ਬਰਨਾਲਾ, 2 ਜਨਵਰੀ (ਰਾਜ ਪਨੇਸਰ)-ਡੀ.ਆਈ.ਜੀ. ਪਟਿਆਲਾ ਰੇਂਜ ਸ੍ਰੀ ਕੁਲਦੀਪ ਸਿੰਘ ਚਹਿਲ ਵਲੋਂ ਜ਼ਿਲ੍ਹਾ ਪੁਲਿਸ ਦੇ ਵੱਡੀ ਗਿਣਤੀ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਬਰਨਾਲਾ ਵਿਖੇ ਬੱਸ ਸਟੈਂਡ ਦੀ ਬੈਕਸਾਈਡ ਨਸ਼ੇ ਵੇਚਣ ਲਈ ਬਦਨਾਮ ਬਸਤੀ ਵਿਚ ਚੈਕਿੰਗ ਕੀਤੀ ਗਈ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਯੱੁਧ ਨਸ਼ਿਆਂ ਵਿਰੱੁਧ ਅਤੇ 'ਕਾਸੋ' ਤਹਿਤ ਸਾਰੇ ਪੰਜਾਬ 'ਚ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਚੈਕਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਕਈ ਵਿਅਕਤੀ ਜਿਨ੍ਹਾਂ ਨੇ ਨਸ਼ਾ ਵੇਚਣ ਤੋਂ ਤੋਬਾ ਕਰ ਕੇ ਸਹੀ ਰਸਤੇ ਪੈਂਦਿਆਂ ਘਰ ਪਰਿਵਾਰ ਨੂੰ ਚਲਾਉਣ ਲਈ ਹੱਥੀ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ | ਜੋ ਅੱਜ ਸੱੁਖੀ ਜੀਵਨ ਬਤੀਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹੀ ਨਸ਼ਾ ਵੇਚਣ ਵਾਲਿਆਂ ਨੂੰ ਸਲਾਹ ਦਿੰਦੇ ਹਾਂ ਕਿ ਨਸ਼ਾ ਵੇਚਣ ਵਾਲੇ ਕੰਮ ਬੰਦ ਕਰੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ, ਬਾਕੀ ਜਿੱਥੇ-ਜਿੱਥੇ ਸਾਨੂੰ ਨਸ਼ਾ ਵੇਚਣ ਵਾਲਿਆਂ ਲਈ ਜਾਣਕਾਰੀ ਮਿਲੇਗੀ | ਪੁਲਿਸ ਉੱਥੇ ਛਾਪੇਮਾਰੀ ਕਰਦੀ ਰਹੇਗੀ | ਪੁਲਿਸ ਵਲੋਂ ਚੈਕਿੰਗ ਦੌਰਾਨ ਦੋ ਜਣਿਆਂ ਨੂੰ ਰਾਊਾਡਅੱਪ ਕੀਤਾ ਗਿਆ | ਇਸ ਮੌਕੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਐਸ.ਪੀ.(ਡੀ) ਅਸ਼ੋਕ ਕੁਮਾਰ ਸ਼ਰਮਾ, ਡੀ.ਐਸ.ਪੀ. ਬਲਜੀਤ ਸਿੰਘ ਢਿੱਲੋਂ, ਡੀ.ਐਸ.ਪੀ. ਗਜਿੰਦਰਪਾਲ ਸਿੰਘ, ਡੀ.ਐਸ.ਪੀ. ਸਤਵੀਰ ਸਿੰਘ, ਐਸ.ਐਚ.ਓ. ਥਾਣਾ ਸਿਟੀ-1 ਲਖਵਿੰਦਰ ਸਿੰਘ, ਐਸ.ਐਚ.ਓ. ਥਾਣਾ ਸਦਰ ਜਗਜੀਤ ਸਿੰਘ, ਐਸ.ਐਚ.ਓ. ਹਰਸਿਮਰਨਜੀਤ ਸਿੰਘ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ, ਏ.ਐਸ.ਆਈ. ਸੁਦਾਗਰ ਸਿੰਘ, ਏ.ਐਸ.ਆਈ. ਅਤਿੰਦਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਪੁਲਿਸ ਮੁਲਾਜ਼ਮ ਹਾਜ਼ਰ ਸਨ |