ਮਹਿਲ ਕਲਾਂ, 1 ਜਨਵਰੀ (ਅਵਤਾਰ ਸਿੰਘ ਅਣਖੀ)-ਨਵੇਂ ਸਾਲ 2026 ਦੇ ਸ਼ੁੱਭ ਮਹੂਰਤ ਮੌਕੇ ਐਸ.ਡੀ.ਐਮ ਦਫ਼ਤਰ ਮਹਿਲ ਕਲਾਂ ਵਿਖੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਰਾਗੀ ਜਥਾ ਭਾਈ ਰਮਨਦੀਪ ਸਿੰਘ ਕਾਤਰੋਂ ਵਾਲਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਉਨ੍ਹਾਂ ਨੇ ਗੁਰਬਾਣੀ ਦੇ ਉਪਦੇਸ਼ਾਂ ਰਾਹੀਂ ਸੰਗਤਾਂ ਨੂੰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣ, ਅੰਮਿ੍ਤ ਪਾਨ ਕਰ ਕੇ ਗੁਰਸਿੱਖੀ ਜੀਵਨ ਜਿਊਣ ਦੀ ਅਪੀਲ ਕੀਤੀ | ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਸਾਲ ਦੇ ਸਾਰੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ-ਆਸਰੇ ਨਾਲ ਸ਼ੁਰੂ ਕਰਨਾ ਸ਼ੁੱਭ ਸ਼ਗਨ ਹੈ | ਉਨ੍ਹਾਂ ਕਿਹਾ ਕਿ ਗੁਰਬਾਣੀ ਸਾਨੂੰ ਸੇਵਾ, ਇਮਾਨਦਾਰੀ ਅਤੇ ਲੋਕ-ਹਿਤ 'ਚ ਕੰਮ ਕਰਨ ਦੀ ਪੇ੍ਰਰਨਾ ਦਿੰਦੀ ਹੈ | ਸਮੂਹ ਸਟਾਫ਼ ਵਲੋਂ ਐਸ.ਡੀ.ਐਮ ਬੇਅੰਤ ਸਿੰਘ ਸਿੱਧੂ, ਤਹਿਸੀਲਦਾਰ ਰਵਿੰਦਰ ਸਿੰਘ ਤੋਂ ਇਲਾਵਾ ਕੀਰਤਨੀ ਜਥੇ, ਗ੍ਰੰਥੀ ਸਾਹਿਬਾਨ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਵਿੰਦਰ ਸਿੰਘ ਕੁਤਬਾ, ਮੈਡਮ ਗੁਰਮੀਤ ਕੌਰ, ਗੌਰਵ ਕੁਮਾਰ, ਗੁਰਪ੍ਰੀਤ ਸਿੰਘ, ਮੈਡਮ ਰਮਨਪ੍ਰੀਤ ਸ਼ਰਮਾ, ਮਨਦੀਪ ਸਿੰਘ, ਕਾਨੂੰਗੋ ਗੁਰਸੇਵਕ ਸਿੰਘ, ਪਟਵਾਰੀ ਹਰਦੇਵ ਸਿੰਘ ਕੱਟੂ, ਵਿਨੋਦ ਕੁਮਾਰ, ਧਰਮਿੰਦਰ ਸਿੰਘ, ਮਹਿਲ ਸਿੰਘ, ਪੀ.ਏ ਬਿੰਦਰ ਸਿੰਘ ਮਹਿਲ ਖ਼ੁਰਦ, ਸੰਮਤੀ ਮੈਂਬਰ ਦਵਿੰਦਰ ਸਿੰਘ ਧਨੋਆ, ਕੌਰ ਸਿੰਘ ਪੰਡੋਰੀ, ਭਾਜਪਾ ਮੰਡਲ ਪ੍ਰਧਾਨ ਸੁਰਿੰਦਰ ਕਾਲਾ, ਪ੍ਰਧਾਨ ਗਗਨ ਸਰਾਂ, ਮਨਜੀਤ ਸਿੰਘ ਰਾਣੂ, ਸੁਖਵਿੰਦਰ ਸਿੰਘ ਸੋਨੀ ਬਰਨਾਲਾ, ਮਨਦੀਪ ਚੀਕੂ, ਜਗਦੀਸ਼ ਸਿੰਘ ਪੰਨੂ, ਪ੍ਰੇਮ ਕੁਮਾਰ ਪਾਸੀ, ਹਰਦੀਪ ਸਿੰਘ ਬੀਹਲਾ, ਕੁਲਦੀਪ ਸਿੰਘ, ਫ਼ਰਦ ਕੇਂਦਰ ਮਹਿਲ ਕਲਾਂ ਸਮੇਤ ਵੱਖ-ਵੱਖ ਕਰਮਚਾਰੀ, ਨੰਬਰਦਾਰ, ਚੌਕੀਦਾਰ ਅਤੇ ਮਾਲ ਵਿਭਾਗ ਦਾ ਸਟਾਫ਼ ਹਾਜ਼ਰ ਸੀ |