06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਦੋ ਮਹੀਨਿਆਂ ਤੋਂ ਪਾਣੀ ਵਾਲਾ ਪਾਈਪ ਟੱੁਟਣ ਕਾਰਨ ਨਾਨਕਸਰ ਨਗਰ ਮੁਹੱਲਾ ਵਾਸੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-02-2026
ਬਰਨਾਲਾ, 3 ਫਰਵਰੀ (ਰਾਜ ਪਨੇਸਰ)-ਸਥਾਨਕ ਨਾਨਕਸਰ ਨਗਰ ਗਲੀ ਨੰ: 3 ਦੇ ਵਾਸੀਆਂ ਨੇ 2 ਮਹੀਨੇ ਤੋਂ ਪੀਣ ਵਾਲੇ ਪਾਣੀ ਦੇ ਪਾਈਪ ਟੱੁਟੀ ਹੋਣ ਤੋਂ ਪ੍ਰੇਸ਼ਾਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਬੇਮੁੱਖ ਹੋਣ 'ਤੇ ਰੋਸ ਜ਼ਾਹਰ ਕੀਤਾ ਹੈ | ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ, ਮਨਿੰਦਰ ਸਿੰਘ ਮੰਦਰ, ਜਗਮੋਹਨ ਸਿੰਘ, ਭੋਲਾ ਸਿੰਘ, ਗੁਰਜੋਤ ਸਿੰਘ ਵਾਸੀ ਗੁਰਦੁਆਰਾ ਨਾਨਕਸਰ ਸਾਹਿਬ ਦੀ ਬੈਕਸਾਈਡ ਗਲੀ ਨੰ: 3 ਨਾਨਕਸਰ ਨਗਰ ਬਰਨਾਲਾ ਨੇ ਦੱਸਿਆ ਕਿ ਸਾਡੇ ਮੁਹੱਲੇ ਦੇ ਕਰੀਬ 40 ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਟਿਊਬਵੈੱਲ ਨੰ: 8 ਤੋਂ ਆਉਂਦੀ ਹੈ | ਪਿਛਲੇ ਸਾਲ 8 ਦਸੰਬਰ ਤੋਂ ਪਾਣੀ ਵਾਲਾ ਮੇਨ ਪਾਈਪ ਟੱੁਟ ਗਿਆ | ਮੁਹੱਲਾ ਨਿਵਾਸੀਆਂ ਵਲੋਂ 5 ਦਸੰਬਰ 2025 ਨੂੰ ਐਸ.ਡੀ.ਓ. ਵਾਟਰ ਸਪਲਾਈ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਵਾਰ-ਵਾਰ ਗੇੜੇ ਮਾਰਨ 'ਤੇ ਵੀ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ | ਮੁਹੱਲਾ ਨਿਵਾਸੀ ਪਾਣੀ ਦੇ ਬਿੱਲ ਭਰਨ ਦੇ ਬਾਵਜੂਦ ਐਸ.ਡੀ.ਓ. ਸਾਹਿਬ ਸਾਡੀ ਸਮੱਸਿਆ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕਰਦੇ ਆ ਰਹੇ ਹਨ | ਪ੍ਰੇਸ਼ਾਨ ਹੋ ਕੇ ਅਸੀ 31 ਜਨਵਰੀ 2026 ਨੂੰ ਇਕ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤੀ ਸੀ ਪਰ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ | ਟੱੁਟੀ ਪਾਈਪ ਪਾਣੀ ਦੇ ਪਾਈਪ ਕਾਰਨ ਸੜਕ 'ਤੇ ਪਾਣੀ ਖੜ੍ਹ ਜਾਂਦਾ ਹੈ | ਜਿਸ ਕਾਰਨ ਇਕ ਵੱਡਾ ਟੋਇਆ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਸਕੂਲੀ ਬੱਚੇ ਵੀ ਇਸ ਟੋਏ ਵਿਚ ਡਿੱਗੇ ਹਨ | ਅਸੀਂ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਬੇਨਤੀ ਕਰਦੇ ਹਾਂ ਕਿ ਸਾਡੀ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਪ੍ਰਸ਼ਾਸਨ ਦੀ ਹੋਵੇਗੀ | ਐਸ.ਡੀ.ਓ. ਵਾਟਰ ਸਪਲਾਈ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਜਲਦੀ ਹੱਲ ਕਰਵਾ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਰਾਜਿੰਦਰ ਗੁਪਤਾ ਨੇ ਰਾਜ ਸਭਾ 'ਚ ਸਰਕਾਰੀ ਸਿੱਖਿਆ ਦਾ ਮਸਲਾ ਉਠਾਇਆ-ਨੈਸ਼ਨਲ ਸਕੂਲ ਫ਼ੀਸ ਕੌਂਸਲ ਬਣਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਵਟਸਐਪ ਰਾਹੀਂ ਜਾਅਲੀ ਵੀਜ਼ਾ ਲਗਵਾਉਣ ਦੀ ਆੜ 'ਚ ਠੱਗੀ ਮਾਰਨ ਵਾਲੇ ਚਾਰ ਵਿਅਕਤੀ ਕਾਬੂ <br/>
Ad Position 24