ਤਪਾ ਮੰਡੀ, 30 ਜਨਵਰੀ (ਪ੍ਰਵੀਨ ਗਰਗ)- ਸ੍ਰੀ ਸ੍ਰੀ 1008 ਮਹੰਤ ਪਰਮਾਨੰਦ ਦੀ 27ਵੀਂ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਦੇ ਸ਼ੁਭ ਆਰੰਭ ਮਹੰਤ ਗੋਪਾਲ ਦਾਸ ਦੀ ਦੇਖ-ਰੇਖ ਹੇਠ ਅੰਦਰਲਾ ਡੇਰਾ ਵਿਖੇ ਕਰਵਾਏ ਜਾ ਰਹੇ ਹਨ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਦਰਲਾ ਡੇਰਾ ਦੇ ਮਹੰਤ ਗੋਪਾਲ ਦਾਸ ਨੇ ਦੱਸਿਆ ਕਿ 3 ਫਰਵਰੀ ਦਿਨ ਮੰਗਲਵਾਰ ਨੂੰ ਡੇਰੇ ਵਿਖੇ ਸ੍ਰੀ ਅਖੰਡ ਰਮਾਇਣ ਪਾਠਾਂ ਦੇ ਸ਼ੁਭ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 4 ਫਰਵਰੀ ਦਿਨ ਬੁੱਧਵਾਰ ਨੂੰ ਪਾਏ ਜਾਣਗੇ ਉਪਰੰਤ ਪੰਡਿਤ ਸ੍ਰੀ ਮਨੋਹਰ ਲਾਲ ਸ਼ਾਸਤਰੀ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਦਿਨ ਹੀ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ | ਜਿਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |