07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਹਰ ਜ਼ਿਲ੍ਹੇ ਵਿਚ ਬਣਾਈ ਜਾ ਰਹੀ ਹੈ 15 ਮੈਂਬਰੀ ਕੋਰ ਕਮੇਟੀ-ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ

Ad Position 21
No active advertisement
ਅਜੀਤ ਡੈਸਕ 01-02-2026
ਬਰਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਅਗਵਾਈ ਹੇਠ ਮਨੁੱਖੀ ਅਧਿਕਾਰਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਅਤੇ ਸਿੱਖ ਧਰਮ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆਂ ਲਈ ਅਨੋਖੀਆਂ ਮਿਸਾਲਾਂ ਕਾਇਮ ਕੀਤੀਆਂ ਹਨ | ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਜਿੱਥੇ ਮਨੁੱਖੀ ਅਧਿਕਾਰਾਂ ਲਈ ਆਪਣੀ ਸ਼ਹਾਦਤ ਦਿੱਤੀ ਉੱਥੇ ਭਾਈ ਘਨ੍ਹਈਆ ਜੀ ਵਲੋਂ ਕੀਤੀ ਸੇਵਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਉੱਪਰ ਮਨੁੱਖੀ ਅਧਿਕਾਰਾਂ ਦਾ ਹਨਣ ਹੋਇਆ ਹੈ ਜਿਨ੍ਹਾਂ ਵਿਚ 1947 ਦੀ ਵੰਡ, ਭੋਪਾਲ ਗੈਸ ਕਾਂਡ, 1984 ਸਿੱਖ ਕਤਲੇਆਮ ਅਤੇ ਕੋਵਿਡ ਦਾ ਸਮਾਂ ਜ਼ਿਕਰਯੋਗ ਹਨ | ਜਿਨ੍ਹਾਂ ਦਾ ਇਨਸਾਫ਼ ਅੱਜ ਤੱਕ ਪੀੜ੍ਹਤ ਲੋਕਾਂ ਨੂੰ ਨਹੀਂ ਮਿਲਿਆ | ਪਰ ਹੁਣ ਅਸੀਂ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਹੰਭਲਾ ਮਾਰਨ ਦਾ ਯਤਨ ਕੀਤਾ ਹੈ ਤਾਂ ਜੋ ਆਮ ਲੋਕ ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਣਕਾਰੀ ਨਹੀਂ ਹੈ, ਨੂੰ ਨਾ ਕੇਵਲ ਜਾਗਰੂਕ ਕੀਤਾ ਜਾ ਸਕੇ ਬਲਕਿ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਵਿਚ ਹੀ ਇਨਸਾਫ਼ ਮਿਲ ਸਕੇ | ਜਿਸ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਹਰ ਜ਼ਿਲ੍ਹੇ ਵਿਚ 15 ਮੈਂਬਰੀ ਕੋਰ ਕਮੇਟੀ ਬਣਾਈ ਜਾ ਰਹੀ ਹੈ, ਜਿਸ ਵਿਚ ਹਰ ਵਰਗ ਦੇ ਲੋਕਾਂ ਨੂੰ ਮੈਂਬਰ ਸ਼ਾਮਲ ਕੀਤਾ ਜਾਵੇਗਾ | ਕਮਿਸ਼ਨ ਵਲੋਂ ਮਿ੍ਤਕ ਵਿਅਕਤੀ ਦੀ ਲਾਸ਼ ਦੀ ਅਣਦੇਖੀ ਅਤੇ ਮੋਰਚਰੀ ਸਬੰਧੀ ਪ੍ਰਾਈਵੇਟ ਹਸਪਤਾਲਾਂ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਹੁਣ ਸਫ਼ਾਈ ਸੇਵਕਾਂ ਦੇ ਅਧਿਕਾਰਾਂ ਸਬੰਧੀ ਵੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ, ਜੇਕਰ ਕੋਈ ਅਧਿਕਾਰੀ ਇਨ੍ਹਾਂ ਐਡਵਾਈਜ਼ਰੀਆਂ ਨੂੰ ਲਾਗੂ ਨਹੀਂ ਕਰਦਾ ਤਾਂ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਸਮੁੱਚੀ ਪ੍ਰਬੰਧਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ: