07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

25 ਏਕੜ ਵਿਚੋਂ ਬੇਘਰ ਕੀਤੇ ਝੱੁਗੀ ਝੌਂਪੜੀ ਵਾਲਿਆਂ ਦੇ ਹੱਕ ਵਿਚ ਨਿੱਤਰੇ ਵੱਖ-ਵੱਖ ਰਾਜਨੀਤਿਕ ਤੇ ਹੋਰ ਜਥੇਬੰਦੀਆਂ ਦੇ ਆਗੂ <br/>

Ad Position 21
No active advertisement
ਅਜੀਤ ਡੈਸਕ 01-02-2026
ਬਰਨਾਲਾ, 31 ਜਨਵਰੀ (ਨਰਿੰਦਰ ਅਰੋੜਾ)-ਬੀਤੀ ਕੱਲ੍ਹ ਨਗਰ ਸੁਧਾਰ ਟਰੱਸਟ ਅਤੇ ਪ੍ਰਸ਼ਾਸਨ ਵਲੋਂ 25 ਏਕੜ ਵਿਖੇ ਝੱੁਗੀ ਝੌਂਪੜੀਆਂ ਉੱਪਰ ਪੀਲਾ ਪੰਜਾ ਚਲਾਇਆ ਗਿਆ | ਅੱਜ ਇਨ੍ਹਾਂ ਬੇਘਰ ਕੀਤੇ ਝੱੁਗੀ ਝੌਂਪੜੀਆਂ ਦੇ ਹੱਕ ਵਿਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਹੋਰ ਜਥੇਬੰਦੀਆਂ ਦੇ ਆਗੂ ਨਿੱਤਰੇ | ਮੌਕੇ 'ਤੇ ਪਹੁੰਚੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ, ਕਾ: ਖੁਸ਼ੀਆ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਸਰਾਸਰ ਧੱਕਾ ਕੀਤਾ ਗਿਆ ਹੈ | ਇਹ ਝੱੁਗੀ ਝੌਂਪੜੀ ਨਿਵਾਸੀ ਪਿਛਲੇ 50 ਸਾਲਾਂ ਤੋਂ ਇਸ ਜਗ੍ਹਾ 'ਤੇ ਰਹਿ ਰਹੇ ਹਨ | ਇਨ੍ਹਾਂ ਦੇ ਵੋਟਰ ਕਾਰਡ, ਆਧਾਰ ਕਾਰਡ ਇਸੇ ਪਤੇ 'ਤੇ ਬਣੇ ਹੋਏ ਹਨ | ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਹਿਲਾਂ ਇਨ੍ਹਾਂ ਦਾ ਪਹਿਲਾਂ ਬਦਲਵਾਂ ਪ੍ਰਬੰਧ ਕੀਤਾ ਜਾਂਦਾ, ਉਸ ਤੋਂ ਬਾਅਦ ਇਨ੍ਹਾਂ ਝੱੁਗੀਆਂ ਝੌਂਪੜੀਆਂ ਨੂੰ ਖ਼ਾਲੀ ਕਰਵਾਇਆ ਜਾਂਦਾ | ਉਨ੍ਹਾਂ ਕਿਹਾ ਕਿ ਐਨੀ ਸਰਦੀ ਵਿਚ ਲੋਕ ਇਨ੍ਹਾਂ ਨੂੰ ਕੰਬਲ ਸਵੈਟਰ ਵੰਡ ਕੇ ਜਾਂਦੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਹੈ ਉਹ ਨਿੰਦਣਯੋਗ ਹੈ | ਕਈ ਝੱੁਗੀ ਝੌਂਪੜੀਆਂ ਨਿਵਾਸੀਆਂ ਦੇ ਸੱਟਾਂ ਵੀ ਲੱਗੀਆਂ, ਸਮਾਨ ਵੀ ਖ਼ੁਰਦ ਬੁਰਦ ਹੋ ਗਿਆ, ਬੱਚੇ ਰੋ ਕੁਰਲਾਅ ਰਹੇ ਸਨ ਪਰ ਕਿਸੇ ਨੂੰ ਵੀ ਇਨ੍ਹਾਂ 'ਤੇ ਤਰਸ ਨਹੀਂ ਆਇਆ | ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨਿਵਾਸੀਆਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾਂਗੇ | ਇਨ੍ਹਾਂ ਵਲੋਂ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਅਸੀਂ ਸਾਥ ਦੇਵਾਂਗੇ | ਮੌਕੇ 'ਤੇ ਝੱੁਗੀ ਝੌਂਪੜੀਆਂ ਦੇ ਵਿਚ ਹੀ ਰਹਿੰਦੀ ਪੂਜਾ ਨੇ ਕਿਹਾ ਕਿ ਮੈ ਕਿੱਕ ਬਾਕਸਿੰਗ ਵਿਚੋਂ ਕਈ ਸਟੇਟ ਪੱਧਰੀ ਮੈਡਲ ਲੈ ਕੇ ਆਈ ਹਾਂ, ਨੈਸ਼ਨਲ ਖੇਡਣ ਦੀ ਤਿਆਰੀ ਕਰ ਰਹੀ ਹੈ ਅਤੇ ਪੜ੍ਹਾਈ ਵੀ ਕਰ ਰਹੀ ਹਾਂ ਪਰ ਕੱਲ੍ਹ ਮੇਰੇ ਜਿੱਤੇ ਹੋਏ ਮੈਡਲ ਵੀ ਰੁਲਦੇ ਦਿਖਾਈ ਦਿੱਤੇ ਅਤੇ ਮੇਰੀਆਂ ਤਿਆਰ ਕੀਤੀਆਂ ਫਾਈਲਾਂ ਵੀ ਫਟ ਗਈਆਂ | ਉਨ੍ਹਾਂ ਮੰਗ ਕੀਤੀ ਕਿ ਸਾਨੂੰ ਰਹਿਣ ਲਈ ਛੱਤ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਦੀ ਸੂਬਾਈ ਪੱਧਰੀ ਮੀਟਿੰਗ ਹੋਈ <br/> ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਵਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ <br/>
Ad Position 24
No active advertisement