03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

69ਵੀਂ ਸਕੂਲ ਨੈਸ਼ਨਲ ਖੇਡਾਂ 2025-26 'ਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ-8 ਖਿਡਾਰੀਆਂ ਨੇ ਜਿੱਤੇ ਤਗਮੇ <br/>

Ad Position 21
No active advertisement
ਅਜੀਤ ਡੈਸਕ 03-01-2026
ਬਰਨਾਲਾ, 2 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-69ਵੀਂ ਸਕੂਲ ਨੈਸ਼ਨਲ ਖੇਡਾਂ 2025-26 ਦੌਰਾਨ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਵਲੋਂ ਮੱਲ੍ਹਾਂ ਮਾਰਦਿਆਂ ਚਾਰ ਸੋਨ ਤਗਮੇ, ਇੱਕ ਚਾਂਦੀ ਦਾ ਤਗਮਾ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ | ਜੇਤੂਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਅੱਜ ਜ਼ਿਲ੍ਹੇ 'ਚ ਪਰਤਣ 'ਤੇ ਸਨਮਾਨਿਤ ਕੀਤਾ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੱਲ੍ਹਾਂ ਮਾਰ ਰਹੇ ਹਨ | ਉਨ੍ਹਾਂ ਦੱਸਿਆ ਕਿ ਖਿਡਾਰੀ ਮਨਕਰਨਜੋਤ ਸਿੰਘ, ਜਪੁਸਿਮਰਨ ਸਿੰਘ, ਸਾਹਿਬਜੋਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਨੈੱਟ ਬਾਲ ਅੰਡਰ 19 ਲੜਕੇ 'ਚ ਮੈੰਗਲੂਰ ਕਰਨਾਟਕਾ ਵਿਖੇ ਸੋਨ ਤਗਮਾ ਜਿੱਤਿਆ | ਇਨ੍ਹਾਂ ਵਿਚੋਂ ਮਨਕਰਨਜੋਤ ਸਿੰਘ ਨੇ ਦੇਸ਼ ਦਾ ਬੈਸਟ ਸ਼ੂਟਰ ਦਾ ਖ਼ਿਤਾਬ ਹਾਸਲ ਕੀਤਾ | ਇਹ ਸਾਰੇ ਵਿਦਿਆਰਥੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਹਨ | ਇਸੇ ਤਰਾਂ ਹਿਮਾਂਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਤੋਂ ਸੀਮਾ ਕੌਰ ਤੇ ਗੀਤਾ ਕੌਰ ਸ.ਸ.ਸ.ਸ. ਮੌੜਾਂ ਤੋਂ ਨੇ ਨੈੱਟਬਾਲ ਅੰਡਰ 19 ਲੜਕੀਆਂ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ | ਇਸ ਤੋਂ ਇਲਾਵਾ ਤਸਨੀਮ ਕੌਰ ਢਿੱਲੋਂ ਅਕਾਲ ਅਕੈਡਮੀ ਭਦੌੜ ਨੇ ਅਥਲੈਟਿਕਸ 4__1MP__400 ਮੀ. ਰਿਲੇਅ ਲਖਨਊ (ਯੂਪੀ) ਵਿਖੇ ਸਿਲਵਰ ਮੈਡਲ ਪ੍ਰਾਪਤ ਕੀਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਡੀ.ਐਮ. ਸਪੋਰਟਸ ਸਿਮਰਦੀਪ ਸਿੰਘ, ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਦੇ ਪਿ੍ੰਸੀਪਲ ਐਸ.ਕੇ ਮਲਿਕ, ਦਲਜੀਤ ਸਿੰਘ ਲੈਕ. ਫਿਜ਼ੀਕਲ, ਰਜਿੰਦਰ ਸਿੰਘ ਪੀ.ਟੀ.ਆਈ., ਹਰਨੇਕ ਸਿੰਘ ਕੋਚ, ਮਨਜੀਤ ਸਿੰਘ, ਅਨਿਲ ਸ਼ਰਮਾ, ਬਲਜਿੰਦਰ ਸਿੰਘ ਅਕਾਲ ਅਕੈਡਮੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈੱ੍ਰਸ ਕਲੱਬ ਭਦੌੜ ਤੇ ਸਮਾਜਿਕ ਜਥੇਬੰਦੀਆਂ ਨੇ ਪੱਤਰਕਾਰਾਂ 'ਤੇ ਦਰਜ ਕੀਤੇ ਪਰਚਿਆਂ ਦੇ ਵਿਰੋਧ 'ਚ ਕੀਤਾ ਰੋਸ ਮੁਜ਼ਾਹਰ... ਅਗਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਪੱਤਰਕਾਰਾਂ 'ਤੇ ਪੁਲਿਸ ਕੇਸ ਦਰਜ ਕਰਨ ਦੀ ਨਿਖੇਧੀ
Ad Position 24