ਬਰਨਾਲਾ, 2 ਫਰਵਰੀ (ਅਸ਼ੋਕ ਭਾਰਤੀ)-ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਬਰਨਾਲਾ ਵਿਖੇ ਗ਼ਜ਼ਲ ਮੰਚ ਬਰਨਾਲਾ ਵਲੋਂ ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੌਰਾਨ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਪੁਸਤਕ 'ਮੇਰੀ ਮਾਂ' (ਹਾਸ਼ੀਆਗ੍ਰਸਤ ਮਾਵਾਂ ਦੀ ਦਾਸਤਾਨ) ਰਿਲੀਜ਼ ਕਰਨ ਦੀ ਰਸਮ ਸੰਤ ਰਾਮ ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਅਦਾ ਕੀਤੀ | ਦੂਸਰੀ ਪੁਸਤਕ 'ਰਸ਼ਮੀ ਸ਼ਰਮਾ ਦੀਆਂ ਕਹਾਣੀਆਂ' (ਪੰਜਾਬੀ ਅਨੁਵਾਦ) ਨੂੰ ਰਿਲੀਜ਼ ਕਰਨ ਦੀ ਰਸਮ ਕਵਿੱਤਰੀਆਂ ਅੰਜਨਾ ਮੈਨਿਨ ਅਤੇ ਮਨਦੀਪ ਕੌਰ ਭਦੌੜ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਪੁਸਤਕ 'ਮੇਰੀ ਮਾਂ' ਬਾਰੇ ਬੋਲਦਿਆਂ ਡਾ: ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਨੇ ਇਸ ਪੁਸਤਕ ਦਾ ਸੰਪਾਦਨ ਕਰ ਕੇ ਅਣਛੋਹਿਆ ਵਿਸ਼ਾ ਛੋਹਿਆ ਹੈ | ਪੁਸਤਕ ਵਿਚਲੀਆਂ ਮਾਵਾਂ ਦਾ ਦੁਖਾਂਤ ਆਰਥਿਕ ਵੀ, ਅÏਰਤ ਹੋਣਾ ਵੀ ਅਤੇ ਦਲਿਤ ਜਾਤੀ ਨਾਲ ਸਬੰਧਿਤ ਹੋਣਾ ਵੀ ਹੈ | ਸ਼ਾਇਰ ਤਰਸੇਮ ਨੇ ਕਿਹਾ ਕਿ ਇਹ ਪੁਸਤਕ ਮਿਹਨਤ ਮੁਸ਼ੱਕਤ ਕਰਨ ਵਾਲੀਆਂ ਮਾਵਾਂ ਦੇ ਦੁੱਖਾਂ ਦੀ ਦਾਸਤਾਨ ਹੈ | ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਮੈਂ ਬਚਪਨ ਵਿਚ ਆਪਣੇ ਪਿੰਡ ਵਿਚ ਦੁੱਖ ਭੋਗਦੀਆਂ ਦਲਿਤ ਅÏਰਤਾਂ ਨੂੰ ਵੇਖਿਆ ਤੇ ਉਨ੍ਹਾਂ ਨੂੰ ਮਾਂ ਹੋਣ ਦੇ ਬੜੇ ਮਹਿੰਗੇ ਮੁੱਲ ਅਦਾ ਕਰਨੇ ਪਏ | ਇਕਬਾਲ ਕੌਰ ਉਦਾਸੀ ਅਤੇ ਲਛਮਣ ਦਾਸ ਮੁਸਾਫ਼ਿਰ ਨੇ ਵੀ ਵਿਚਾਰ ਪੇਸ਼ ਕੀਤੇ | ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਕਵੀ ਦਰਬਾਰ ਵਿਚ ਤੇਜਾ ਸਿੰਘ ਤਿਲਕ, ਡਾ: ਭੁਪਿੰਦਰ ਸਿੰਘ ਬੇਦੀ, ਪਵਨ ਪਰਿੰਦਾ, ਸੁਦਰਸ਼ਨ ਗੁੱਡੂ, ਭੋਲਾ ਸਿੰਘ ਜਾਗਲ, ਗੁਰਪਾਲ ਸਿੰਘ ਬਿਲਾਵਲ, ਮੰਚ ਦੇ ਪ੍ਰਧਾਨ ਜਗਜੀਤ ਗੁਰਮ, ਰਾਜਿੰਦਰ ਸੌਂਕੀ, ਰਾਮ ਸਰੂਪ ਸ਼ਰਮਾ, ਰਘਵੀਰ ਸਿੰਘ ਗਿੱਲ ਕੱਟੂ, ਲਖਵਿੰਦਰ ਸਿੰਘ ਠੀਕਰੀਵਾਲਾ, ਜਗਜੀਤ ਗੁਰਮ, ਚਰਨ ਸਿੰਘ ਭਦੌੜ, ਜਗਤਾਰ ਜਜ਼ੀਰਾ, ਮਨਦੀਪ ਕੌਰ ਭਦੌੜ, ਦਰਸ਼ਨ ਸਿੰਘ ਗੁਰੂ, ਜਸਵੀਰ ਕੌਰ ਬਦਰਾ, ਜਸਪ੍ਰੀਤ ਕੌਰ ਬੱਬੂ, ਡਾ: ਸੁਰਿੰਦਰ ਸਿੰਘ ਭੱਠਲ, ਲਛਮਣ ਦਾਸ ਮੁਸਾਫ਼ਿਰ, ਸੁਰਜੀਤ ਦਿਹੜ ਅਤੇ ਜਸਕਰਨ ਮਾਨ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |