18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਹੰਡਿਆਇਆ ਵਿਖੇ ਹੋਈ ਚੋਰੀ ਸੰਬੰਧੀ ਪੁਲਿਸ ਵਲੋਂ ਇਕ ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-01-2026
ਹੰਡਿਆਇਆ, 5 ਜਨਵਰੀ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਪੁਲਿਸ ਵਲੋਂ ਚੋਰੀ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ 14 ਦਸੰਬਰ 2025 ਨੂੰ ਰਾਕੇਸ਼ ਕੁਮਾਰ ਉਰਫ਼ ਵਿੱਕੀ ਬਾਵਾ ਪੱੁਤਰ ਮਦਨ ਲਾਲ ਵਾਸੀ ਧਾਲੀਵਾਲ ਪੱਤੀ ਹੰਡਿਆਇਆ ਨੇ ਪੁਲਿਸ ਚੌਕੀ ਹੰਡਿਆਇਆ ਨੂੰ ਦਰਖਾਸਤ ਦਿੱਤੀ ਸੀ ਕਿ ਮੇਰੇ ਘਰ ਚੋਰੀ ਹੋ ਗਈ ਹੈ | ਥਾਣਾ ਸਦਰ ਬਰਨਾਲਾ ਵਿਖੇ ਮੁਕੱਦਮਾ ਨੰ: 212 ਦਰਜ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਚੋਰਾਂ ਨੇ 4 ਤੋਲੇ ਸੋਨਾ, 500 ਗ੍ਰਾਮ ਚਾਂਦੀ, 55000 ਰੁਪਏ ਨਗਦ, ਇਕ ਕੈਮਰੇ ਚੋਰੀ ਕਰ ਲਿਆ ਸੀ | ਇਸ ਮਾਮਲੇ 'ਚ ਪਰਵਿੰਦਰ ਸਿੰਘ ਉਰਫ਼ ਨਵੀ ਪੱੁਤਰ ਬੂਟਾ ਸਿੰਘ ਵਾਸੀ ਹਰਨਾਮ ਸਿੰਘ ਵਾਲਾ, ਥਾਣਾ ਫੂਲ ਜ਼ਿਲ੍ਹਾ ਬਠਿੰਡਾ ਹਾਲ ਆਬਾਦ ਸ਼ਿਵ ਵਾਟਿਕਾ ਕਾਲੋਨੀ ਬਰਨਾਲਾ ਨੂੰ ਨਾਮਜ਼ਦ ਕਰ ਕੇ ਗਿ੍ਫ਼ਤਾਰ ਕਰ ਲਿਆ | ਜਿਸ ਪਾਸੋਂ ਐਕਟਿਵਾ ਸਕੂਟਰੀ ਨੰ: ਪੀ.ਬੀ. 10 ਜੀ.ਐਫ. 1289 ਸਮੇਤ ਆਰ.ਸੀ. ਬਰਾਮਦ ਕੀਤੀ ਜਿਸ ਨੂੰ ਦੋਸ਼ੀ ਪਰਵਿੰਦਰ ਸਿੰਘ ਨੇ ਘੰਟਾ ਘਰ ਲੁਧਿਆਣਾ ਤੋਂ ਚੋਰੀ ਕੀਤੀ ਜੋ ਵਾਰਦਾਤ ਸਮੇਂ ਵਰਤੀ ਗਈ | ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪਰਵਿੰਦਰ ਸਿੰਘ ਨੇ ਗਹਿਣੇ ਆਪਣੀ ਭਰਜਾਈ ਮਨਜਿੰਦਰ ਕੌਰ ਪਤਨੀ ਗੋਬਿੰਦ ਸਿੰਘ ਵਾਸੀ ਕੇਵਲ (ਕਿਉਲ) ਜ਼ਿਲ੍ਹਾ ਸਿਰਸਾ ਨਾਲ ਮਿਲ ਕੇ ਆਈ.ਆਈ.ਐਫ.ਐਲ. ਫਾਈਨਾਂਸ ਕੰਪਨੀ ਬੈਂਕ ਕਾਲਿਆਵਾਲੀ ਜ਼ਿਲ੍ਹਾ ਸਿਰਸਾ ਪਾਸ ਗਿਰਵੇ ਰੱਖ ਕੇ 2, 89, 492 ਰੁਪਏ ਦਾ ਲੋਨ ਕਰਵਾ ਲਿਆ ਸੀ | ਜੋ ਇਹ ਸੋਨਾ ਬੈਂਕ ਵਿਚ ਹੈ | ਮੁਕੱਦਮੇ ਵਿਚ ਮਨਜਿੰਦਰ ਕੌਰ ਪਤਨੀ ਗੋਬਿੰਦ ਸਿੰਘ ਨੂੰ ਵੀ ਦੋਸ਼ਣ ਨਾਮਜ਼ਦ ਕਰ ਲਿਆ ਗਿਆ ਸੀ ਜਿਸ ਦੀ ਗਿ੍ਫ਼ਤਾਰੀ ਬਾਕੀ ਹੈ | ਇਸ ਮੌਕੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ, ਹੌਲਦਾਰ ਜਗਦੇਵ ਸਿੰਘ ਤੇ ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਆਦਿ ਸਮੇਤ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਪਿੰਡਾਂ ਵਿਚ ਜਨ ਸਭਾਵਾਂ ਅਗਲੀ ਖ਼ਬਰ ਖੁੱਲ੍ਹੇ ਪੈਸੇ ਲੈਣ ਦੇ ਬਹਾਨੇ ਦੁਕਾਨਦਾਰ ਦੇ ਗੱਲੇ 'ਚੋਂ ਪੈਸੇ ਕੱਢ ਕੇ ਚੋਰ ਹੋਇਆ ਫ਼ਰਾਰ <br/>
Ad Position 24