03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੈੱ੍ਰਸ ਕਲੱਬ ਭਦੌੜ ਤੇ ਸਮਾਜਿਕ ਜਥੇਬੰਦੀਆਂ ਨੇ ਪੱਤਰਕਾਰਾਂ 'ਤੇ ਦਰਜ ਕੀਤੇ ਪਰਚਿਆਂ ਦੇ ਵਿਰੋਧ 'ਚ ਕੀਤਾ ਰੋਸ ਮੁਜ਼ਾਹਰਾ - ਫੂਕਿਆ ਵੀ ਪੁਤਲਾ

Ad Position 21
No active advertisement
ਭਦੌੜ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕਦੇ ਹੋਏ ਪੈੱ੍ਰਸ ਕਲੱਬ ਦੇ ਮੈਂਬਰ ਤੇ ਜਥੇਬੰਦੀਆਂ ਦੇ ਆਗੂ | ਤਸਵੀਰ : ਰਜਿੰਦਰ ਬੱਤਾ <br/> 03-01-2026
ਭਦੌੜ, 2 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਧਰਾਵਾਂ ਤਹਿਤ ਪੰਜਾਬ ਦੇ ਦਰਜਨ ਭਰ ਪੱਤਰਕਾਰਾਂ 'ਤੇ ਦਰਜ ਕੀਤੇ ਗਏ ਪਰਚਿਆਂ ਦੇ ਵਿਰੋਧ 'ਚ ਅੱਜ ਪੈੱ੍ਰਸ ਕਲੱਬ ਭਦੌੜ ਵਲੋਂ ਜਨਤਕ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨ ਕੋਣੀ ਚੌਂਕ ਵਿਖੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਮਾ: ਰਾਜਿੰਦਰ ਭਦੌੜ, ਭਾਕਿਯੂ ਉਗਰਾਹਾਂ ਦੀ ਜ਼ਿਲ੍ਹਾ ਆਗੂ ਬਿੰਦਰਪਾਲ ਕੌਰ, ਪੈੱ੍ਰਸ ਕਲੱਬ ਦੇ ਪ੍ਰਧਾਨ ਰਾਜਿੰਦਰ ਵਰਮਾ, ਮਾ: ਰਾਮ ਕੁਮਾਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਕਰਮਜੀਤ ਮਾਨ, ਕਾਮਰੇਡ ਗੁਰਮੇਲ ਸ਼ਰਮਾ, ਭਾਕਿਯੂ ਸਿੱਧੂਪੁਰ ਦੇ ਆਗੂ ਗੋਰਾ ਸਿੰਘ, ਅਕਾਲੀ ਆਗੂ ਬਿੰਦਰ ਸਿੰਘ ਲਧਰੋਈਆ ਅਤੇ ਸੁਖਵਿੰਦਰ ਸਿੰਘ ਧਾਲੀਵਾਲ ਮੀਤ ਪ੍ਰਧਾਨ ਪੈੱ੍ਰਸ ਕਲੱਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਪੱਤਰਕਾਰਾਂ 'ਤੇ ਪਰਚੇ ਦਰਜ ਕਰ ਕੇ ਕੁਚਲਨਾ ਚਾਹੁੰਦੀ ਹੈ ਜਿਸ ਕਰ ਕੇ ਪ੍ਰੈੱਸ ਦੀ ਆਜ਼ਾਦੀ ਨੂੰ ਕਿਸੇ ਰੂਪ ਵਿਚ ਵੀ ਦੱਬਣ ਨਹੀਂ ਦਿੱਤਾ ਜਾਵੇਗਾ | ਉਕਤ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਅੰਦਰ ਹਿਟਲਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਜਿਸ ਦੀ ਸਰਕਾਰ ਬੱਸ ਆਪਣੇ ਫ਼ੈਸਲੇ ਸੁਣਾਉਣਾ ਜਾਣਦੀ ਹੈ ਪਰ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ | ਇਨ੍ਹਾਂ ਪੱਤਰਕਾਰਾਂ ਦਾ ਕਸੂਰ ਸਿਰਫ਼ ਐਨਾ ਹੀ ਸੀ ਕਿ ਮੁੱਖ ਮੰਤਰੀ ਵਿਦੇਸ਼ ਦੌਰੇ 'ਤੇ ਹੋਣ ਕਰ ਕੇ ਉਨ੍ਹਾਂ ਦਾ ਹੈਲੀਕਾਪਟਰ 'ਚ ਝੂਟੇ ਕੋਣ ਲੈ ਰਿਹਾ ਹੈ ਦੇ ਸਵਾਲ ਨੂੰ ਲੋਕ ਸਾਹਮਣੇ ਲਿਆਂਦਾ | ਇਸ ਮੌਕੇ ਪ੍ਰੈੱਸ ਕਲੱਬ ਭਦੌੜ ਅਤੇ ਹਾਜ਼ਰ ਜਥੇਬੰਦੀਆਂ ਨੇ ਪੱਤਰਕਾਰਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ | ਇਸ ਮੌਕੇ ਪ੍ਰਧਾਨ ਅਮਨਿੰਦਰ ਸਿੰਘ ਗੋਲਡੀ, ਜਸਵੀਰ ਸਿੰਘ ਮਿੰਟੂ ਬਾਵਾ, ਗੁਰਚਰਨ ਸਿੰਘ ਧਾਲੀਵਾਲ, ਭਾਈ ਉਕਾਂਰ ਸਿੰਘ ਬਰਾੜ, ਜਗਦੇਵ ਸਿੰਘ ਸੰਘੇੜਾ, ਛਿੰਦਾ ਸਿੰਘ ਭਦੌੜ, ਭੋਲਾ ਸਿੰਘ ਗਿੱਲ, ਭੋਲਾ ਸਿੰਘ ਸੰਘੇੜਾ, ਵਜ਼ੀਰ ਸਿੰਘ, ਮਾਨ ਸਿੰਘ, ਮਹਿਮਾ ਸਿੰਘ ਅਤੇ ਸਮੂਹ ਪੱਤਰਕਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਆਈ.ਜੀ. ਚਹਿਲ ਵਲੋਂ 'ਕਾਸੋ' ਮੁਹਿੰਮ ਤਹਿਤ ਬਰਨਾਲਾ ਦੀ ਨਸ਼ਾ ਵੇਚਣ ਲਈ ਬਦਨਾਮ ਬਸਤੀ ਦੀ ਭਾਰੀ ਫੋਰਸ ਨਾਲ ਚੈਕਿੰਗ <... ਅਗਲੀ ਖ਼ਬਰ 69ਵੀਂ ਸਕੂਲ ਨੈਸ਼ਨਲ ਖੇਡਾਂ 2025-26 'ਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ-8 ਖਿਡਾਰੀਆਂ ਨੇ ਜਿੱਤੇ ਤਗਮ...
Ad Position 24