ਸ਼ਹਿਣਾ, 31 ਜਨਵਰੀ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਹਰ ਪਰਿਵਾਰ ਦਾ 10 ਲੱਖ ਤੱਕ ਮੁਫ਼ਤ ਇਲਾਜ ਸਬੰਧੀ ਉਗੋਕੇ ਵਿਖੇ ਲਗਾਏ ਗਏ ਰਜਿਸਟੇ੍ਰਸ਼ਨ ਦੀ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਸ਼ੁਰੂਆਤ ਕੀਤੀ ਅਤੇ ਰਸਮੀ ਉਦਘਾਟਨ ਕੀਤਾ | ਇਸ ਮੌਕੇ ਸ. ਉਗੋਕੇ ਨੇ ਕਿਹਾ ਕਿ ਪਿੰਡਾਂ ਦੇ ਵੱਡੀ ਗਿਣਤੀ 'ਚ ਗ਼ਰੀਬਾਂ ਤੇ ਆਰਥਿਕ ਪੱਖੋਂ ਕਮਜ਼ੋਰ ਲੋਕ ਪੈਸੇ ਦੀ ਤੰਗੀ ਕਾਰਨ ਸਹੀ ਸਮੇਂ ਤੇ ਢੁਕਵਾਂ ਇਲਾਜ ਨਹੀਂ ਕਰਵਾ ਸਕਦੇ ਅਤੇ ਹਜ਼ਾਰਾਂ ਲੋਕ ਮਹਿੰਗੇ ਇਲਾਜ ਦੇ ਡਰ ਤੋਂ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹਜ਼ਾਰਾਂ ਪਿੰਡਾਂ ਦੇ ਲੋਕ ਇਲਾਜ ਨਾ ਹੋਣ ਕਾਰਨ ਘਰ ਅੰਦਰ ਹੀ ਘੁਟ-ਘੁਟ ਕੇ ਮਰਨ ਲਈ ਮਜਬੂਰ ਹੋ ਰਹੇ ਹਾਂ ਪਰ ਪੰਜਾਬ ਸਰਕਾਰ ਨੇ ਲੋਕਾਂ ਦੀ ਮੁਫ਼ਤ ਸਿਹਤ ਸਹੂਲਤਾਂ 10 ਲੱਖ ਤੱਕ ਖ਼ਰਚ ਕਰਨ ਦੀ ਮਨਜ਼ੂਰੀ ਦੇ ਕੇ ਹਜ਼ਾਰਾਂ ਇਲਾਜ ਤੋਂ ਨਿਰਾਸ਼ ਲੋਕਾਂ ਨੂੰ ਜ਼ਿੰਦਗੀ ਜਿਊਣ ਦੀ ਆਸ ਜਗਾਈ ਹੈ ਅਤੇ ਸਰਕਾਰ ਦੀ ਨੀਤੀ ਸਿਹਤ ਸਹੂਲਤਾਂ ਤੇ ਪੜ੍ਹਾਈ ਦੇ ਖੇਤਰ ਲਈ ਕੀਤੇ ਜਾ ਰਹੇ ਕਾਰਜਾਂ 'ਤੇ ਮੋਹਰ ਲਾਈ ਹੈ | ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਰਜਿਸਟ੍ਰੇਸ਼ਨ ਕੈਂਪ ਉਪਰੰਤ ਕੋਈ ਪੀੜਤ ਵਿਅਕਤੀ ਆਪਣਾ ਢੁਕਵਾਂ ਇਲਾਜ ਸਬੰਧਿਤ ਹਸਪਤਾਲ ਤੋਂ ਕਰਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਹਰ ਪਰਿਵਾਰ ਰਜਿਸਟ੍ਰੇਸ਼ਨ ਕਰਵਾ ਕੇ ਛੇਤੀ ਹੀ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਛੇਤੀ ਹੀ ਸਰਕਾਰ ਹੋਰ ਲਾਹੇਵੰਦ ਸਕੀਮਾਂ ਦਾ ਵੀ ਐਲਾਨ ਕਰੇਗੀ | ਇਸ ਸਮੇਂ ਚੇਅਰਮੈਨ ਅੰਮਿ੍ਤ ਸਿੰਘ ਢਿਲਵਾਂ, ਸਰਪੰਚ ਰਾਮ ਸਿੰਘ, ਪਰਮਜੀਤ ਸਿੰਘ ਸਾਬਕਾ ਪੰਚ, ਜਗਸੀਰ ਸਿੰਘ ਬੱਬੂ, ਹਰਲੀਨ ਸਿੰਘ, ਨਛੱਤਰ ਸਿੰਘ, ਚਰਨਜੀਤ ਸਿੰਘ ਫ਼ੌਜੀ, ਸੁਖਚੈਨ ਸਿੰਘ ਫ਼ੌਜੀ ਤੇ ਹੋਰ ਵੀ ਪਿੰਡ ਦੇ ਪਤਵੰਤੇ ਹਾਜ਼ਰ ਸਨ |