08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

25 ਏਕੜ ਸਕੀਮ 'ਚ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਕਾਰਵਾਈ ਦੀ ਵਿਧਾਇਕ ਢਿੱਲੋਂ ਨੇ ਕੀਤੀ ਨਿੰਦਾ

Ad Position 21
No active advertisement
ਅਜੀਤ ਡੈਸਕ 01-02-2026
ਬਰਨਾਲਾ, 31 ਜਨਵਰੀ (ਰਾਜ ਪਨੇਸਰ)-ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਗਰ ਸੁਧਾਰ ਟਰੱਸਟ ਵਲੋਂ 25 ਏਕੜ ਸਕੀਮ ਵਿਚ ਕਈ ਸਾਲਾਂ ਤੋਂ ਬੈਠੇ ਝੁੱਗੀਆਂ ਵਾਲਿਆਂ ਦੇ ਪਰਿਵਾਰਾਂ ਦੇ ਖ਼ਿਲਾਫ਼ ਕੀਤੀ ਕਾਰਵਾਈ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਗ਼ੈਰ ਮਾਨਵਤਾਵਾਦੀ ਵਤੀਰਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਕੜਾਕੇ ਦੀ ਠੰਢ ਤੋਂ ਗ਼ਰੀਬਾਂ ਨੂੰ ਬਚਾਉਣ ਲਈ ਸਮਾਜਸੇਵੀ ਕੰਬਲ ਅਤੇ ਗਰਮ ਕੱਪੜੇ ਵੰਡ ਰਹੇ ਹਨ ਪ੍ਰੰਤੂ ਦੂਜੇ ਪਾਸੇ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਮੰਨਣ ਵਾਲਿਆਂ ਨੇ ਕੁੱਝ ਹੀ ਪਲਾਂ 'ਚ ਖ਼ਰਾਬ ਮੌਸਮ ਦੇ ਦਿਨਾਂ ਦੌਰਾਨ ਵੀ ਗ਼ਰੀਬਾਂ ਦੇ ਰੈਣ ਬਸੇਰਿਆਂ ਨੂੰ ਮਲੀਆਮੇਟ ਕਰ ਦਿੱਤਾ | ਵਿਧਾਇਕ ਢਿੱਲੋਂ ਨੇ ਇਹ ਸਵਾਲ ਵੀ ਉਠਾਏ ਕਿ ਜੇਕਰ ਨਗਰ ਸੁਧਾਰ ਟਰੱਸਟ ਝੁੱਗੀਆਂ ਨੂੰ ਨਾਜਾਇਜ਼ ਕਬਜ਼ੇ ਮੰਨ ਰਿਹਾ ਹੈ ਤਾਂ ਸੱਤਾਧਾਰੀ ਪਾਰਟੀ ਦੇ ਆਗੂ ਚੋਣਾਂ ਮੌਕੇ ਇਨ੍ਹਾਂ ਝੁੱਗੀਆਂ ਵਿਚ ਵੋਟਾਂ ਮੰਗਣ ਕਿਉਂ ਜਾਂਦੇ ਰਹੇ | ਉਨ੍ਹਾਂ ਇੱਥੋਂ ਤੱਕ ਵੀ ਟਿੱਪਣੀ ਕੀਤੀ ਕਿ ਸੱਤਾਧਾਰੀਆਂ ਨੂੰ ਆਪਣੀ ਪਾਰਟੀ ਦੇ ਅੱਗਿਓਾ 'ਆਮ ਆਦਮੀ' ਸ਼ਬਦ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀਆਂ ਨੀਤੀਆਂ ਆਮ ਆਦਮੀ ਦੇ ਹੱਕ ਵਿਚ ਨਹੀਂ ਹਨ | ਭਾਵੇਂ ਕਿ ਉਹ ਨਾਜਾਇਜ਼ ਕਬਜ਼ਿਆਂ ਦੇ ਹੱਕ ਵਿਚ ਨਹੀਂ ਹਨ ਪਰ ਜਿਹੜੇ ਗ਼ਰੀਬ ਕਈ ਵਰਿ੍ਹਆਂ ਤੋਂ ਇਕ ਜਗ੍ਹਾ 'ਤੇ ਬੈਠੇ ਹਨ ਅਤੇ ਉਨ੍ਹਾਂ ਦੀਆਂ ਵੋਟਾਂ ਵੀ ਬਣ ਚੁੱਕੀਆਂ ਹਨ, ਦੇ ਮੁੜ ਵਸੇਬੇ ਦਾ ਪ੍ਰਬੰਧ ਪ੍ਰਸ਼ਾਸਨ ਨੂੰ ਪਹਿਲਾਂ ਕਰਨਾ ਚਾਹੀਦਾ ਹੈ | ਵਿਧਾਇਕ ਕਾਲਾ ਢਿੱਲੋਂ ਨੇ ਝੁੱਗੀਆਂ ਢਾਹੁਣ ਮੌਕੇ ਪੁਲਿਸ ਵਲੋਂ ਅÏਰਤਾਂ ਅਤੇ ਬੱਚਿਆਂ ਨਾਲ ਕੀਤੇ ਸਲੂਕ ਦੀ ਵੀ ਜ਼ੋਰਦਾਰ ਨਿੰਦਾ ਕੀਤੀ | ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਤੀ ਤੌਰ 'ਤੇ ਭੇਜਿਆ ਕਿ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਹੈਰਾਨੀ ਅਤੇ ਦੁੱਖ ਇਸ ਗੱਲ ਹੈ ਕਿ ਇਕ ਪਾਸੇ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਨੈਸ਼ਨਲ ਪੱਧਰ 'ਤੇ ਕਿੱਕ ਬਾਕਸਿੰਗ ਵਿਚ ਮੈਡਲ ਜਿੱਤਣ ਵਾਲੀ ਝੁੱਗੀਆਂ ਵਾਲਿਆਂ ਦੇ ਪਰਿਵਾਰ ਦੀ ਕੁੜੀ ਪੂਜਾ ਦਾ ਰੈਣ ਬਸੇਰਾ ਵੀ ਢਾਹ ਦਿੱਤਾ | ਵਿਧਾਇਕ ਢਿੱਲੋਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਰਨਾਲਾ 'ਚ ਕਿਸੇ ਗ਼ਰੀਬ ਵਿਅਕਤੀ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ | ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇ ਕੇ ਝੁੱਗੀਆਂ ਵਾਲਿਆਂ ਦੇ ਉਜਾੜੇ ਨੂੰ ਰੋਕਿਆ ਜਾਵੇ ਅਤੇ ਉਜਾੜੇ ਤੋਂ ਪਹਿਲਾਂ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ 'ਵਿਸ਼ਵ ਕੋਹੜ ਰੋਕੂ ਦਿਵਸ' ਬਾਰੇ ਜਾਗਰੂਕ ਕੀਤਾ <br/> ਅਗਲੀ ਖ਼ਬਰ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਿਹਤ ਬੀਮਾ ਯੋਜਨਾ ਰਜਿਸਟੇ੍ਰਸ਼ਨ ਲਈ ਕੈਂਪ ਦਾ ਕੀਤਾ ਉਦਘਾਟਨ <br/>
Ad Position 24