ਵਿਰਕ ਵੀ ਸਮਾਜ ਸੇਵਾ ਪ੍ਰਤੀ ਇੱਕ ਮਿਸ਼ਨ ਲੈ ਕੇ ਕੰਮ ਕਰ ਰਹੇ ਹਨ ਅਤੇ ਔਖੇ ਸਮੇਂ ਵਿਚ ਪੀੜ੍ਹਤ ਲੋਕਾਂ ਦੀ ਬਾਂਹ ਫੜਦੇ ਹਨ | ਸਮਾਗਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਵਲੋਂ ਸ੍ਰੀ ਜਤਿੰਦਰ ਸਿੰਘ ਸ਼ੰਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਾਲਜ ਦੇ ਪ੍ਰੋ: ਮਿੱਠੂ ਪਾਰਕ ਵਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸਮਾਜ ਸੇਵੀ ਤਰਲੋਚਨ ਬਾਂਸਲ, ਮਾ: ਹਰਬੰਸ ਸਿੰਘ ਸ਼ੇਰਪੁਰ ਅਤੇ ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮਗਰੋਂ ਸ. ਜਤਿੰਦਰ ਸਿੰਘ ਸ਼ੰਟੀ ਨੇ ਜੇਲ੍ਹ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜੇਲ੍ਹਾਂ ਵਿਚ ਸਾਫ਼-ਸਫ਼ਾਈ, ਖਾਣੇ, ਪਖਾਨਿਆਂ ਸਮੇਤ ਬੁਨਿਆਦੀ ਸਹੂਲਤਾਂ, ਹੁਨਰ ਵਿਕਾਸ, ਖੇਡਾਂ ਆਦਿ ਗਤੀਵਿਧੀਆਂ ਬਾਰੇ ਜਾਇਜ਼ਾ ਲਿਆ | ਇਸ ਤੋਂ ਇਲਾਵਾ ਥਾਣਿਆਂ, ਚੌਂਕੀਆਂ ਵਿਚ ਸਹੂਲਤਾਂ, ਕੈਮਰਿਆਂ ਆਦਿ ਬਾਰੇ ਰਿਪੋਰਟ ਮੰਗੀ ਅਤੇ ਜ਼ਿਲ੍ਹੇ ਵਿਚ ਸਿਹਤ ਸਹੂਲਤਾਂ ਬਾਰੇ ਸਮਾਂਬੱਧ ਰਿਪੋਰਟ ਮੰਗੀ | ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਖੱਜਲ ਖ਼ੁਆਰੀ ਪੇਸ਼ ਨਾ ਆਉਣ ਦਿੱਤੀ ਜਾਵੇ | ਸਮਾਗਮ ਵਿਚ ਏ.ਡੀ.ਸੀ. (ਜ) ਅਮਿਤ ਬੈਂਬੀ, ਏ.ਆਈ.ਜੀ. (ਜੇਲ੍ਹਾਂ) ਸ਼ਿਵਰਾਜ ਸਿੰਘ ਨੰਦਗੜ੍ਹ, ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ, ਡੀ.ਐਸ.ਪੀ. ਕੁਲਵਿੰਦਰ ਸਿੰਘ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ, ਸਮਾਜ ਸੇਵੀ ਹੇਮਰਾਜ ਗਰਗ, ਵਿਜੈ ਕੁਮਾਰ ਗਰਗ, ਪਿਆਰਾ ਲਾਲ ਰਾਏਸਰ, ਸੰਜੂ ਗੁਪਤਾ, ਹਰਪਾਲ ਸਿੰਘ ਵਿਰਕ, ਚਰਨ ਸਿੰਘ ਭੋਲਾ, ਬਲਵੀਰ ਸਿੰਘ ਜਾਗਲ, ਜਸਵੀਰ ਸਿੰਘ ਧੰਮੀ, ਗੁਰੂ ਗੋਬਿੰਦ ਸਿੰਘ ਕਾਲਜ ਦੇ ਪਿ੍ੰਸੀਪਲ ਡਾ. ਸਰਬਜੀਤ ਸਿੰਘ ਕੁਲਾਰ, ਵਾਈਸ ਪਿ੍ੰਸੀਪਲ ਡਾ. ਮਨਦੀਪ ਕੌਰ, ਸੁਪਰਡੈਂਟ ਰੁਪਿੰਦਰ ਕੁਮਾਰ ਭਾਰਦਵਾਜ, ਸਕੂਲ ਪਿ੍ੰਸੀਪਲ ਅਰਵਿੰਦਰ ਕੌਰ ਜਵੰਧਾ, ਭੁਪਿੰਦਰ ਸਿੰਘ ਬੇਦੀ, ਹਰੀਸ਼ ਸਿੰਧਵਾਨੀ,

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਸਰਕਲ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਲੱਗੇ ਸਮਾਰਟ ਮੀਟਰ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਦੀ ਸੂਬਾਈ ਪੱਧਰੀ ਮੀਟਿੰਗ ਹੋਈ <br/>
Ad Position 24
No active advertisement