21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਿਆਸੀ ਬਦਲਾਖੋਰੀ ਤਹਿਤ ਮੇਰੇ ਨਾਬਾਲਗ ਲੜਕੇ 'ਤੇ ਕਰਵਾਇਆ ਗਿਆ ਝੂਠਾ ਪਰਚਾ ਦਰਜ-ਮਹੇਸ਼ ਕੁਮਾਰ ਲੋਟਾ <br/>

Ad Position 21
No active advertisement
ਅਜੀਤ ਡੈਸਕ 24-01-2026
ਬਰਨਾਲਾ, 23 ਜਨਵਰੀ (ਰਾਜ ਪਨੇਸਰ)-ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਆਮ ਆਦਮੀ ਪਾਰਟੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਮੇਰੇ ਨਾਬਾਲਗ ਲੜਕੇ ਖਿਲਾਫ਼ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਹੈ ਕਿਉਂਕਿ ਇਨ੍ਹਾਂ ਦੇ ਘਪਲਿਆਂ ਅਤੇ ਭਿ੍ਸ਼ਟਾਚਾਰੀਆਂ ਨੂੰ ਜਨਤਾ ਦੀ ਅਦਾਲਤ 'ਚ ਕਟਹਿਰੇ 'ਚ ਹਮੇਸ਼ਾ ਲਿਆਉਂਦਾ ਰਿਹਾ ਹਾਂ ਤਾਂ ਜੋ ਹਕੀਕਤ ਜਨਤਾ ਦੇ ਸਾਹਮਣੇ ਆ ਸਕੇ | ਉਨ੍ਹ੍ਹਾਂ ਦੱਸਿਆ ਕਿ ਬੀਤੀ ਸ਼ਾਮ ਮੇਰਾ ਨਾਬਾਲਗ ਲੜਕਾ ਨਿਤਿਸ਼ ਗੋਇਲ ਅਤੇ ਉਸ ਦਾ ਦੋਸਤ ਮੁਨੀਸ਼ ਗੁਪਤਾ ਸਕੂਟਰੀ 'ਤੇ ਬਾਜ਼ਾਰ ਜਾ ਰਹੇ ਸਨ ਤਾਂ ਪੁਲਿਸ ਨੇ ਰਾਜਨੀਤਕ ਦਬਾਅ ਹੇਠ ਮੇਰੇ ਲੜਕੇ ਉਪਰ ਝੂਠਾ ਪਰਚਾ ਚਾਈਨਾ ਡੋਰ ਦਾ ਪਾ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਵੀ ਚਾਈਨਾ ਡੋਰ ਦੇ ਖ਼ਿਲਾਫ਼ ਹਾਂ | ਜਿਸ ਨਾਲ ਮਨੱੁਖਾਂ ਤੇ ਪਸ਼ੂ, ਪੰਛੀਆਂ ਦੀ ਜਾਨ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ | ਇਸ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣੀ ਚਾਹੀਦਾ ਹੈ | ਸ੍ਰੀ ਲੋਟਾ ਨੇ ਕਿਹਾ ਕਿ 'ਆਪ' ਦੇ ਇਸ਼ਾਰੇ 'ਤੇ ਪੁਲਿਸ ਮੇਰੇ ਨਾਬਾਲਗ ਲੜਕੇ 'ਤੇ ਝੂਠਾ ਪਰਚਾ ਦਰਜ ਕਰ ਕੇ ਮੈਨੂੰ ਦਬਾਉਣਾ ਚਾਹੁੰਦੀ ਹੈ ਜਿਸ ਨੂੰ ਮੈਂ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗਾ | ਮੇਰੇ ਲੜਕੇ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਹਿਰਾਸਤ ਵਿਚ ਰੱਖਿਆ ਤੇ ਲੜਕੇ ਦੀ ਪੁਲਿਸ ਨੇ ਕੱੁਟਮਾਰ ਵੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਬਰਨਾਲਾ ਨਾਲ ਸਬੰਧਤ 'ਆਪ' ਦੇ ਇਕ ਸੀਨੀਅਰ ਆਗੂ ਦੀ ਸਿੱਧੇ ਤੌਰ 'ਤੇ ਸ਼ਮੂਲੀਅਤ ਹੈ | ਜਿਸ ਨੇ ਰਾਜਨੀਤਕ ਕਿੜ ਕੱਢਦਿਆਂ ਮੇਰੇ ਲੜਕੇ 'ਤੇ ਜਾਣਬੱੁਝ ਕੇ ਝੂਠਾ ਪਰਚਾ ਦਰਜ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਇਹ ਝੂਠਾ ਪਰਚਾ ਰੱਦ ਨਾ ਕੀਤਾ ਤਾਂ ਕਾਂਰਗਸ ਪਾਰਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਤਨਖ਼ਾਹ ਲੈ ਕੇ ਘਰ ਜਾ ਰਹੇ ਡਰਾਈਵਰ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ <br/> ਅਗਲੀ ਖ਼ਬਰ ਮਰਹੂਮ ਮਾਤਾ ਗੰਗਾ ਦੇਵੀ ਦੀ ਯਾਦ ਵਿਚ ਉਸਾਰੇ ਜਾਣ ਵਾਲੇ ਗੇਟ ਦੀ ਰੱਖੀ ਨੀਂਹ <br/>
Ad Position 24