07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਾਈ.ਐਸ. ਪਬਲਿਕ ਸਕੂਲ ਦੇ ਖਿਡਾਰੀ ਨੇ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 01-02-2026
ਬਰਨਾਲਾ, 31 ਜਨਵਰੀ (ਅਸ਼ੋਕ ਭਾਰਤੀ)-ਵਾਈ.ਐਸ ਪਬਲਿਕ ਸਕੂਲ ਹੰਡਿਆਇਆ ਦੇ ਹੋਣਹਾਰ ਖਿਡਾਰੀ ਕਰਨਦੀਪ ਸਿੰਘ ਨੇ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਕਰਵਾਈ ਜੂਨੀਅਰ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਮੋਹਿਤ ਜਿੰਦਲ ਨੇ ਦਿੱਤੀ ਤੇ ਦੱਸਿਆ ਕਿ ਸੰਸਥਾ ਦੇ ਹੋਣਹਾਰ ਖਿਡਾਰੀ ਕਰਨਦੀਪ ਸਿੰਘ ਨੇ 50-52 ਕਿੱਲੋਗ੍ਰਾਮ ਭਾਰ ਵਰਗ ਵਿਚ ਭਾਗ ਲਿਆ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰੋ: ਦਰਸ਼ਨ ਕੁਮਾਰ, ਡਾਇਰੈਕਟਰ ਵਰੁਣ ਭਾਰਤੀ, ਪਿ੍ੰਸੀਪਲ ਮੋਹਿਤ ਜਿੰਦਲ ਨੇ ਹੋਣਹਾਰ ਖਿਡਾਰੀ, ਉਸ ਦੇ ਕੋਚ ਤੇਜਿੰਦਰ ਸਿੰਘ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਐਸ. ਸਕੂਲ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ <br/> ਅਗਲੀ ਖ਼ਬਰ ਡੀ.ਐਸ.ਪੀ. ਮਹਿਲ ਕਲਾਂ ਵਲੋਂ ਦਿਹਾਤੀ ਡਿਫੈਂਸ ਕਮੇਟੀਆਂ ਨਾਲ ਮੀਟਿੰਗ <br/>
Ad Position 24
No active advertisement