30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਰਨਾਲਾ ਦੇ ਨਗਰ ਸੁਧਾਰ ਟਰੱਸਟ ਨੇ 25 ਏਕੜ ਵਿਖੇ ਗ਼ਰੀਬ ਪਰਿਵਾਰਾਂ ਦੀਆਂ ਝੱੁਗੀ ਝੌਂਪੜੀਆਂ 'ਤੇ ਚਲਾਇਆ ਪੀਲਾ ਪੰਜਾ <br/>

Ad Position 21
No active advertisement
ਅਜੀਤ ਡੈਸਕ 31-01-2026
ਬਰਨਾਲਾ, 30 ਜਨਵਰੀ (ਨਰਿੰਦਰ ਅਰੋੜਾ)-ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਆਪਣੇ ਮੁਲਾਜ਼ਮਾਂ ਤੇ ਪੁਲਿਸ ਪ੍ਰਸ਼ਾਸਨ ਸਮੇਤ ਵੱਡੇ ਪੱਧਰ 'ਤੇ 25 ਏਕੜ ਬਰਨਾਲਾ ਵਿਖੇ ਗ਼ਰੀਬ ਪਰਿਵਾਰਾਂ ਦੀਆਂ ਝੱੁਗੀ- ਝੌਂਪੜੀਆਂ 'ਤੇ ਪੀਲਾ ਪੰਜਾ ਚਲਵਾ ਦਿੱਤਾ ਗਿਆ ਤੇ ਝੱੁਗੀ ਝੌਂਪੜੀ ਨਿਵਾਸੀਆਂ ਤੇ ਪੁਲਿਸ ਪ੍ਰਸ਼ਾਸਨ ਨਾਲ ਹੱਥੋਪਾਈ ਵੀ ਹੋਈ | ਜਿਸ ਨਾਲ ਸਥਿਤੀ ਤਣਾਅਪੂਰਨ ਬਣ ਗਈ | ਝੱੁਗੀ ਝੌਂਪੜੀ ਨਿਵਾਸੀਆਂ ਵਲੋਂ ਪੁਲਿਸ ਦੀ ਗੱਡੀ 'ਤੇ ਪਥਰਾਅ ਵੀ ਕੀਤਾ ਗਿਆ | ਜਿਸ ਨਾਲ ਪੁਲਿਸ ਬੱਸ ਦਾ ਸ਼ੀਸ਼ਾ ਵੀ ਟੱੁਟ ਗਿਆ | ਗੱਲਬਾਤ ਕਰਦਿਆਂ ਝੱੁਗੀ ਝੌਂਪੜੀ ਨਿਵਾਸੀਆਂ ਨੇ ਕਿਹਾ ਕਿ ਅਸੀਂ ਪਿਛਲੇ 60 ਸਾਲਾਂ ਤੋਂ ਇਨ੍ਹਾਂ ਝੱੁਗੀ ਝੌਂਪੜੀਆਂ ਵਿਚ ਰਹਿ ਰਹੇ ਹਾਂ | ਸਾਡੇ ਵੋਟਰ ਕਾਰਡ ਤੇ ਆਧਾਰ ਕਾਰਡ ਵੀ ਇਸੇ ਪਤੇ 'ਤੇ ਬਣੇ ਹੋਏ ਹਨ, ਠੰਢ ਦੇ ਮੌਸਮ ਵਿਚ ਸਾਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ | ਅਸੀਂ ਬਜ਼ੁਰਗਾਂ ਤੇ ਮਾਸੂਮ ਬੱਚਿਆਂ ਨੂੰ ਲੈ ਕੇ ਕਿੱਧਰ ਜਾਵਾਂਗੇ | ਸਾਨੂੰ ਕੋਈ ਦੂਜੀ ਥਾਂ ਵੀ ਨਹੀਂ ਦਿੱਤੀ ਗਈ | ਸਾਡੇ ਨਾਲ ਸ਼ਰੇ੍ਹਆਮ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਸਾਨੂੰ ਬੇਘਰ ਨਾ ਕੀਤਾ ਜਾਵੇ ਬਲਕਿ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਕਿ ਅਸੀਂ ਆਪਣੇ ਪਰਿਵਾਰਾਂ ਸਮੇਤ ਰਹਿ ਸਕੀਏ | ਸਾਡੀਆਂ ਝੱੁਗੀਆਂ ਝੌਂਪੜੀਆਂ ਨੂੰ ਤੋੜਿਆ ਗਿਆ ਅਤੇ ਪੀਲਾ ਪੰਜਾ ਚੱਲਣ ਨਾਲ ਸਾਡਾ ਸਮਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਸਾਨੂੰ ਇਸ ਦਾ ਵੀ ਮੁਆਵਜ਼ਾ ਦਿੱਤਾ ਜਾਵੇ | ਦੂਜੇ ਪਾਸੇ ਗੱਲਬਾਤ ਕਰਦਿਆਂ ਤਹਿਸੀਲਦਾਰ ਤੇ ਨਗਰ ਸੁਧਾਰ ਟਰੱਸਟ ਦੇ ਐਕਸੀਅਨ ਰਾਮ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਹੈ | ਝੱੁਗੀ ਝੌਂਪੜੀ ਨਿਵਾਸੀਆਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਇਸ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ | ਪ੍ਰਸ਼ਾਸਨ ਵਲੋਂ ਕਾਨੂੰਨੀ ਢੰਗ ਨਾਲ ਨਾਜਾਇਜ਼ ਕਬਜ਼ਾ ਹੀ ਹਟਾਇਆ ਜਾ ਰਿਹਾ ਹੈ, ਕੋਈ ਧੱਕਾ ਨਹੀਂ ਕੀਤਾ ਜਾ ਰਿਹਾ | ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਸਿਟੀ ਸਤਵੀਰ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਨਗਰ ਸੁਧਾਰ ਟਰੱਸਟ ਵਲੋਂ ਸਿਵਲ ਪ੍ਰਸ਼ਾਸਨ ਦੁਆਰਾ ਪੁਲਿਸ ਸਹਾਇਤਾ ਲੈਣ ਵਾਸਤੇ ਲਿਖਤੀ ਰੂਪ ਵਿਚ ਆਇਆ ਸੀ ਕਿ 25 ਏਕੜ ਵਿਖੇ ਨਾਜਾਇਜ਼ ਕਬਜ਼ੇ ਵਾਲੀਆਂ 40-50 ਝੱੁਗੀਆਂ ਝੌਂਪੜੀਆਂ ਨੂੰ ਹਟਾਉਣਾ ਹੈ ਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਇਨ੍ਹਾਂ ਝੱੁਗੀ ਝੌਂਪੜੀਆਂ ਨੂੰ ਹਟਾਇਆ ਗਿਆ | ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪੁਲਿਸ 'ਤੇ ਪਥਰਾਅ ਵੀ ਕੀਤਾ ਗਿਆ, ਇਹ ਪੱਥਰ ਪੁਲਿਸ ਦੀ ਬੱਸ 'ਤੇ ਵੀ ਲੱਗੇ ਅਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ | ਸਿਵਲ ਪ੍ਰਸ਼ਾਸਨ ਵਲੋਂ ਸਾਨੂੰ ਦੱਸਿਆ ਗਿਆ ਕਿ ਇਨ੍ਹਾਂ ਝੱੁਗੀ ਝੌਂਪੜੀਆਂ ਵਾਲਿਆਂ ਵਾਸਤੇ ਦਾਣਾ ਮੰਡੀ ਵਿਖੇ ਬਦਲਵਾਂ ਪ੍ਰਬੰਧ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਪੁਲਿਸ ਦੀਆਂ ਗੱਡੀਆਂ ਵਿਚ ਉੱਥੇ ਸ਼ਿਫ਼ਟ ਕਰ ਦਿੱਤਾ ਗਿਆ ਹੈ, ਸਥਿਤੀ ਸ਼ਾਂਤੀਪੂਰਨ ਹੈ |

Ad Position 22
No active advertisement
ਪਿਛਲੀ ਖ਼ਬਰ ਮਹੰਤ ਪਰਮਾਨੰਦ ਦੀ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ 3 ਤੋਂ ਅਗਲੀ ਖ਼ਬਰ ਰਜਿੰਦਰ ਗੁਪਤਾ ਨੇ ਰਾਜ ਸਭਾ ਵਿਚ ਸੀਨੀਅਰ ਨਾਗਰਿਕਾਂ ਦੇ ਰੋਜ਼ਗਾਰ ਅਧਿਕਾਰਾਂ ਦਾ ਮਸਲਾ ਚੁੱਕਿਆ
Ad Position 24