਼ਾਂਤ ਨੇ ਟੈਕਸ ਦਾਤਾਵਾਂ ਤੇ ਵਿਭਾਗ ਵਿਚਕਾਰ ਨਿਯਮਤ ਸੰਚਾਰ ਤੇ ਸਮੇਂ ਸਿਰ ਟੈਕਸ ਪਾਲਣਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਵਿਚ ਟੈਕਸਦਾਤਾ ਸੇਵਾਵਾਂ ਤੇ ਸ਼ਿਕਾਇਤ ਨਿਵਾਰਣ, ਆਮਦਨ ਕਰ ਐਕਟ, 2025 ਤੇ ਇਸਦੇ ਪਰਿਵਰਤਨ, ਐਡਵਾਂਸ ਟੈਕਸ ਤੇ ਛੋਟੇ ਟੈਕਸਦਾਤਾਵਾਂ ਦੀ ਵਿਦੇਸ਼ੀ ਜਾਇਦਾਦ ਲਈ ਖੁਲਾਸਾ ਯੋਜਨਾ, 2026 ’ਤੇ ਪੇਸ਼ਕਾਰੀਆਂ ਸ਼ਾਮਲ ਸਨ। ਸੀਨੀਅਰ ਅਧਿਕਾਰੀਆਂ ਨੇ ਟੈਕਸਦਾਤਾਵਾਂ ਨੂੰ ਆਪਣੀ ਅਨੁਮਾਨਤ ਆਮਦਨ ਦੇ ਆਧਾਰ ’ਤੇ ਆਪਣੇ ਐਡਵਾਂਸ ਟੈਕਸ ਦਾ ਸਹੀ ਮੁਲਾਂਕਣ ਕਰਨ ਤੇ ਸਮੇਂ ਸਿਰ ਭੁਗਤਾਨ ਕਰਨ ਦੀ ਅਪੀਲ ਕੀਤੀ। ਖੰਨਾ ਦੇ ਟੈਕਸਦਾਤਾਵਾਂ, ਵਕੀਲਾਂ ਤੇ ਵਪਾਰਕ ਪ੍ਰਤੀਨਿਧੀਆਂ ਨੇ ਆਪਣੇ ਸਵਾਲ ਤੇ ਵਿਹਾਰਕ ਸਮੱਸਿਆਵਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਅਧਿਕਾਰੀਆਂ ਨੇ ਸੰਬੋਧਨ ਕੀਤਾ। ਸਮਾਗਮ ਦੌਰਾਨ, ਟੈਕਸ ਪੇਸ਼ੇਵਰਾਂ ਤੇ ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਸੀਨੀਅਰ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।