23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪਿੰਡ ਭੋਤਨਾ ਦਾ ਤੀਜਾ ਹਾਕੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ <br/>

Ad Position 21
No active advertisement
ਪਿੰਡ ਭੋਤਨਾ ਵਿਖੇ ਕਰਵਾਏ ਹਾਕੀ ਟੂਰਨਾਮੈਂਟ ਦੌਰਾਨ ਜੇਤੂ ਟੀਮਾਂ ਨੂੰ ਇਨਾਮ ਦਿੰਦੇ ਹੋਏ ਪਤਵੰਤੇ ਤੇ ਪ੍ਰਬੰਧਕ | ਤਸਵੀਰ : ਸੋਨੀ ਚੀਮਾ <br/> 02-01-2026
ਟੱਲੇਵਾਲ, 1 ਜਨਵਰੀ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੀ ਸਰਪ੍ਰਸਤੀ ਹੇਠ ਸਮੂਹ ਪਿੰਡ ਵਾਸੀਆਂ, ਦਾਨੀ ਸੱਜਣਾਂ ਅਤੇ ਵਿਸ਼ੇਸ਼ ਤੌਰ 'ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੋ ਰੋਜ਼ਾ ਤੀਜਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਪੂਰੇ ਪੰਜਾਬ ਵਿਚੋਂ 19 ਨਾਮਵਰ ਹਾਕੀ ਟੀਮਾਂ ਦੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਸ਼ੁਰੂਆਤ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਬਾਬਾ ਅਮਨਦੀਪ ਸਿੰਘ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਹੋਈ | ਅੱਤ ਦੀ ਠੰਢ ਹੋਣ ਦੇ ਬਾਵਜੂਦ ਸਮੂਹ ਕਲੱਬ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਤੇ ਦਰਸ਼ਕਾਂ ਲਈ ਵੀ ਬਹੁਤ ਹੀ ਸੋਹਣੇ ਪ੍ਰਬੰਧ ਕੀਤੇ ਹੋਏ ਸਨ | ਦੋਨੋਂ ਦਿਨ ਹੋਏ ਹਾਕੀ ਦੇ ਗਹਿਗੱਚ ਮੁਕਾਬਲਿਆਂ ਵਿਚੋਂ ਪਿੰਡ ਲੋਪੇ ਦੇ ਖਿਡਾਰੀ ਪਹਿਲੇ ਸਥਾਨ 'ਤੇ ਰਹਿ ਕੇ ਬਾਜ਼ੀ ਮਾਰ ਗਏ ਤੇ ਪਿੰਡ ਬੁੱਟਰ ਦੀ ਹਾਕੀ ਟੀਮ ਦੂਜੇ ਸਥਾਨ 'ਤੇ ਰਹੀ | ਜੇਤੂਆਂ ਨੂੰ ਨਕਦ ਇਨਾਮ ਤੇ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਫਾਈਨਲ ਮੈਚ ਦੇ ਬੈਸਟ ਪਲੇਅਰਾਂ ਨੂੰ ਰੇਂਜਰ ਸਾਈਕਲਾਂ ਤੇ ਪੱਖਿਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੇ ਉੱਭਰਦੇ ਹਾਕੀ ਖਿਡਾਰੀ (ਲੜਕੇ ਤੇ ਲੜਕੀਆਂ) ਜਿਹੜੇ ਕਿ ਵੱਖ-ਵੱਖ ਹਾਕੀ ਅਕੈਡਮੀਆਂ ਵਿਚ ਖੇਡ ਕੇ ਪਿੰਡ ਤੇ ਦੇ ਹਾਕੀ ਖੇਡ ਗਰਾਊਾਡ ਭੋਤਨਾ ਦਾ ਨਾਂਅ ਰੌਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਵੀ ਵਿਸ਼ੇਸ਼ ਕੱਪ ਦੇ ਕੇ ਅਤੇ ਪ੍ਰਾਇਮਰੀ ਸਕੂਲ ਦੇ ਉੱਭਰਦੇ ਨੰਨ੍ਹੇ ਹਾਕੀ ਖਿਡਾਰੀਆਂ ਨੂੰ ਵੀ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਮੂਹ ਕਲੱਬ ਮੈਂਬਰਾਂ, ਖਿਡਾਰੀਆਂ, ਗ੍ਰਾਮ ਪੰਚਾਇਤ, ਗੁਰਦੁਆਰਾ ਸਾਹਿਬ, ਰਵਿਦਾਸ ਸਭਾ ਅਤੇ ਪਿੰਡ ਦੀਆਂ ਸਮੂਹ ਜਥੇਬੰਦਕ ਇਕਾਈਆਂ ਦੇ ਆਗੂਆਂ ਤੇ ਮੈਂਬਰਾਂ, ਪਿੰਡ ਵਾਸੀਆਂ ਤੇ ਵਿਸ਼ੇਸ਼ ਤੌਰ 'ਤੇ ਸਮੂਹ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਮੌਕੇ ਜਸਪਾਲ ਸਿੰਘ, ਸਿਕੰਦਰ ਸਿੰਘ, ਵਰਿੰਦਰ ਸਿੰਘ, ਪੀਤਾ ਕਿ੍ਕਟ ਖਿਡਾਰੀ, ਸਰਪੰਚ ਕੁਲਦੀਪ ਸਿੰਘ, ਗੁਰਮੀਤ ਸਿੰਘ, ਖ਼ੁਸ਼ਦੀਪ ਸਿੰਘ, ਨਿੰਮਾ ਧਾਲੀਵਾਲ, ਮਾਸਟਰ ਗੁਰਚਰਨ ਸਿੰਘ, ਬਾਬਾ ਮੱਖਣ ਸਿੰਘ ਸੇਖੋਂ, ਦਰਬਾਰਾ ਸਿੰਘ, ਭਜਨ ਸਿੰਘ ਸੇਵਾ ਮੁਕਤ ਬੀ.ਡੀ.ਪੀ.ਓ, ਬਲਵਿੰਦਰ ਸਿੰਘ ਭੋਲਾ ਸਾਬਕਾ ਪੰਚ, ਬਿੰਦਰ ਸਿੰਘ ਧਾਲੀਵਾਲ, ਮਾਸਟਰ ਜ਼ੋਰਾ ਸਿੰਘ, ਮਾਸਟਰ ਰਣਜੀਤ, ਸਿਕੰਦਰ ਟੱਲੇਵਾਲ, ਜੀਤ ਸਿੰਘ ਕਿਸਾਨ ਆਗੂ, ਮਾ: ਬਲਵੰਤ ਸਿੰਘ ਭੱਟੀ, ਗੱਗੀ ਸੇਖੋਂ, ਦੀਪਾ, ਰਾਜੂ, ਹਰਮਨ ਸਿੰਘ, ਗੁਰਿੰਦਰ ਗੁਰੀ ਫ਼ੌਜੀ, ਲਵਲੀ ਸਿੰਘ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਦਸਤਾਰਬੰਦੀ ਮੁਕਾਬਲਿਆਂ 'ਚੋਂ ਅੱਵਲ ਬੱਚੇ ਸਨਮਾਨਿਤ <br/>
Ad Position 24