ਭਾਜਪਾ ਆਗੂ ਸ਼ਰਮਾ ਵਲੋਂ ਮੁੱਖ ਮੰਤਰੀ ਸੈਣੀ ਨਾਲ ਵਿਸ਼ੇਸ਼ ਮੁਲਾਕਾਤ
ਮਾਛੀਵਾੜਾ ਸਾਹਿਬ, 29 ਨਵੰਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)- ਭਾਜਪਾ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਵਾਈਸ ਪ੍ਰਧਾਨ ਸੁਖਵਿੰਦਰ ਲਾਲ ਸ਼ਰਮਾ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਹੋਈ, ਜਿਸ ਵਿਚ ਸਮਰਾਲਾ ਹਲਕੇ ਵਿਚ ਪਾਰਟੀ ਨੀਤੀਆਂ ਨੂੰ ਹੋਰ ਮਜ਼ਬੂਤੀ ਨਾਲ ਘਰ ਘਰ ਪਹੁੰਚਾਉਣ ਤੇ ਪਾਰਟੀ ਦੀ ਹੋਰ ਨਵੀਂ ਰੂਪ ਰੇਖਾ ਤੇ ਬਿਹਤਰੀ ਲਈ ਵਿਚਾਰ ਚਰਚਾ ਹੋਈ। ਸੁਖਵਿੰਦਰ ਲਾਲ ਸ਼ਰਮਾ ਜਿਹੜੇ ਮਾਛੀਵਾੜਾ ਹਲਕੇ ਵਿਚ ਭਾਜਪਾ ਦੇ ਸਭ ਤੋਂ ਪੁਰਾਣੇ ਤੇ ਵਫ਼ਾਦਾਰ ਸਿਪਾਹੀ ਹਨ, ਦੀ ਇਹ ਮੁਲਾਕਾਤ ਸਿਆਸੀ ਹਲਕੇ ਵਿਚ ਮਹੱਤਵਪੂਰਨ ਹੈ ਕਿਉਂਕਿ ਅਗਲੇ ਦਿਨਾਂ ਦੌਰਾਨ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਆਪਣੇ ਬਿਹਤਰ ਪ੍ਰਦਰਸ਼ਨ ਲਈ ਕਾਫੀ ਜ਼ੋਰ ਅਜ਼ਮਾਇਸ਼ ਕਰਨੀ ਹੈ।
ਮਾਛੀਵਾੜਾ ਸਾਹਿਬ, 29 ਨਵੰਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)- ਭਾਜਪਾ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਵਾਈਸ ਪ੍ਰਧਾਨ ਸੁਖਵਿੰਦਰ ਲਾਲ ਸ਼ਰਮਾ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਹੋਈ, ਜਿਸ ਵਿਚ ਸਮਰਾਲਾ ਹਲਕੇ ਵਿਚ ਪਾਰਟੀ ਨੀਤੀਆਂ ਨੂੰ ਹੋਰ ਮਜ਼ਬੂਤੀ ਨਾਲ ਘਰ ਘਰ ਪਹੁੰਚਾਉਣ ਤੇ ਪਾਰਟੀ ਦੀ ਹੋਰ ਨਵੀਂ ਰੂਪ ਰੇਖਾ ਤੇ ਬਿਹਤਰੀ ਲਈ ਵਿਚਾਰ ਚਰਚਾ ਹੋਈ। ਸੁਖਵਿੰਦਰ ਲਾਲ ਸ਼ਰਮਾ ਜਿਹੜੇ ਮਾਛੀਵਾੜਾ ਹਲਕੇ ਵਿਚ ਭਾਜਪਾ ਦੇ ਸਭ ਤੋਂ ਪੁਰਾਣੇ ਤੇ ਵਫ਼ਾਦਾਰ ਸਿਪਾਹੀ ਹਨ, ਦੀ ਇਹ ਮੁਲਾਕਾਤ ਸਿਆਸੀ ਹਲਕੇ ਵਿਚ ਮਹੱਤਵਪੂਰਨ ਹੈ ਕਿਉਂਕਿ ਅਗਲੇ ਦਿਨਾਂ ਦੌਰਾਨ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਆਪਣੇ ਬਿਹਤਰ ਪ੍ਰਦਰਸ਼ਨ ਲਈ ਕਾਫੀ ਜ਼ੋਰ ਅਜ਼ਮਾਇਸ਼ ਕਰਨੀ ਹੈ। ਸ਼ਰਮਾ ਨੇ ਆਪਣੀ ਇਸ ਮੁਲਾਕਾਤ ਸੰਬੰਧੀ ਕਿਹਾ ਕਿ ਮੁੱਖ ਮੰਤਰੀ ਸੈਣੀ ਨਾ ਸਿਰਫ਼ ਹਰਿਆਣਾ ਦੇ ਮੁਖੀ ਹਨ, ਬਲਕਿ ਪਾਰਟੀ ਦੇ ਮਿਹਨਤੀ ਤੇ ਵਫ਼ਾਦਾਰ ਆਗੂ ਵੀ ਹਨ ਅਤੇ ਪਾਰਟੀ ਦੀ ਹੋਰ ਬਿਹਤਰੀ ਲਈ ਮਾਛੀਵਾੜਾ ਹਲਕੇ ਵਿਚ ਭਵਿੱਖ ਵਿਚ ਹੋਰ ਨਵੀਂ ਤਸਵੀਰ ਵੀ ਦੇਖਣ ਨੂੰ ਮਿਲੇਗੀ। ਇਸ ਮੌਕੇ ਹੋਰਨਾ ਭਾਜਪਾ ਆਗੂਆਂ ਵਿੱਚ ਸਤੀਸ਼ ਸਿੰਗਲਾ, ਵਿਕਾਸ ਮਿੱਤਲ, ਅਮਿਤ ਸਹਾਰਨ, ਲਕਸ਼ਮੀ ਨਰਾਇਣ, ਮਨੋਜ ਪੰਡਿਤ ਤੇ ਮਨਪ੍ਰੀਤ ਸਿੰਘ ਕੁਹਾੜਾ ਵੀ ਮੌਜੂਦ ਸਨ।