ਟੱਲੇਵਾਲ, 5 ਜਨਵਰੀ (ਸੋਨੀ ਚੀਮਾ)-ਸੰਯੁਕਤ ਮੋਰਚੇ ਵਲੋਂ 16 ਜਨਵਰੀ ਨੂੰ ਦਿੱਤੇ ਜਾ ਰਹੇ ਡੀ.ਸੀ ਦਫ਼ਤਰਾਂ ਅੱਗੇ ਧਰਨੇ ਨੂੰ ਕਾਮਯਾਬ ਕਰਨ ਲਈ ਪਿੰਡਾਂ ਦੇ ਵਿਚ ਮਜ਼ਦੂਰ, ਕਿਸਾਨ, ਬਿਜਲੀ ਦੇ ਘਰੇਲੂ ਖਪਤਕਾਰ, ਵਪਾਰੀ ਬਿਜਲੀ ਮੁਲਾਜ਼ਮ ਟੈਕਨੀਕਲ ਯੂਨੀਅਨ ਦੇ ਹਰੇਕ ਵਰਗ ਨਾਲ ਜਨ ਸਭਾ ਪਿੰਡ ਟੱਲੇਵਾਲ, ਭੋਤਨਾ ਵਿਖੇ ਕੀਤੀ ਗਈ | ਜਿਸ ਵਿਚ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿਲ ਇਸ ਤਰ੍ਹਾਂ ਦੇ ਸਾਰੇ ਵਰਗਾਂ ਕਾਨੂੰਨ ਦੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਲੋਕਾਂ ਨਾਲ ਸਾਂਝੇ ਕੀਤੇ ਜਿਵੇਂ-ਜਿਵੇਂ ਬਿਜਲੀ ਬੋਰਡ ਦੇ ਦਫ਼ਤਰ ਪੰਚਾਇਤੀ ਜ਼ਮੀਨਾਂ ਵਿਚ ਬਣੇ ਹੋਏ ਹਨ | ਖੇਤਾਂ ਦੇ ਵਿਚ ਪਿੱਲਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿਚ ਬਿਨਾਂ ਪੈਸੇ ਦਿੱਤੇ ਜ਼ਮੀਨ ਦੇ ਵਿਚ ਮੁਫ਼ਤ ਲਾਏ ਹੋਏ ਹਨ | ਜਿਨ੍ਹਾਂ ਨੂੰ ਸਰਕਾਰ ਫ਼ਰੀ ਦੇ ਵਿਚ ਕਾਰਪੋਰੇਟ ਘਰਾਨਿਆਂ ਨੂੰ ਸੌਂਪ ਰਹੀ ਹੈ | ਜਿਸ ਦਾ ਸਿੱਧਾ ਅਸਰ ਪੰਜਾਬ ਦੀ ਆਰਥਿਕਤਾ 'ਤੇ ਪਵੇਗਾ ਤੇ ਪੰਜਾਬ ਦੇ ਲੋਕ ਤੇ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ ਤੇ ਜੋ ਸਰਕਾਰ ਪ੍ਰੀਪੇਡ ਮੀਟਰ ਲਾ ਰਹੀ ਆ, ਜਦੋਂ ਪੈਸੇ ਖ਼ਤਮ ਹੋ ਜਾਇਆ ਕਰਨਗੇ ਤਾਂ ਘੁੱਪ ਹਨੇਰਾ ਛਾ ਜਾਇਆ ਕਰੂਗਾ, ਕੋਈ ਹਨੇਰੀ ਕਾਰਨ ਝੱਖੜ ਕਾਰਨ ਕੋਈ ਲਾਈਨਾਂ ਜਾਂ ਟਰਾਂਸਫਾਰਮ ਸੜ ਜਾਂਦਾ, ਉਸ ਦੀ ਵਸੂਲੀ ਵੀ ਖਪਤਕਾਰਾਂ ਤੋਂ ਕੀਤੀ ਜਾਵੇਗੀ | ਕਰੋਸ ਸਬਸਿਡੀ ਹੈ ਉਹ ਖ਼ਤਮ ਹੋ ਜਾਵੇਗੀ ਤੇ ਯੂਨਿਟ ਰੇਟ ਖਪਤਕਾਰਾਂ ਤੋਂ ਸਨਅਤਕਾਰਾਂ ਦੇ ਬਰਾਬਰ ਹੀ ਵਸੂਲਿਆ ਜਾਵੇਗਾ | ਜਿਸ ਨਾਲ ਮਜ਼ਦੂਰ ਵਰਗ ਤੇ ਕਿਸਾਨ ਸਿੱਧੇ ਤੌਰ 'ਤੇ ਮਾਰਿਆ ਜਾਵੇਗਾ | ਇਨ੍ਹਾਂ ਜਨ ਸਭਾਵਾਂ ਨੂੰ ਰੁਪਿੰਦਰ ਸਿੰਘ ਭਿੰਦਾ ਘਟੌੜਾ ਸਕੱਤਰ ਜਨਰਲ ਬਲਾਕ ਸ਼ਹਿਣਾ ਕਾਦੀਆਂ, ਕਾਲਾ ਜੈਦ ਡਕੌਂਦਾ, ਸੁਖਦੇਵ ਸਿੰਘ ਭਦੌੜ ਡਕੌਦਾ, ਗੁਰਮੇਲ ਸ਼ਰਮਾ ਭਦੌੜ, ਮਨਜੀਤ ਸਿੰਘ ਟੈਕਨੀਕਲ ਯੂਨੀਅਨ ਜੁਗਰਾਜ ਰਾਮਾ ਮਜ਼ਦੂਰ ਆਗੂ, ਗੁਰਚਰਨ ਸਿੰਘ ਉਗਰਾਹਾਂ ਬਲਾਕ ਪ੍ਰਧਾਨ ਸ਼ਹਿਣਾ, ਹਰਮਨ ਹਿੰਮਤਪੁਰਾ ਮਜ਼ਦੂਰ ਆਗੂ, ਜੁਗਰਾਜ ਸਿੰਘ ਸਰਪੰਚ ਟੱਲੇਵਾਲ ਦਲਿਤ ਆਗੂ, ਕਾਲਾ ਭੋਤਨਾ ਪ੍ਰਧਾਨ ਬੂਟਾ ਸਿੰਘ ਮੱਲੀਆਂ, ਵਿਸਾਖਾ ਸਿੰਘ ਇਕਾਈ ਪ੍ਰਧਾਨ ਭਦੌੜ ਡਕੌਂਦਾ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ |