19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪਿੰਡ ਜਗਜੀਤਪੁਰਾ ਵਿਖੇ ਨਗਰ ਕੀਰਤਨ ਵਿਚ ਮੱਥਾ ਟੇਕਣ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ <br/>

Ad Position 21
No active advertisement
ਅਜੀਤ ਡੈਸਕ 06-01-2026
ਸ਼ਹਿਣਾ, 5 ਜਨਵਰੀ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਨਗਰ ਕੀਰਤਨ ਵਿਚ ਮੱਥਾ ਟੇਕਣ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਤਪਾ ਵਿਖੇ ਹਸਪਤਾਲ ਵਿਚ ਦਾਖਲ ਬਲਦੇਵ ਸਿੰਘ ਬੱਗਾ ਪੱੁਤਰ ਅਜੈਬ ਸਿੰਘ ਵਾਸੀ ਜਗਜੀਤਪੁਰਾ ਨੇ ਦੱਸਿਆ ਕਿ ਉਹ ਪੱਖੋ ਕੈਂਚੀਆਂ ਵਿਖੇ ਇਕ ਪ੍ਰਚੁਨ ਦੀ ਦੁਕਾਨ 'ਤੇ ਨੌਕਰੀ ਕਰਦਾ ਹੈ | ਪਿਛਲੇ ਦਿਨ ਉਨ੍ਹਾਂ ਦੇ ਪਿੰਡ ਕੱਢੇ ਗਏ ਨਗਰ ਕੀਰਤਨ ਵਿਚ ਉਹ ਦੁਕਾਨ ਤੋਂ ਕੁੱਝ ਸਮੇਂ ਲਈ ਛੱੁਟੀ ਲੈ ਕੇ ਮੱਥਾ ਟੇਕਣ ਗਿਆ ਸੀ | ਮੱਥਾ ਟੇਕਣ ਉਪਰੰਤ ਜਦ ਉਹ ਸਕੂਲ ਵਿਚੋਂ ਮੋਟਰਸਾਈਕਲ ਕੱਢਣ ਲੱਗਿਆ ਤਾਂ ਉਨ੍ਹਾਂ ਦੇ ਸਰੀਕੇ ਵਿਚੋਂ ਸੁਖਪ੍ਰੀਤ ਸਿੰਘ ਨੇ ਦਾਹ ਨਾਲ ਹਮਲਾ ਕਰ ਦਿੱਤਾ ਅਤੇ ਗੰਭੀਰ ਹਾਲਤ ਵਿਚ ਉਸ ਨੂੰ ਤਪਾ ਵਿਖੇ ਦਾਖਲ ਕਰਵਾਇਆ ਗਿਆ | ਉਸ ਨੇ ਦੱਸਿਆ ਕਿ ਉਕਤ ਹਮਲਾਵਰ ਨੇ ਹਮਲਾ ਕਰਨ ਉਪਰੰਤ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਇਕ ਵੀਡੀਓ ਕਲਿੱਪ ਵੀ ਜਾਰੀ ਕੀਤਾ ਹੈ | ਜ਼ਖ਼ਮੀ ਵਿਅਕਤੀ ਦੇ ਬਿਆਨ ਲੈਣ ਤੋਂ ਬਾਅਦ ਏ.ਐਸ.ਆਈ ਮਹਿੰਦਰ ਸਿੰਘ ਨੇ ਕਿਹਾ ਕਿ ਉਕਤ ਹਮਲਾਵਰ ਸੁਖਪ੍ਰੀਤ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਉਣ ਤੋਂ ਬਾਅਦ ਦੋਸ਼ੀ ਨੂੰ ਛੇਤੀ ਹੀ ਕਾਬੂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਦਾ ਨਾਂਅ ਬਦਲਣ ਦੀ ਆੜ 'ਚ ਮਜ਼ਦੂਰਾਂ ਨਾਲ ਧੱਕੇਸ਼ਾਹੀ ਬੰਦ ਕਰੇ ਕੇਂਦਰ ਸਰਕਾਰ -'ਆਪ' ਆਗੂ <br/> ਅਗਲੀ ਖ਼ਬਰ ਸੰਤ ਵੀਰਗਿਰ ਆਸ਼ਰਮ ਵਿਖੇ ਤਿੰਨ ਰੋਜ਼ਾ ਸਮਾਗਮ 7 ਤੋਂ <br/>
Ad Position 24