ਨਸ਼ੇ ਨਾਲ ਹੋਈ ਮੌਤ ਦੇ ਮਾਮਲੇ ’ਚ 2 ਗ੍ਰਿਫ਼ਤਾਰ, 2 ਦੀ ਭਾਲ
ਖੰਨਾ, 29 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਪਿੰਡ ਮਾਜਰੀ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ, ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਹਨ।
ਮ
ਮ੍ਰਿਤਕ ਨੌਜਵਾਨ ਦੀ ਫ਼ਾਈਲ ਫ਼ੋਟੋ
30-11-2026
ਖੰਨਾ, 29 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਪਿੰਡ ਮਾਜਰੀ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ, ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਹਨ। ਦੱਸਿਆ ਗਿਆ ਹੈ ਕਿ ਨਸ਼ਾ ਵੇਚਣ ਵਾਲੀ ਔਰਤ ਮੀਟ ਮਾਰਕੀਟ ਖੰਨਾ ਦੀ ਰਹਿਣ ਵਾਲੀ ਹੈ ਜਦੋਂ ਕਿ ਰਾਮਵੀਰ ਸਿੰਘ ਪਿੰਡ ਮਾਜਰੀ ਦਾ ਰਹਿਣ ਵਾਲਾ ਹੈ, ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਧੰਨਾ ਅਤੇ ਉਸਦੀ ਪਤਨੀ ਫਰਾਰ ਦੱਸੇ ਜਾ ਰਹੇ ਹਨ। ਧੰਨਾ ਕੱੁਝ ਸਮੇਂ ਤੋਂ ਆਪਣੀ ਪਤਨੀ ਨਾਲ ਰਸੂਲੜਾ ਮਾਜਰੀ ਪਿੰਡ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਸੁਖਚੈਨ ਸਿੰਘ ਨੇ ਕਿਹਾ ਕਿ ਉਸਦਾ ਭਰਾ, ਅਰਸ਼ਦੀਪ ਸਿੰਘ ਪਿੰਡ ਦੇ ਰਾਮਵੀਰ ਸਿੰਘ ਅਤੇ ਧੰਨਾ ਦਾ ਦੋਸਤ ਸੀ। ਉਸਨੂੰ ਪਤਾ ਲੱਗਾ ਕਿ ਉਹ ਨਸ਼ੇੜੀ ਹਨ ਅਤੇ ਉਸਦੇ ਭਰਾ ਨੂੰ ਵੀ ਨਸ਼ਾ ਦਿੱਤਾ ਜਾ ਰਿਹਾ ਸੀ। ਸੁਖਚੈਨ ਦੇ ਅਨੁਸਾਰ, 25 ਨਵੰਬਰ ਨੂੰ, ਅਰਸ਼ਦੀਪ ਸਿੰਘ, ਰਾਮਵੀਰ ਅਤੇ ਧੰਨਾ ਨੂੰ ਇੱਕ ਸਾਈਕਲ ’ਤੇ ਇਕੱਠੇ ਦੇਖਿਆ ਗਿਆ। ਤਿੰਨੋਂ ਧੰਨਾ ਦੇ ਕਮਰੇ ਵਿੱਚ ਗਏ ਸਨ। ਉਸ ਸਮੇਂ, ਸੁਖਚੈਨ ਨੇ ਆਪਣੇ ਭਰਾ ਅਰਸ਼ਦੀਪ ਨੂੰ ਘਰ ਆਉਣ ਲਈ ਕਿਹਾ ਸੀ, ਪਰ ਕਿਹਾ ਗਿਆ ਕਿ ਉਹ ਜਲਦੀ ਹੀ ਵਾਪਸ ਆ ਜਾਵੇਗਾ। ਪਰ 26 ਨਵੰਬਰ ਦੀ ਸਵੇਰ ਨੂੰ, ਅਰਸ਼ਦੀਪ ਧੰਨੇ ਦੇ ਕਮਰੇ ਵਿੱਚ ਬਿਸਤਰੇ ’ਤੇ ਮ੍ਰਿਤਕ ਪਾਇਆ ਗਿਆ। ਉਸਦੀ ਬਾਂਹ ’ਤੇ ਟੀਕਾਕਰਨ ਦਾ ਨਿਸ਼ਾਨ ਸੀ ਅਤੇ ਬਾਕੀ ਤਿੰਨ ਵਿਅਕਤੀ ਭੱਜ ਗਏ ਸਨ। ਸਦਰ ਪੁਲਿਸ ਸਟੇਸ਼ਨ ਦੇ ਐਸ. ਐਚ. ਓ ਵਿਜੇਪਾਲ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇੇ ਮਮਤਾ ਅਤੇ ਰਾਮਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।