ਮਹਿਲ ਕਲਾਂ, 31 ਦਸੰਬਰ (ਅਵਤਾਰ ਸਿੰਘ ਅਣਖੀ)-ਪਿੰਡ ਕੁਰੜ ਵਿਖੇ ਇਕ ਝਗੜੇ ਨੂੰ ਲੈ ਕੇ ਬੀਤੇ ਦਿਨੀਂ ਇਕ ਧਿਰ ਵਲੋਂ ਪਰਚਾ ਦਰਜ ਕਰਾਉਣ ਦੇ ਰੋਸ ਵਿਚ ਬੀਬੀ ਕਿਰਨਜੀਤ ਕੌਰ ਪਤਨੀ ਹਰਜਿੰਦਰ ਸਿੰਘ ਫ਼ੌਜੀ ਵਲੋਂ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਇਨਸਾਫ਼ ਦੀ ਮੰਗ ਉਠਾਈ ਗਈ | ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਇਨਸਾਫ਼ ਦਾ ਭਰੋਸਾ ਦੇ ਕੇ ਥੱਲੇ ਉਤਾਰਿਆ ਗਿਆ | ਅੱਜ ਪੁਲਿਸ ਥਾਣਾ ਠੁੱਲੀਵਾਲ ਵਿਖੇ ਥਾਣਾ ਮੁਖੀ ਗੁਰਪਾਲ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਦੀ ਹਾਜ਼ਰੀ 'ਚ ਦੋਵਾਂ ਧਿਰਾਂ ਨੂੰ ਬੁਲਾ ਕੇ ਆਪਸੀ ਤਣਾਅ ਦੂਰ ਕਰ ਕੇ ਮਸਲੇ ਨੂੰ ਸੂਝ ਬੂਝ ਨਾਲ ਹੱਲ ਕਰ ਲਿਆ ਗਿਆ | ਇਸ ਮੌਕੇ ਐਸ.ਐੱਚ.ਓ. ਗੁਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਕੁਰੜ ਦੀ ਸਮੂਹ ਪੰਚਾਇਤ ਅਤੇ ਮੁਹਤਬਰਾਂ ਦੀ ਹਾਜ਼ਰੀ 'ਚ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਕੇ ਮਸਲੇ ਨੂੰ ਹੱਲ ਕਰ ਲਿਆ ਗਿਆ ਹੈ | ਇਸ ਮੌਕੇ ਸਰਪੰਚ ਸੁਖਵਿੰਦਰ ਦਾਸ, ਭਾਕਿਯੂ ਕਾਦੀਆਂ ਦੇ ਬਲਜਿੰਦਰ ਸਿੰਘ ਸਰਾਂ, ਦੁਕਾਨਦਾਰ ਯੂਨੀਅਨ ਪ੍ਰਧਾਨ ਗਗਨ ਸਰਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ, ਜਸਪਾਲ ਸਿੰਘ ਫ਼ੌਜੀ, ਪੰਚ ਜਗਸੀਰ ਸਿੰਘ, ਪੰਚ ਹਰਜੀਤ ਸਿੰਘ, ਦਿਲਜੋਤ ਸਿੰਘ, ਚੌਕੀਦਾਰ ਮਹਿੰਦਰ ਸਿੰਘ, ਹਬੀਬ ਮੁਹੰਮਦ ਅਤੇ ਕੈਪਟਨ ਕਰਮ ਸਿੰਘ ਆਦਿ ਹਾਜ਼ਰ ਸਨ |