ਬਰਨਾਲਾ, 31 ਜਨਵਰੀ (ਅਸ਼ੋਕ ਭਾਰਤੀ)-ਐੱਸ.ਬੀ.ਐੱਸ. ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਜਿਸ ਵਿਚ ਨਰਸਰੀ ਤੋਂ 9ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਮੀਟ ਦੀ ਸ਼ੁਰੂਆਤ ਮੂਲ-ਮੰਤਰ ਅਤੇ ਸ਼ਬਦ ਗਾਇਣ ਨਾਲ ਕੀਤੀ ਗਈ | ਇਸ ਮੌਕੇ ਜੂਨੀਅਰ ਕਲਾਸਾਂ ਦੇ ਬੱਚਿਆ ਨੇ ਰੈਬਿਟ-ਕੈਰਟ ਰੇਸ, ਜੈਲੀ ਫਿਸ ਰੇਸ, ਡੱਡੂ ਰੇਸ ਆਦਿ ਵਿਚ ਹਿੱਸਾ ਲਿਆ | ਸੀਨੀਅਰ ਕਲਾਸਾਂ ਦੇ ਬੱਚਿਆਂ ਦੇ ਲੰਬੀ ਛਾਲ, ਰੱਸਾਕਸ਼ੀ, ਹਰਡਲ ਦੌੜਾਂ, ਬੈਕ ਰੇਸ, ਖੋ-ਖੋ ਆਦਿ ਦੇ ਮੁਕਾਬਲੇ 'ਚ ਭਾਗ ਲਿਆ | ਛੇਵੀਂ ਅਤੇ ਸੱਤਵੀਂ ਕਲਾਸ ਦੇ ਬੱਚਿਆਂ ਨੇ 200 ਮੀਟਰ ਦੌੜ, 400 ਮੀਟਰ ਦੌੜ 'ਚ ਹਿੱਸਾ ਲਿਆ | ਅੱਠਵੀਂ ਦੀ ਲੜਕੀਆਂ ਨੇ ਮਟਕਾ ਦੌੜ, ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਰੱਸਾਕਸ਼ੀ ਮੁਕਾਬਲੇ ਵਿਚ ਹਿੱਸਾ ਲਿਆ | ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਕਮਲਜੀਤ ਕੌਰ ਤੇ ਵਾਈਸ ਪਿ੍ੰਸੀਪਲ ਡਾ: ਸੰਜੇ ਕੁਮਾਰ ਨੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |