04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨੈੱਟਬਾਲ ਵਿਚ ਸੋਨ ਤਗਮਾ ਜੇਤੂ ਟੀਮ ਦੀ ਖਿਡਾਰਨ ਦਾ ਪਿੰਡ ਸੰਤਪੁਰਾ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 03-01-2026
ਸ਼ਹਿਣਾ, 2 ਜਨਵਰੀ (ਸੁਰੇਸ਼ ਗੋਗੀ)-ਪਿੰਡ ਸੰਤਪੁਰਾ ਨਾਲ ਸਬੰਧਿਤ ਨੈੱਟਬਾਲ ਵਿਚ ਸੋਨ ਤਗਮਾ ਜੇਤੂ ਪੰਜਾਬ ਦੀ ਟੀਮ ਦੀ ਖਿਡਾਰਨ ਦਾ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸੂਬੇਦਾਰ ਮਨਜੀਤ ਸਿੰਘ, ਸੰਤਪੁਰਾ ਦੀ ਹੋਣਹਾਰ ਪੱੁਤਰੀ ਅਨਮੋਲਪ੍ਰੀਤ ਕੌਰ ਜੋ ਕਿ ਵਾਈ.ਐਸ ਸਕੂਲ ਦੀ ਵਿਦਿਆਰਥਣ ਹੈ ਅਤੇ ਲੰਬੇ ਸਮੇਂ ਤੋਂ ਨੈੱਟਬਾਲ ਖੇਡ ਨਾਲ ਜੁੜੀ ਹੋਈ ਹੈ | ਅਨਮੋਲਪ੍ਰੀਤ ਕੌਰ ਇਸ ਤੋਂ ਪਹਿਲਾਂ ਨੈੱਟਬਾਲ ਵਿਚ ਕਈ ਮਾਅਰਕੇ ਮਾਰ ਚੱੁਕੀ ਹੈ | ਅਜੋਕੇ ਸਮੇਂ ਦੌਰਾਨ ਵੈਸਟ ਬੰਗਾਲ ਵਿਖੇ ਹੋਏ ਅੰਤਰਰਾਸ਼ਟਰੀ ਨੈੱਟਬਾਲ ਮੁਕਾਬਲਿਆਂ ਦੌਰਾਨ ਪੰਜਾਬ ਦੀ ਟੀਮ ਨੇ ਸੋਨ ਤਗਮਾ ਪ੍ਰਾਪਤ ਕੀਤਾ | ਇਸ ਟੀਮ ਵਿਚ ਅਨੋਮਲਪੀ੍ਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿੰਡ ਪਹੁੁੰਚਣ 'ਤੇ ਸਵਾਗਤ ਕਰਨ ਵਾਲਿਆਂ ਵਿਚ ਪਰਮਜੀਤ ਸਿੰਘ ਸੈਕਟਰੀ, ਕਰਨੈਲ ਸਿੰਘ ਪ੍ਰਧਾਨ, ਮਨਦੀਪ ਸਿੰਘ ਮੰਟਾ, ਬਲਦੇਵ ਸਿੰਘ, ਸਰਪੰਚ ਜਸਵੰਤ ਸਿੰਘ, ਸ਼ਮਸ਼ੇਰ ਸਿੰਘ, ਕਾਲਾ ਸਿੰਘ ਸੂਬੇਦਾਰ, ਕੁਲਦੀਪ ਸਿੰਘ ਰਾਜੂ, ਤਾਰੀ ਸੰਤਪੁਰਾ, ਜਗਤਾਰ ਸਿੰਘ ਤਾਰੀ ਬਾਬਾ, ਕੌਰ ਸਿੰਘ ਥਾਣੇਦਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸਬੰਧੀ ਪਿੰਡ ਉਗੋਕੇ ਦੇ ਗੁਰਦੁਆਰਾ ਸਿੱਧ ਭੋਇ ਵਲੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਢਿੱਲਵਾਂ ਫਾਟਕ ਨਜ਼ਦੀਕ ਨਾਮਾਲੂਮ ਵਾਹਨ ਬਿਜਲੀ ਦੇ ਖੰਭੇ ਨਾਲ ਟਕਰਾਇਆ <br/>
Ad Position 24