07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਗਰ ਸੁਧਾਰ ਟਰੱਸਟ ਵਲੋਂ ਵੱਡੀ ਗਿਣਤੀ 'ਚ ਵੱਢੇ ਹਰੇ ਭਰੇ ਦਰਖਤਾਂ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਕੀਤਾ ਰੋਸ ਪ੍ਰਦਰਸ਼ਨ -ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
25 ਏਕੜ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਨ ਪ੍ਰੇਮੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਨੂੰ ਕਾਰਵਾਈ ਲਈ ਮੰਗ-ਪੱਤਰ ਦਿੰਦੇ ਹੋਏ | ਤਸਵੀਰ : ਰਿੰਪੀ ਸਟੂਡੀਓ <br/> 04-02-2026
ਬਰਨਾਲਾ, 3 ਫਰਵਰੀ (ਅਰੋੜਾ)-ਬੀਤੇ ਦਿਨੀਂ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 25 ਏਕੜ ਵਿਖੇ ਵੱਡੀ ਗਿਣਤੀ 'ਚ ਦਰਖਤਾਂ ਨੂੰ ਵੱਢ ਦਿੱਤਾ ਹੈ | ਜਿਸ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਵਾਤਾਵਰਨ ਪ੍ਰੇਮੀਆਂ ਗੁਰਪ੍ਰੀਤ ਸਿੰਘ ਕਾਹਨੇਕੇ, ਬੰਧਨਤੋੜ ਸਿੰਘ, ਸੰਗੀਤ ਸ਼ਰਮਾ, ਰਜਿੰਦਰ ਸ਼ਰਮਾ ਸਾਬਕਾ ਵਣ ਅਫ਼ਸਰ, ਬੂਟਾ ਸਿੰਘ, ਬਲਵੀਰ ਸਿੰਘ ਚੀਮਾ, ਹਰਦੇਵ ਸਿੰਘ ਭਦੌੜ, ਆਕਾਸ਼ਦੀਪ ਸਿੰਘ ਭਦੌੜ ਆਦਿ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵਲੋਂ ਸ਼ਰ੍ਹੇਆਮ ਹਰੇ ਭਰੇ ਵੱਡੀ ਗਿਣਤੀ ਦਰਖਤਾਂ 'ਤੇ ਪੀਲਾ ਪੰਜਾ ਚਲਾਇਆ ਗਿਆ ਹੈ ਜੋ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰਾਂ ਵਲੋਂ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਵੱਡੀ ਗਿਣਤੀ 'ਚ ਰੱੁਖ ਵੱਢੇ ਜਾ ਰਹੇ ਹਨ | ਜਿਸ ਕਾਰਨ ਵਾਤਾਵਰਨ ਪ੍ਰੇਮੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਮੌਕੇ 'ਤੇ ਪਹੁੰਚ ਕੇ ਦਰਖਤ ਲਿਜਾ ਰਹੀ ਜੇ.ਸੀ.ਬੀ. ਨੂੰ ਵੀ ਰੋਕਿਆ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਕਰ ਕੇ ਰੱੁਖ ਵੱਢਣ ਵਾਲਿਆਂ ਵਿਰੱੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਜੋ ਦਰਖਤ ਖੜ੍ਹੇ ਹਨ ਉਨ੍ਹਾਂ ਦੀ ਕਟਾਈ ਰੋਕਣ ਦੀ ਮੰਗ ਕੀਤੀ ਹੈ | ਜਦੋਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰੇਮੀਆਂ ਵਲੋਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਵਿਰੱੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗ-ਪੱਤਰ ਦਿੱਤਾ ਹੈ | ਜੋ ਵੀ ਇਸ ਮਾਮਲੇ ਸਬੰਧੀ ਦਿਸ਼ਾ ਨਿਰਦੇਸ਼ ਹਨ ਉਹ ਡੀ.ਐਫ.ਐਸ.ਓ. ਨੂੰ ਭੇਜੇ ਜਾ ਰਹੇ ਹਨ ਅਤੇ ਕਿਹਾ ਗਿਆ ਹੈ ਇਸ ਦੀ ਜਾਂਚ ਕਰ ਕੇ ਰਿਪੋਰਟ ਪੇਸ਼ ਕੀਤੀ ਜਾਵੇ | ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ |
ਕੋਈ ਵੀ ਰੱੁਖ ਵੱਢਣ ਲਈ ਮਾਨਯੋਗ ਹਾਈਕੋਰਟ ਦੀ ਮਨਜੂਰੀ ਜਰੂਰੀ-ਐੱਡ. ਧੀਰਜ ਕੁਮਾਰ
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਧੀਰਜ ਕੁਮਾਰ ਨੇ ਕਿਹਾ ਕਿ ਦਰਖਤ ਵੱਢਣ 'ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਸਟੇਅ ਕੀਤੀ ਹੋਈ ਹੈ ਕਿ ਕੋਈ ਵੀ ਦਰਖਤ ਚਾਹੇ ਛੋਟਾ, ਚਾਹੇ ਵੱਡਾ ਉਸ ਨੂੰ ਵੱਢਣ ਲਈ ਹਾਈਕੋਰਟ ਦੀ ਮਨਜੂਰੀ ਜ਼ਰੂਰੀ ਹੈ | ਪਰ ਜੋ ਦਰੱਖਤ ਵੱਢੇ ਗਏ ਹਨ, ਉਹ ਸ਼ਰ੍ਹੇਆਮ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ | ਜਦੋਂ ਇਸ ਮਾਮਲੇ ਸਬੰਧੀ ਵਣ ਵਿਭਾਗ ਅਫ਼ਸਰ ਸਵਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਮੁਲਾਜ਼ਮ ਚੈਕ ਕਰਨ ਲਈ ਭੇਜੇ ਸਨ | ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕਰ ਦਿੱਤੀ ਜਾਵੇਗੀ ਅਤੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਦੀਵਾਨਾ ਦੇ ਡੇਰਾ ਬਾਬਾ ਅਗੰਧ ਸਿੰਘ ਜੀ ਵਿਖੇ ਜੋੜ ਮੇਲਾ ਸ਼ੁਰੂ <br/> ਅਗਲੀ ਖ਼ਬਰ ਮਾਨਤਾ ਪ੍ਰਾਪਤ ਯੂਥ ਕਲੱਬ ਕਾਰਗੁਜ਼ਾਰੀ ਦੀ ਰਿਪੋਰਟ ਯੁਵਕ ਸੇਵਾਵਾਂ ਵਿਭਾਗ 'ਚ ਕਰਨ-ਡਿਪਟੀ ਕਮਿਸ਼ਨਰ
Ad Position 24